
ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦਵਾਰਾ ਰਾਮਗੜ੍ਹੀਆ ਵਿਖੇ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ਵ ਪ੍ਰਸਿੱਧ ਕਥਾਵਾਚਕ ਡਾ. ਹਰਜਿੰਦਰ ਸਿੰਘ ...
ਲੰਦਨ, 22 ਮਈ (ਸਰਬਜੀਤ ਸਿੰਘ ਬਨੂੜ) : ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦਵਾਰਾ ਰਾਮਗੜ੍ਹੀਆ ਵਿਖੇ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ਵ ਪ੍ਰਸਿੱਧ ਕਥਾਵਾਚਕ ਡਾ. ਹਰਜਿੰਦਰ ਸਿੰਘ ਪੱਟੀਵਾਲਿਆਂ ਨੂੰ ਵਧਿਆ ਕਥਾਵਾਚਕ ਦਾ ਖਿਤਾਬ ਅਤੇ ਗੋਲਡ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।
ਡਾ. ਹਰਜਿੰਦਰ ਸਿੰਘ, ਜੋ ਹੋਮਿਉਪੈਥਿਕ ਇਲਾਜ ਪ੍ਰਣਾਲੀ ਦੇ ਡਾਕਟਰ ਹਨ ਤੇ ਅੰਤਰ ਰਾਸ਼ਟਰੀ ਕਥਾਵਾਚਕ ਸਵ. ਸੰਤ ਸਿੰਘ ਮਸਕੀਨ ਦੇ ਲਾਡਲੇ ਸ਼ਾਗਿਰਦ ਵੀ ਹਨ।
ਜਿਨ੍ਹਾਂ ਮਿਸ਼ਨਰੀ ਤੇ ਪਟਿਆਲਾ ਯੂਨੀਵਰਸਟੀ ਤੋਂ ਗਿਆਨੀ ਪਾਸ ਕੀਤੀ ਹੈ ਅਤੇ ਕੁਝ ਸਮਾਂ ਹੋਰ ਸੰਸਥਾਵਾਂ ਤੋਂ ਵੀ ਸਿਖਿਆ ਲਈ ਹੈ। ਡਾ. ਹਰਜਿੰਦਰ ਨੇ ਗੁਰਮਤਿ ਸਟੇਜ਼ 'ਤੇ ਕਦੀ ਵੀ ਦੁਬਿਧਾ ਵਾਲੀਂ ਗੱਲ ਨਹੀਂ ਕੀਤੀ।ਡਰਬੀ ਸ਼ਹਿਰ ਦੇ ਗੁਰਦਵਾਰਾ ਰਾਮਗੜ੍ਹੀਆ ਦੇ ਪ੍ਰਧਾਨ ਮੁਖਤਿਆਰ ਸਿੰਘ ਲਾਲ, ਸਕੱਤਰ ਮੋਹਨ ਸਿੰਘ ਮੂਨਕ, ਵਿੱਤ ਸਕੱਤਰ ਅਮਰੀਕ ਸਿੰਘ ਮਰਵਾਹਾ ਆਦਿ ਨੇ ਵਿਸ਼ਵ ਪ੍ਰਸਿੱਧ ਕਥਾਵਾਚਕ ਡਾ. ਹਰਜਿੰਦਰ ਸਿੰਘ ਪੱਟੀਵਾਲੀਆਂ ਨੂੰ ਬੈਸਟ ਕਥਾਵਾਚਕ ਦਾ ਖਿਤਾਬ ਅਤੇ ਸੋਨ ਤਮਗ਼ਾ ਦੇ ਕੇ ਨਿਵਾਜਿਆ।
ਗਿਆਨੀ ਲਾਲ ਸਿੰਘ, ਗਿਆਨੀ ਗੁਰਦੀਪ ਸਿੰਘ ਜੀਰਾ, ਗਿਆਨੀ ਚਰਨਜੀਤ ਸਿੰਘ ਤੇ ਗਿਆਨੀ ਗੁਰਸੇਵਕ ਸਿੰਘ ਜੀ ਦਾ ਵੀ ਪ੍ਰਬੰਧਕਾਂ ਵਲੋਂ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ।ਪੰਜਾਬ ਦੇ ਪੱਟੀ ਸ਼ਹਿਰ 'ਚ ਭਾਈ ਲਾਲੋ ਸਮਾਜ ਸੇਵਾ ਸੰਸਥਾ (ਰਜਿ.) ਦੇ ਡਾ. ਹਰਜਿੰਦਰ ਸੰਚਾਲਕ ਵੀ ਹਨ ਅਤੇ ਇਸ ਸੰਸਥਾ 'ਚ ਜ਼ਿਆਦਾ ਡਾਕਟਰ ਹੀ ਸੇਵਾਦਾਰ ਹਨ। ਸੰਸਥਾ ਵਲੋਂ ਹਰ ਸਾਲ ਲੋੜਵੰਦ ਬੱਚਿਆਂ ਦੇ ਸ਼ੁਭ ਵਿਆਹ 'ਤੇ ਕਾਫੀ ਬੱਚਿਆਂ ਨੂੰ ਪੜ੍ਹਾਉਣ, ਲੋੜਵੰਦਾਂ ਨੂੰ ਮਕਾਨ ਤੇ ਸਮਾਜ ਭਲਾਈ ਦੀਆਂ ਪੰਜਾਬੀ ਟੈਲੀ ਫ਼ਿਲਮ ਬਣਾਉਂਦੇ ਹਨ।