
ਕੁਝ ਨੌਜਵਾਨਾਂ ਨੇ ਟਿਕਟੌਕ ਦਾ ਪ੍ਰਯੋਗ ਕਰਨ ਵਾਲੇ ਨੌਜਵਾਨਾਂ ਅਤੇ ਕੋਰੀਆਈ ਪੌਪ ਸੰਗੀਤ ਦੇ ਪ੍ਰਸ਼ਸਕਾਂ ਨੇ ਸੋਸ਼ਲ ਮੀਡੀਆ ’ਤੇ ਅਮਰੀਕੀ
ਵਾਸ਼ਿੰਗਟਨ, 22 ਜੂਨ : ਕੁਝ ਨੌਜਵਾਨਾਂ ਨੇ ਟਿਕਟੌਕ ਦਾ ਪ੍ਰਯੋਗ ਕਰਨ ਵਾਲੇ ਨੌਜਵਾਨਾਂ ਅਤੇ ਕੋਰੀਆਈ ਪੌਪ ਸੰਗੀਤ ਦੇ ਪ੍ਰਸ਼ਸਕਾਂ ਨੇ ਸੋਸ਼ਲ ਮੀਡੀਆ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਘੇਰਾਬੰਦੀ ਕਰ ਕੇ ਉਨ੍ਹਾਂ ਦੀ ਰੈਲੀ ਨੂੰ ਅਸਫ਼ਲ ਸਨਾਉਣ ਦਾ ਯਤਨ ਕੀਤਾ। ਟੁਲਸਾ, ਓਕਲਾਹਾਮਾ ਵਿਚ ਸਨਿਚਰਵਾਰ ਨੂੰ ਟਰੰਪ ਦੀ ਰੈਲੀ ਤੋਂ ਕੁਝ ਦਿਨ ਪਹਿਲਾਂ ਨੌਜਵਾਨਾਂ ਦੇ ਇਹ ਸਮੂਹ ਟਰੰਪ ਦੇ ਸਮਾਗਮ ਦਾ ਵਿਰੋਧ ਕਰਨ ਲਈ ਇਕਜੁਟ ਹੋ ਗਏ। ਸਮਾਗਮ ਵਿਚ ਘੱਟ ਭੀੜ ਲਈ ਇਨ੍ਹਾਂ ਨੌਜਵਾਨਾਂ ਨੂੰ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਰਿਪਬਲਿਕਨ ਪਾਰਟੀ ਦੇ ਅਭਿਆਨ ਦੇ ਸਾਬਕਾ ਰਣਨੀਤੀਕਾਰ ਸਟੀਵ ਸਕਮਿਡਟ ਨੇ ਸਨਿਚਰਵਾਰ ਨੂੰ ਟਵੀਟ ਕੀਤਾ,‘‘ਪਾਰਕ ਸਿਟੀ ਊਟਾ ਵਿਚ ਮੇਰੀ 16 ਸਾਲ ਦੀ ਧੀ ਅਤੇ ਉਸ ਦੇ ਦੋਸਤਾਂ ਕੋਲ ਸੈਂਕੜੇ ਟਿਕਟ ਹਨ। ਤੁਹਾਨੂੰ ਇਨ੍ਹਾਂ ਅਮਰੀਕੀ ਨੌਜਵਾਨਾਂ ਨੇ ਘੁਮਾ ਦਿਤਾ ਹੈ।’’ਟਵੀਟ ’ਤੇ ਇਕ ਲੱਖ ਤੋਂ ਜ਼ਿਆਦਾ ਲਾਈਕ ਆਏ ਅਤੇ ਕਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਜਾਂ ਉਨ੍ਹਾਂ ਦੇ ਬੱਚਿਆਂ ਕੋਲ ਵੀ ਇਨੀਆਂ ਹੀ ਟਿਕਟਾਂ ਹਨ।
ਇਕ ਬਿਆਨ ਵਿਚ ਟਰੰਪ ਦੇ ਅਭਿਆਨ ਨੇ ਮੀਡੀਆ ਦੀਆਂ ਉਨਾਂ ਫ਼ਰਜ਼ੀ ਖ਼ਬਰਾਂ ’ਤੇ ਦੋਸ਼ ਲਗਾਇਆ ਜਿਸ ਵਿਚ ਕੋਵਿਡ-19 ਕਾਰਨ ਲੋਕਾਂ ਨੂੰ ਸਮਾਗਮ ਤੋਂ ਦੂਰ ਰਹਿਣ ਅਤੇ ਦੇਸ਼ ਵਿਚ ਨਸਲੀ ਭੇਦਭਾਵ ਵਿਰੁਧ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ ਸੀ। ਜ਼ਿਕਰਯੋਗ ਹੈ ਕਿ ਟੂਲਸਾ ਵਿਚ 19,000 ਸੀਟਾਂ ਵਾਲੇ ਬੀ.ਓ.ਕੇ ਸੈਂਟਰ ਵਿਚ ਕੇਵਲ 6200 ਸੀਟਾਂ ਹੀ ਭਰ ਸਕੀਆਂ। ਸ਼ਹਿਰ ਦੇ ਅਧਿਕਾਰੀਆਂ ਨੇ ਇਕ ਲੱਖ ਤੋਂ ਜ਼ਿਆਦਾ ਭੀੜ ਇਕੱਠੀ ਹੋਣ ਦੀ ਉਮੀਦ ਜਤਾਈ ਸੀ। (ਪੀਟੀਆਈ)