
ਪਾਕਿਸਤਾਨ ਕਦੇ ਵੀ ਅਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ। ਇਸ ਵਾਰ ਪਾਕਿ ਵਲੋਂ ਭਾਰਤੀ ਹਾਈ ਕਮਿਸ਼ਨ ਅਜੈ ਬਿਸਾਰੀਆ ਨੂੰ ਗੁਰਦੁਆਰਾ ਸਾਹਿਬ...
ਇਸਲਾਮਾਬਾਦ : ਪਾਕਿਸਤਾਨ ਕਦੇ ਵੀ ਅਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ। ਇਸ ਵਾਰ ਪਾਕਿ ਵਲੋਂ ਭਾਰਤੀ ਹਾਈ ਕਮਿਸ਼ਨ ਅਜੈ ਬਿਸਾਰੀਆ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਗਿਆ ਹੈ। ਸੂਤਰਾਂ ਮੁਤਾਬਕ ਬਿਸਾਰੀਆਂ ਨੂੰ ਪਾਕਿਸਤਾਨ ਦੇ ਹਸਨ ਅਬਦਾਲ ਵਿਚ ਪੰਜਾ ਸਾਹਿਬ ਗੁਰਦੁਆਰਾ ਜਾਣ ਦੀ ਇਜਾਜ਼ਤ ਮਿਲ ਗਈ ਸੀ, ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਉਥੇ ਜਾਣ ਤੋਂ ਪਾਕਿਸਤਾਨੀ ਅਧਿਕਾਰੀਆਂ ਨੇ ਰੋਕ ਦਿਤਾ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਜਾ ਚੁੱਕਿਆ ਹੈ।
ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਡਿਪਲੋਮੈਟ ਵਿਵਾਦ ਕੋਈ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਭਾਰਤੀ ਹਾਈ ਕਮਿਸ਼ਨ ਨੂੰ ਵਿਸਾਖ਼ੀ ਮਨਾਉਣ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਮਿਲਣ ਤੋਂ ਰੋਕ ਦਿਤਾ ਗਿਆ ਸੀ। ਪਾਕਿਸਤਾਨ ਨੇ ਉਸ ਸਮੇਂ ਬਿਸਾਰੀਆ ਨੂੰ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਣ ਤੋਂ ਰੋਕ ਦਿਤਾ ਸੀ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੀ ਇਸ ਹਰਕਤ 'ਤੇ ਸਖ਼ਤ ਇਤਰਾਜ਼ ਜਤਾਇਆ ਸੀ।
ਦਸ ਦਈਏ ਕਿ ਬਿਸਾਰੀਆ ਨੂੰ ਇਸ ਸਾਲ ਅਪ੍ਰੈਲ ਵਿਚ ਵੀ ਗੁਰਦੁਆਰਾ ਪੰਜਾ ਸਾਹਿਬ ਜਾਣ ਤੋਂ ਰੋਕਿਆ ਗਿਆ ਸੀ। ਉਸ ਸਮੇਂ ਉਨ੍ਹਾਂ ਨੂੰ ਇਵੈਕਿਊ ਟਰੱਸਟ ਪ੍ਰਾਪਰਟੀ (ਈਟੀਪੀਬੀ) ਦੇ ਚੇਅਰਮੈਨ ਨੇ ਗੁਰਦੁਆਰਾ ਸਾਹਿਬ ਆਉਣ ਦਾ ਸੱਦਾ ਦਿਤਾ ਸੀ ਪਰ ਪਾਕਿਸਤਾਨੀ ਅਧਿਕਾਰੀਆਂ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਅਜੈ ਬਿਸਾਰੀਆ ਨੂੰ ਗੁਰਦੁਆਰਾ ਸਾਹਿਬ ਵਿਚ ਜਾਣ ਤੋਂ ਰੋਕ ਦਿਤਾ ਸੀ।
Sikh Jatha
ਇੰਨਾ ਹੀ ਨਹੀਂ, ਇਸੇ ਸਾਲ ਭਾਰਤੀ ਦੂਤਾਵਾਸ ਦੀ ਇਕ ਟੀਮ ਨੂੰ ਵੀ ਇਥੇ ਜਾਣ ਨਹੀਂ ਦਿਤਾ ਗਿਆ ਸੀ। ਇਸ ਟੀਮ ਨੇ ਗੁਰਦੁਆਰਾ ਸਾਹਿਬ ਵਿਚ ਸਿੱਖ ਤੀਰਥ ਯਾਤਰੀਆਂ ਦੇ ਇਕ ਜਥੇ ਨਾਲ ਮੁਲਾਕਾਤ ਕਰਨੀ ਸੀ। ਬਾਅਦ ਵਿਚ ਇਸ ਘਟਨਾ 'ਤੇ ਭਾਰਤ ਸਰਕਾਰ ਵਲੋਂ ਪਾਕਿਸਤਾਨ ਸਰਕਾਰ ਕੋਲ ਵਿਰੋਧ ਦਰਜ ਕਰਵਾਇਆ ਗਿਆ ਸੀ।
ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਅੱਜ 86 ਸਿੱਖ ਸ਼ਰਧਾਲੂਆਂ ਦਾ ਜੱਥਾ ਐਸਜੀਪੀਸੀ ਦਫ਼ਤਰ ਤੋਂ ਰਵਾਨਾ ਹੋਇਆ ਹੈ। ਇਸ ਜਥੇ ਨੂੰ ਐਸਜੀਪੀਸੀ ਅਧਿਕਾਰੀ ਦਲਜੀਤ ਸਿੰਘ ਬੇਦੀ ਨੇ ਰਵਾਨਾ ਕੀਤਾ ਹੈ। ਇਹ ਸ਼ਰਧਾਲੂ ਪਾਕਿਸਾਤਨ ਵਿੱਚ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ।
ਉਧਰ ਐਸਜੀਪੀਸੀ ਦਫ਼ਤਰ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਗਏ ਇਸ ਸਿੱਖਾਂ ਸ਼ਰਧਾਲੂਆਂ ਦਾ ਇਹ ਜੱਥਾ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਤੋਂ ਬਾਅਦ 30 ਜੂਨ ਵਾਪਸ ਆਵੇਗਾ।
ਜਥੇ ਦੀ ਅਗਵਾਈ ਕਰ ਰਹੇ ਕਾਰਜਕਾਰੀ ਦੇ ਮੈਂਬਰ ਨੇ ਦਸਿਆ ਕੀ ਐਸਜੀਪੀਸੀ ਵਲੋਂ 86 ਸ਼ਰਧਾਲੂਆਂ ਤੋਂ ਜ਼ਿਆਦਾ ਦਾ ਵੀਜ਼ਾ ਐਪਲੀਕੇਸ਼ਨ ਦਿਤਾ ਗਿਆ ਸੀ ਪਰ 86 ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ ਹੈ।ਐਸਜੀਪੀਸੀ ਅਧਿਕਾਰੀ ਦਲਜੀਤ ਸਿੰਘ ਬੇਦੀ ਨੇ ਦਸਿਆ ਸੀ ਕਿ ਇਹ ਜੱਥਾ ਹਸ ਸਾਲ ਇਸ ਜਗ੍ਹਾ ਤੋਂ ਰਵਾਨਾ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਇਹ ਜੱਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਤੋਂ ਬਾਅਦ 30 ਜੂਨ ਨੂੰ ਵਾਪਿਸ ਆਪਣੇ ਵਤਨ ਪਰਤੇਗਾ ।