ਨਿੱਝਰ ਕਤਲਕਾਂਡ ਬਾਰੇ ਰੀਪੋਰਟਿੰਗ ਕਰਨ ਵਾਲੀ ਆਸਟਰੇਲੀਆਈ ਮਹਿਲਾ ਪੱਤਰਕਾਰ ‘ਭਾਰਤ ਛੱਡਣ ਲਈ ਮਜਬੂਰ’ ਹੋਈ
Published : Apr 23, 2024, 2:49 pm IST
Updated : Apr 23, 2024, 3:14 pm IST
SHARE ARTICLE
Avni Dias
Avni Dias

ਆਸਟਰੇਲੀਆ ਸਰਕਾਰ ਨੂੰ ਦੇਣਾ ਪਿਆ ਦਖ਼ਲ, ਉਡਾਨ ਤੋਂ 24 ਘੰਟੇ ਪਹਿਲਾਂ ਭਾਰਤ ਸਰਕਾਰ ਨੇ ਬਦਲਿਆ ਫੈਸਲਾ

ਨਵੀਂ ਦਿੱਲੀ: ਆਸਟਰੇਲੀਆ ਦੀ ਇਕ ਪੱਤਰਕਾਰ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਸਰਕਾਰ ਵਲੋਂ ਵਰਕ ਵੀਜ਼ਾ ਵਧਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਉਸ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਉਸ ਦੇ ਵਰਕ ਵੀਜ਼ਾ ਦੀ ਮਿਆਦ ਵਧਾਉਣ ਤੋਂ ਇਸ ਕਾਰਨ ਇਨਕਾਰ ਕਰ ਦਿਤਾ ਸੀ ਕਿ ਉਨ੍ਹਾਂ ਦੀਆਂ ਰੀਪੋਰਟਾਂ ‘ਹੱਦਾਂ ਟੱਪ ਗਈਆਂ’ ਹਨ। 

ਆਸਟਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਏ.ਬੀ.ਸੀ.) ਦੀ ਦਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੇ ਕਿਹਾ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਰੀਪੋਰਟਿੰਗ ’ਤੇ ਭਾਰਤ ਸਰਕਾਰ ਵਲੋਂ ਇਤਰਾਜ਼ ਜਤਾਉਣ ਤੋਂ ਬਾਅਦ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਾਲੇ ਦਿਨ ਯਾਨੀਕਿ 19 ਅਪ੍ਰੈਲ ਨੂੰ ਭਾਰਤ ਛੱਡਣਾ ਪਿਆ ਸੀ। ਆਸਟਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਕਿਹਾ ਕਿ ਯੂਟਿਊਬ ਨੇ ਨਿੱਜਰ ਕਤਲ ਕੇਸ ’ਤੇ ਡਾਇਸ ਦੀ ਨਿਊਜ਼ ਸੀਰੀਜ਼ ‘ਵਿਦੇਸ਼ੀ ਪੱਤਰਕਾਰ’ ਦੇ ਇਕ ਐਪੀਸੋਡ ’ਤੇ ਵੀ ਭਾਰਤ ’ਚ ਪਾਬੰਦੀ ਲਗਾ ਦਿਤੀ ਗਈ ਹੈ। 

ਡਾਇਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘‘ਪਿਛਲੇ ਹਫਤੇ ਮੈਨੂੰ ਅਚਾਨਕ ਭਾਰਤ ਛੱਡਣਾ ਪਿਆ। ਮੋਦੀ ਸਰਕਾਰ ਨੇ ਇਹ ਕਹਿੰਦੇ ਹੋਏ ਮੇਰਾ ਵਰਕ ਵੀਜ਼ਾ ਵਧਾਉਣ ਤੋਂ ਇਨਕਾਰ ਕਰ ਦਿਤਾ ਕਿ ਮੇਰੀ ਰੀਪੋਰਟਿੰਗ ਨੇ ‘ਹੱਦ ਪਾਰ ਕਰ ਦਿਤੀ’ ਹੈ।’’ ਡਾਇਸ ਨੇ ਕਿਹਾ, ‘‘ਸਾਨੂੰ ਇਹ ਵੀ ਦਸਿਆ ਗਿਆ ਸੀ ਕਿ ਭਾਰਤੀ ਮੰਤਰਾਲੇ ਦੇ ਹੁਕਮਾਂ ਕਾਰਨ ਮੈਨੂੰ ਚੋਣਾਂ ’ਤੇ ਰੀਪੋਰਟ ਕਰਨ ਲਈ ਵੀ ਮਾਨਤਾ ਨਹੀਂ ਮਿਲੇਗੀ। ਅਸੀਂ ਉਸ ਦੇਸ਼ ’ਚੋਂ ਵੋਟਿੰਗ ਦੇ ਪਹਿਲੇ ਦਿਨ ਨਿਕਲੇ ਜਿਸ ਨੂੰ ਮੋਦੀ ‘ਲੋਕਤੰਤਰ ਦੀ ਮਾਂ’ ਕਹਿੰਦੇ ਹਨ।’’ ਡਾਇਸ ਪਿਛਲੇ ਢਾਈ ਸਾਲ ਤੋਂ ਭਾਰਤ ’ਚ ਕੰਮ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਆਸਟ੍ਰੇਲੀਆਈ ਸਰਕਾਰ ਦੇ ਦਖਲ ਤੋਂ ਬਾਅਦ ਉਨ੍ਹਾਂ ਦਾ ਵੀਜ਼ਾ ਦੋ ਮਹੀਨਿਆਂ ਲਈ ਵਧਾ ਦਿਤਾ ਗਿਆ। ਪਰ ਡਾਇਸ ਨੇ ਕਿਹਾ ਕਿ ਉਸ ਨੂੰ ਉਡਾਣ ਤੋਂ 24 ਘੰਟੇ ਪਹਿਲਾਂ ਸੂਚਿਤ ਕੀਤਾ ਗਿਆ ਸੀ ਅਤੇ ਉਹ ਭਾਰਤ ਛੱਡਣ ਲਈ ਅਪਣਾ ਮਨ ਬਣਾ ਚੁਕੀ ਸੀ। ਉਨ੍ਹਾਂ ਕਿਹਾ, ‘‘ਮੈਨੂੰ ਭਾਰਤ ਵਿਚ ਅਪਣਾ ਕੰਮ ਕਰਨਾ ਬਹੁਤ ਮੁਸ਼ਕਲ ਮਹਿਸੂਸ ਹੋਇਆ। ਸਰਕਾਰ ਮੈਨੂੰ ਚੋਣਾਂ ਨੂੰ ਕਵਰ ਕਰਨ ਲਈ ਲੋੜੀਂਦੇ ਪਾਸ ਵੀ ਨਹੀਂ ਦਿੰਦੀ ਸੀ। ਨਰਿੰਦਰ ਮੋਦੀ ਸਰਕਾਰ ਨੇ ਮੈਨੂੰ ਇੰਨਾ ਅਸਹਿਜ ਮਹਿਸੂਸ ਕੀਤਾ ਹੈ ਕਿ ਅਸੀਂ ਭਾਰਤ ਨੂੰ ਛੱਡਣ ਦਾ ਫੈਸਲਾ ਕੀਤਾ ਹੈ।’’ ਏ.ਬੀ.ਸੀ. ਨੇ ਕਿਹਾ ਕਿ ਡਾਇਸ ਆਸਟਰੇਲੀਆ ਤੋਂ ‘ਦੁਨੀਆਂ  ਦੇ ਸੱਭ ਤੋਂ ਵੱਡੇ ਲੋਕਤੰਤਰ’ ਵਿਚ ਚੋਣਾਂ ਨੂੰ ਕਵਰ ਕਰਨਾ ਜਾਰੀ ਰੱਖਣਗੇ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement