
ਅਲਬਨੀਜ਼ ਨੇ ਪ੍ਰਧਾਨ ਮੰਤਰੀ ਦੀ ਤੁਲਨਾ ਅਮਰੀਕੀ ਗਾਇਕ ਬਰੂਸ ਸਪ੍ਰਿੰਗਸਟੀਨ ਨਾਲ ਕੀਤੀ।
ਸਿਡਨੀ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਜਿਥੇ ਵੀ ਜਾਂਦੇ ਹਨ, ਉਨ੍ਹਾਂ ਦਾ ਰੌਕਸਟਾਰ ਸਵਾਗਤ ਕੀਤਾ ਜਾਂਦਾ ਹੈ। ਅਲਬਨੀਜ਼ ਨੇ ਪ੍ਰਧਾਨ ਮੰਤਰੀ ਦੀ ਤੁਲਨਾ ਅਮਰੀਕੀ ਗਾਇਕ ਬਰੂਸ ਸਪ੍ਰਿੰਗਸਟੀਨ ਨਾਲ ਕੀਤੀ।
ਇਹ ਵੀ ਪੜ੍ਹੋ: ਸਿਡਨੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਐਲਾਨ, ਬ੍ਰਿਸਬੇਨ ’ਚ ਵਣਜ ਦੂਤਾਵਾਸ ਖੋਲ੍ਹੇਗਾ ਭਾਰਤ
ਸ਼ਹਿਰ ਦੇ ਸੱਭ ਤੋਂ ਵੱਡੇ ਇਨਡੋਰ ਸਟੇਡੀਅਮਾਂ ਵਿਚੋਂ ਇਕ, ਕੁਡੋਸ ਬੈਂਕ ਅਰੇਨਾ ਵਿਚ 21,000 ਲੋਕਾਂ ਸਾਹਮਣੇ ਮੋਦੀ ਦਾ ਸੁਆਗਤ ਕਰਦੇ ਹੋਏ ਅਲਬਨੀਜ਼ ਨੇ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਬਿਹਤਰ ਸਹਿਯੋਗ ਦੀ ਹਮਾਇਤ ਕੀਤੀ। ਜਦ ਮੋਦੀ ਲੋਕਾਂ ਨੂੰ ਸੰਬੋਧਨ ਕਰਨ ਲਈ ਸਮਾਗਮ ਵਾਲੀ ਥਾਂ 'ਤੇ ਪਹੁੰਚੇ ਤਾਂ ਅਲਬਨੀਜ਼ ਨੇ ਕਿਹਾ ਕਿ ਮੋਦੀ ਜਿਥੇ ਵੀ ਜਾਂਦੇ ਹਨ, ਉਨ੍ਹਾਂ ਦਾ ਰੌਕਸਟਾਰ ਵਾਂਗ ਸਵਾਗਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਦਾ ਸਰਕਾਰ 'ਤੇ ਨਿਸ਼ਾਨਾ, AAP ਨੂੰ ਦੱਸਿਆ ਭਾਜਪਾ ਦੀ ਬੀ ਟੀਮ
ਅਲਬਨੀਜ਼ ਨੇ ਕਿਹਾ, "ਆਖ਼ਰੀ ਵਾਰ ਜਦ ਮੈਂ ਬਰੂਸ ਸਪ੍ਰਿੰਗਸਟੀਨ ਨੂੰ ਇਸ ਸਟੇਜ 'ਤੇ ਦੇਖਿਆ ਸੀ, ਤਾਂ ਉਸ ਨੂੰ ਵੀ ਅਜਿਹਾ ਸੁਆਗਤ ਨਹੀਂ ਮਿਲਿਆ ਜੋ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਹੈ ਪ੍ਰਧਾਨ ਮੰਤਰੀ ਮੋਦੀ ਬੌਸ ਹਨ।” ਅਲਬਾਨੀਜ਼ ਨੇ ਮੋਦੀ ਦਾ “ਆਸਟ੍ਰੇਲੀਆ ਵਿਚ ਦੁਨੀਆ ਦੇ ਸੱਭ ਤੋਂ ਵੱਡੇ ਲੋਕਤੰਤਰ ਦੀ ਭਾਵਨਾ ਲਿਆਉਣ” ਲਈ ਧਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ “ਸਾਡੇ ਲੋਕਤੰਤਰ ਨੂੰ ਮਜ਼ਬੂਤ ਅਤੇ ਵਧੇਰੇ ਸੰਮਲਿਤ ਬਣਾਉਣ ਵਿਚ ਮਦਦ ਕੀਤੀ”।