
ਬ੍ਰਿਟੇਨ 'ਚ ਗੈਰ-ਕਾਨੂੰਨੀ ਕੰਮ ਕਰ ਰਹੀ ਭਾਰਤੀ ਮੂਲ ਦੀ ਔਰਤ ਦਾ ਨਾਂ ਮਨਦੀਪ ਕੌਰ ਹੈ
ਇੰਗਲੈਂਡ: ਭਾਰਤੀ ਮੂਲ ਦੀ ਔਰਤ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਜਿਸ ਤੋਂ ਬਾਅਦ ਔਰਤ ਨੂੰ ਚਾਰ ਸਾਲ ਅੱਠ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਆਇਲਸਬਰੀ ਕਰਾਊਨ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਮਹਿਲਾ ਨੂੰ ਦੋਸ਼ੀ ਮੰਨਿਆ ਹੈ।
ਬ੍ਰਿਟੇਨ 'ਚ ਗੈਰ-ਕਾਨੂੰਨੀ ਕੰਮ ਕਰ ਰਹੀ ਭਾਰਤੀ ਮੂਲ ਦੀ ਔਰਤ ਦਾ ਨਾਂ ਮਨਦੀਪ ਕੌਰ ਹੈ, ਜੋ ਕਿ ਯੂ.ਕੇ ਦੇ ਉੱਤਰੀ ਲੰਡਨ ਦੀ ਰਹਿਣ ਵਾਲੀ ਹੈ। 41 ਸਾਲਾ ਮਨਦੀਪ ਨੂੰ ਅਦਾਲਤ ਨੇ ਕਲਾਸ ਏ ਅਤੇ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ 'ਚ ਮਨਦੀਪ ਖ਼ਿਲਾਫ਼ ਦੋ ਹਫਤੇ ਤੱਕ ਸੁਣਵਾਈ ਚੱਲੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ।
ਬ੍ਰਿਟੇਨ 'ਚ ਗੈਰ-ਕਾਨੂੰਨੀ ਕੰਮ ਕਰ ਰਹੀ ਭਾਰਤੀ ਮੂਲ ਦੀ ਔਰਤ ਦਾ ਨਾਂ ਮਨਦੀਪ ਕੌਰ ਹੈ, ਜੋ ਕਿ ਯੂ.ਕੇ ਦੇ ਉਤਰੀ ਲੰਡਨ ਦੀ ਰਹਿਣ ਵਾਲੀ ਹੈ। ਮਨਦੀਪ (41) ਨੂੰ ਅਦਾਲਤ ਨੇ ਕਲਾਸ ਏ ਅਤੇ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ 'ਚ ਮਨਦੀਪ ਖ਼ਿਲਾਫ਼ ਦੋ ਹਫ਼ਤੇ ਤੱਕ ਸੁਣਵਾਈ ਚੱਲੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ।
ਇਸ ਦੇ ਨਾਲ ਹੀ ਕੌਰ 'ਤੇ ਇਹ ਦੋਸ਼ ਸਾਬਤ ਹੋ ਗਿਆ ਕਿ ਉਹ ਬਕਿੰਘਮਸ਼ਾਇਰ ਸਥਿਤ ਸੰਗਠਿਤ ਅਪਰਾਧ ਸਮੂਹ ਲਈ ਪੈਸੇ ਅਤੇ ਨਸ਼ੀਲੇ ਪਦਾਰਥਾਂ ਨੂੰ ਭੇਜਦੀ ਸੀ। ਉਹ ਹਰ ਰੋਜ਼ ਦੇਸ਼ ਵਿਚ ਕੋਕੀਨ ਦੀ ਸਪਲਾਈ ਕਰਨ ਲਈ ਜਾਂਦੀ ਸੀ।
ਰਿਪੋਰਟ ਮੁਤਾਬਕ ਕੌਰ ਨੂੰ 13 ਜੂਨ 2020 ਨੂੰ ਇੱਕ ਕਿਲੋ ਕੋਕੀਨ ਦੀ ਸਪਲਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਦੌਰਾਨ ਉਸ ਦੇ ਬੈਗ ਵਿਚੋਂ 50,000 ਪੌਂਡ ਦੀ ਨਕਦੀ ਵੀ ਬਰਾਮਦ ਕੀਤੀ ਗਈ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ। ਕੌਰ ਦੀ ਸਜ਼ਾ ਸੰਗਠਿਤ ਅਪਰਾਧ ਸਮੂਹ ਵਿਚ ਸ਼ਾਮਲ ਭਾਰਤੀ ਮੂਲ ਦੇ ਤਿੰਨ ਮੈਂਬਰਾਂ (ਕੁਰਾਨ ਗਿੱਲ, ਜਗ ਸਿੰਘ ਅਤੇ ਗੋਵਿੰਦ ਬਾਹੀਆ) ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਬੰਦ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਆਈ ਹੈ।