ਨਾਸਾ ਦੇ ਪਰਸੀਵਰੇਂਸ ਰੋਵਰ ਨੇ ਮੰਗਲ ’ਤੇ ਬਣਾਈ ਆਕਸੀਜਨ
Published : Apr 23, 2021, 7:50 am IST
Updated : Apr 23, 2021, 8:56 am IST
SHARE ARTICLE
NASA's Perseverance rover builds oxygen on Mars
NASA's Perseverance rover builds oxygen on Mars

ਪ੍ਰਤੀ ਘੰਟੇ 10 ਗ੍ਰਾਮ ਆਕਸੀਜਨ ਪੈਦਾ ਕਰਨ ਦੇ ਸਮਰੱਥ ਹੈ ਇਹ ਮਸ਼ੀਨ

ਵਾਸ਼ਿੰਗਟਨ: ਅਮਰੀਕੀ ਸਪੇਸ ਏਜੰਸੀ ਨਾਸਾ ਦੇ ਪਰਸੀਵਰੇਂਸ ਰੋਵਰ ਨੇ ਇਕ ਹੋਰ ਮਾਰਕਾ ਮਾਰਦਿਆਂ ਫਿਰ ਤੋਂ ਇਤਿਹਾਸ ਸਿਰਜ ਦਿਤਾ ਹੈ ਅਤੇ ਇਸ ਨਾਲ ਸਾਰਿਆਂ ਵਿਚ ਇਕ ਖ਼ੁਸ਼ੀ ਫੈਲਾਅ ਦਿਤੀ ਹੈ ਅਤੇ ਉਮੀਦ ਵੀ ਜਗਾ ਦਿਤੀ ਹੈ। ਦਸਣਯੋਗ ਹੈ ਕਿ ਜੀਵਨ ਦੀ ਤਲਾਸ਼ ਵਿਚ ਬੀਤੀ 18 ਫ਼ਰਵਰੀ ਨੂੰ ਮੰਗਲ ਗ੍ਰਹਿ ’ਤੇ ਨਾਸਾ ਨੇ ਪਰਸੀਵਰੇਂਸ ਨਾਮਕ ਰੋਵਰ ਨੂੰ ਉਤਾਰਿਆ ਸੀ।

 

NASA to launch Perseverance rover with Ingenuity helicopter for Mars mission on July 30NASA to launch Perseverance rover 

ਪੁਲਾੜ ਏਜੰਸੀ ਨੇ ਬੁਧਵਾਰ ਨੂੰ ਦਸਿਆ ਕਿ 6 ਪਹੀਆਂ ਵਾਲੇ ਰੋਵਰ ਨੇ ਮੰਗਲ ਗ੍ਰਹਿ ਦੇ ਵਾਯੂਮੰਡਲ ਤੋਂ ਕੁਝ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ ਵਿਚ ਬਦਲ ਦਿਤਾ। ਨਾਸਾ ਦੇ ਸਪੇਸ ਤਕਨਾਲੋਜੀ ਮਿਸ਼ਨ ਡਾਇਰੈਕਟੋਰੇਟ ਦੇ ਐਸੋਸੀਏਟ ਪ੍ਰਬੰਧਕ ਜਿਮ ਰੇਉਟਰ ਨੇ ਕਿਹਾ ਕਿ ਮੰਗਲ ’ਤੇ ਕਾਰਬਨ ਨੂੰ ਕਾਰਬਨ ਆਕਸੀਜਨ ਵਿਚ ਬਦਲਣ ਦਾ ਇਹ ਪਹਿਲਾ ਅਹਿਮ ਕਦਮ ਹੈ।  ਸਪੇਸ ਏਜੰਸੀ ਮੁਤਾਬਕ ਕਿਸੇ ਗ੍ਰਹਿ ’ਤੇ ਪਹਿਲੀ ਵਾਰ ਅਜਿਹਾ ਕੀਤਾ ਗਿਆ ਹੈ। ਦਰਅਸਲ 20 ਅਪ੍ਰੈਲ ਨੂੰ ਇਸ ਤਕਨਾਲੋਜੀ ਨੂੰ ਵਰਤਿਆ ਗਿਆ ਸੀ।

Oxgyen Oxgyen

ਇਸ ਮਗਰੋਂ ਹੁਣ ਭਵਿੱਖ ਵਿਚ ਹੋਣ ਵਾਲੀ ਖੋਜ ਲਈ ਇਕ ਰਸਤਾ ਤਿਆਰ ਕੀਤਾ ਜਾ ਸਕਦਾ ਹੈ। ਇਸ ਖੋਜ ਨਾਲ ਨਾ ਸਿਰਫ ਭਵਿੱਖ ਵਿਚ ਪੁਲਾੜ ਯਾਤਰੀਆਂ ਲਈ ਸਾਹ ਲੈਣ ਲਈ ਆਕਸੀਜਨ ਦਾ ਉਤਪਾਦਨ ਕੀਤਾ ਜਾ ਸਕਦਾ ਹੈ ਸਗੋਂ ਧਰਤੀ ਤੋਂ ਆਕਸੀਜਨ ਨੂੰ ਭਾਰੀ ਮਾਤਰਾ ਵਿਚ ਰਾਕੇਟ ਜ਼ਰੀਏ ਲਿਜਾਣ ਦਾ ਕੰਮ ਤੋਂ ਵੀ ਮੁਕਤੀ ਮਿਲ ਜਾਵੇਗੀ। ਮੌਕਸ ਆਕਸੀਜਨ ਇਨ-ਸੀਟੂ ਰਿਸੋਰਸ ਯੂਟੀਲਾਈਜੇਸ਼ਨ ਐਕਸਪੈਰੀਮੈਂਟ ਮਤਲਬ ਯੀਓ ਇਕ ਗੋਲਡਨ ਬਕਸਾ ਹੈ, ਜੋ ਕਾਰ ਬੈਟਰੀ ਦੇ ਆਕਾਰ ਦਾ ਹੈ ਅਤੇ ਰੋਵਰ ਅੰਦਰ ਸੱਜੇ ਪਾਸੇ ਲੱਗਾ ਹੁੰਦਾ ਹੈ।

oxygenoxygen

ਇਸ ਵਿਚ ‘ਮਕੈਨੀਕਲ ਟ੍ਰੀ’ ਡਬ ਕੀਤਾ ਜਾਂਦਾ ਹੈ। ਇਹ ਕਾਰਬਨ ਡਾਈਆਕਸਾਈਡ ਅਣੂਆਂ ਨੂੰ ਵਿਭਾਜਿਤ ਕਰਨ ਲਈ ਬਿਜਲੀ ਅਤੇ ਰਸਾਇਣ ਦੀ ਵਰਤੋਂ ਕਰਦਾ ਹੈ ਜੋ ਇਕ ਕਾਰਬਨ ਪਰਮਾਣੂ ਅਤੇ ਦੋ ਆਕਸੀਜਨ ਪਰਮਾਣੂਆਂ ਨਾਲ ਮਿਲ ਕੇ ਬਣਿਆ ਹੁੰਦ ਹੈ। ਇਹ ਬਾਇਓਪ੍ਰੋਡਕਟ ਦੇ ਰੂਪ ਵਿਚ ਕਾਰਬਨ ਮੋਨੋ ਆਕਸਾਈਡ ਵੀ ਪੈਦਾ ਕਰਦਾ ਹੈ।

NASANASA

ਆਪਣੇ ਪਹਿਲੇ ਪੜਾਅ ਵਿਚ ਯੀਓ ਨੇ 5 ਗ੍ਰਾਮ ਆਕਸੀਜਨ ਦਾ ਉਤਪਾਦਨ ਕੀਤਾ ਜੋ ਸਧਾਰਨ ਗਤੀਵਿਧੀ ਕਰਨ ਵਾਲੇ ਇਕ ਪੁਲਾੜ ਯਾਤਰੀ ਲਈ ਲੱਗਭਗ 10 ਮਿੰਟ ਦੇ ਸਾਹ ਆਕਸੀਜਨ ਦੇ ਬਰਾਬਰ ਸੀ। ਯੀਓ ਦੇ ਇੰਜੀਨੀਅਰ ਹੁਣ ਵੱਧ ਪਰੀਖਣ ਕਰ ਕੇ ਇਸ ਦੇ ਉਤਪਾਦਨ ਨੂੰ ਵਧਾਉਣ ਦੀ ਕੋਸ਼ਿਸ਼ ਕਰਨਗੇ। ਇਸ ਨੂੰ ਪ੍ਰਤੀ ਘੰਟੇ 10 ਗ੍ਰਾਮ ਤਕ ਆਕਸੀਜਨ ਪੈਦਾ ਕਰਨ ਵਿਚ ਸਮਰੱਥ ਬਣਾਇਆ ਗਿਆ ਹੈ। ਮੈਸਾਚੁਸੇਟਸ ਇੰਸਟੀਚਿਊਟ ਆਫ ਤਕਨਾਲੋਜੀ ਵਿਚ ਇਸ ਨੂੰ ਬਣਾਇਆ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement