ਈਰਾਨ ਨੇ ਕਤਰ ਤੇ ਇਰਾਕ ’ਚ ਅਮਰੀਕੀ ਟਿਕਾਣਿਆਂ ਉਤੇ  ਮਿਜ਼ਾਈਲ ਹਮਲੇ ਕੀਤੇ 
Published : Jun 23, 2025, 11:07 pm IST
Updated : Jun 23, 2025, 11:07 pm IST
SHARE ARTICLE
Representative Image.
Representative Image.

ਈਰਾਨ ਨੇ ਕਿਹਾ ਕਿ ਕਤਰ ਉਤੇ  ਮਿਜ਼ਾਈਲ ਹਮਲੇ ਅਮਰੀਕਾ ਵਲੋਂ  ਪ੍ਰਮਾਣੂ ਟਿਕਾਣਿਆਂ ਉਤੇ  ਵਰਤੇ ਗਏ ਬੰਬਾਂ ਦੇ ਬਰਾਬਰ ਹਨ, ਜੋ ਤਣਾਅ ਘਟਾਉਣ ਦੀ ਇੱਛਾ ਦਾ ਸੰਕੇਤ ਹੈ

ਦੁਬਈ : ਈਰਾਨ ਨੇ ਅਪਣੇ  ਪ੍ਰਮਾਣੂ ਟਿਕਾਣਿਆਂ ਉਤੇ  ਅਮਰੀਕੀ ਬੰਬਾਰੀ ਅਤੇ ਅਸ਼ਾਂਤ ਖੇਤਰ ’ਚ ਤਣਾਅ ਵਧਾਉਣ ਦੇ ਜਵਾਬ ’ਚ ਸੋਮਵਾਰ ਨੂੰ ਕਤਰ ਅਤੇ ਇਰਾਕ ’ਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਉਤੇ  ਮਿਜ਼ਾਈਲ ਹਮਲੇ ਕੀਤੇ। ਕਤਰ ਦੀ ਰਾਜਧਾਨੀ ਦੋਹਾ ਦੇ ਆਸਮਾਨ ’ਚ ਮਿਜ਼ਾਈਲਾਂ ਉੱਡਦੀਆਂ ਦਿਸ ਰਹੀਆਂ ਸਨ ਅਤੇ ਇੰਟਰਸੈਪਟਰਾਂ ਨੇ ਰਾਤ ਸਮੇਂ ਅਸਮਾਨ ’ਚ ਘੱਟੋ-ਘੱਟ ਇਕ ਮਿਜ਼ਾਈਲ ਦਾਗੀ ਅਤੇ ਇਕ ਡੇਗ ਦਿਤੀ । 

ਈਰਾਨ ਦਾ ਕਹਿਣਾ ਹੈ ਕਿ ਕਤਰ ਉਤੇ  ਮਿਜ਼ਾਈਲ ਹਮਲੇ ਅਮਰੀਕਾ ਵਲੋਂ  ਪ੍ਰਮਾਣੂ ਟਿਕਾਣਿਆਂ ਉਤੇ  ਵਰਤੇ ਗਏ ਬੰਬਾਂ ਦੇ ਬਰਾਬਰ ਹਨ, ਜੋ ਤਣਾਅ ਘਟਾਉਣ ਦੀ ਇੱਛਾ ਦਾ ਸੰਕੇਤ ਹੈ। ਕਤਰ ਨੇ ਹਵਾਈ ਅੱਡੇ ਉਤੇ  ਈਰਾਨੀ ਹਮਲੇ ਦੀ ਨਿੰਦਾ ਕਰਦਿਆਂ ਬਿਆਨ ਜਾਰੀ ਕੀਤਾ, ਕਿਹਾ ਕਿ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। 

ਈਰਾਨ ਨੇ ਸਰਕਾਰੀ ਟੈਲੀਵਿਜ਼ਨ ਉਤੇ  ਐਲਾਨ ਕੀਤਾ ਕਿ ਉਸ ਨੇ ਕਤਰ ਦੇ ਅਲ ਉਦੀਦ ਹਵਾਈ ਅੱਡੇ ਉਤੇ  ਤਾਇਨਾਤ ਅਮਰੀਕੀ ਬਲਾਂ ਉਤੇ  ਹਮਲਾ ਕੀਤਾ। ਸਕ੍ਰੀਨ ਉਤੇ  ਇਕ  ਕੈਪਸ਼ਨ ਨਾਲ ਮਾਰਸ਼ਲ ਸੰਗੀਤ ਵਜਦੇ ਸਮੇਂ ‘‘ਅਮਰੀਕਾ ਦੀ ਹਮਲਾਵਰਤਾ‘‘ ਦਾ ‘‘ਇਕ  ਸ਼ਕਤੀਸ਼ਾਲੀ ਅਤੇ ਸਫਲ ਜਵਾਬ‘‘ ਲਿਖਿਆ ਗਿਆ ਸੀ। 

ਦੂਜੇ ਪਾਸੇ ਇਕ ਇਰਾਕੀ ਸੁਰੱਖਿਆ ਅਧਿਕਾਰੀ ਨੇ ਦਸਿਆ  ਕਿ ਈਰਾਨ ਨੇ ਪਛਮੀ  ਇਰਾਕ ਵਿਚ ਅਮਰੀਕੀ ਫੌਜੀਆਂ ਦੇ ਟਿਕਾਣੇ ਆਇਨ ਅਲ-ਅਸਦ ਦੇ ਅੱਡੇ ਨੂੰ ਵੀ ਨਿਸ਼ਾਨਾ ਬਣਾਇਆ। ਅਧਿਕਾਰੀ ਨੇ ਅਪਣਾ  ਨਾਮ ਗੁਪਤ ਰੱਖਣ ਦੀ ਸ਼ਰਤ ਉਤੇ  ਗੱਲ ਕੀਤੀ ਕਿਉਂਕਿ ਉਹ ਜਨਤਕ ਤੌਰ ਉਤੇ  ਟਿਪਣੀ  ਕਰਨ ਲਈ ਅਧਿਕਾਰਤ ਨਹੀਂ ਸਨ। ਇਹ ਹਮਲੇ ਕਤਰ ਵਲੋਂ  ਈਰਾਨ ਦੀਆਂ ਧਮਕੀਆਂ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਅਪਣਾ  ਹਵਾਈ ਖੇਤਰ ਬੰਦ ਕਰਨ ਦੇ ਤੁਰਤ  ਬਾਅਦ ਹੋਏ ਹਨ। 

ਜ਼ਿਕਰਯੋਗ ਹੈ ਕਿ ਐਤਵਾਰ ਅਮਰੀਕੀ ਫ਼ੌਜ ਨੇ ਇਰਾਨ ’ਤੇ ਵਿਸ਼ਾਲ ਬੰਬ ਡੇਗ ਕੇ ਉਸ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਇਰਾਨ ਦੀ ਇਜ਼ਰਾਈਲ ਨਾਲ ਚਲ ਰਹੀ ਲੜਾਈ ’ਚ ਦਾਖ਼ਲ ਹੋ ਗਿਆ ਸੀ। ਇਰਾਨ ਦੇ ਤਾਜ਼ਾ ਹਮਲਿਆਂ ਤੋਂ ਪਹਿਲਾਂ ਇਜ਼ਰਾਈਲ-ਇਰਾਨ ਜੰਗ ਵਿਚ ਅਮਰੀਕਾ ਵਲੋਂ ਕੀਤੇ ਹਮਲੇ ਦਾ ਵਿਰੋਧ ਕਰਦਿਆਂ ਇਰਾਨ ਨੇ ਕਿਹਾ ਹੈ ਕਿ ਉਹ ਅਪਣਾ ਪਰਮਾਣੂ ਪ੍ਰੋਗਰਾਮ ਬੰਦ ਨਹੀਂ ਕਰੇਗਾ।

ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੇਤਾਵਨੀ ਦਿੰਦਿਆਂ ਕਿਹਾ, ‘ਅਸੀਂ ਪਰਮਾਣੂ ਪ੍ਰੋਗਰਾਮ ਬੰਦ ਨਹੀਂ ਕਰਾਂਗੇ, ਟਰੰਪ ਨੇ ਜੰਗ ਸ਼ੁਰੂ ਕੀਤੀ ਹੈ ਤੇ ਅਸੀਂ ਖ਼ਤਮ ਕਰਾਂਗੇ।’ ਇਜ਼ਰਾਈਲ-ਇਰਾਨ ਦੀ ਜੰਗ ਖ਼ਤਰਨਾਕ ਮੋੜ ’ਤੇ ਪੁੱਜ ਗਈ ਹੈ। ਅਮਰੀਕਾ ਵਲੋਂ ਇਜ਼ਰਾਈਲ ਦੀ ਹਮਾਇਤ ਕਰਦਿਆਂ ਇਰਾਨ ’ਤੇ ਕੀਤੇ ਹਮਲੇ ਤੋਂ ਬਾਅਦ ਜਿੱਥੇ ਕਈ ਮੁਲਕ ਇਸ ਦਾ ਵਿਰੋਧ ਕਰ ਰਹੇ ਹਨ, ਉਥੇ ਅਮਰੀਕਾ ਦੇ ਨਿਊਯਾਰਕ ਸਮੇਤ ਕਈ ਵੱਡੇ ਸ਼ਹਿਰਾਂ ਵਿਚ ਜੰਗ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ। ਮੌਜੂਦਾ ਸਥਿਤੀਆਂ ’ਤੇ ਸਿਆਸੀ ਵਿਸ਼ਲੇਸ਼ਕਾਂ ਵਿਚ ਇਸ ਗੱਲ ਨੂੰ ਲੈ ਕੇ ਬਹਿਸ ਛਿੜ ਗਈ ਹੈ ਕਿ ਅਮਰੀਕਾ ਦਾ ਦਖ਼ਲ ਸੰਸਾਰ ਨੂੰ ਤੀਜੀ ਜੰਗ ਵਲ ਧੱਕ ਰਿਹਾ ਹੈ। 

ਇਰਾਨ ਨੇ ਅਮਰੀਕਾ ਵਲੋਂ ਕੀਤੇ ਹਮਲੇ ਦਾ ਜਵਾਬ ਦਿੰਦਿਆਂ ਇਜ਼ਰਾਈਲ ’ਤੇ ਅੱਜ ਤਾਬੜ-ਤੋੜ ਹਮਲੇ ਕੀਤੇ।  ਇਸ ਤੋਂ ਬਾਅਦ ਜਵਾਬੀ ਕਾਰਵਾਈ ਵਿਚ ਇਜ਼ਰਾਈਲ ਨੇ ਵੀ ਤਹਿਰਾਨ ਵਿਚ ਇਰਾਨੀ ਫ਼ੌਜ ਦੀ ਯੂਨਿਟ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਨਾਲ ਜੁੜੇ ਟਿਕਾਣਿਆਂ ’ਤੇ ਹਮਲੇ ਕੀਤੇ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਹਮਲਿਆਂ ਵਿਚ ਇਰਾਨ ਦੇ ਸੈਂਕੜੇ ਫ਼ੌਜੀ ਮਾਰੇ ਗਏ ਹਨ। ਇਸੇ ਦੌਰਾਨ ਇਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੇਈ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਮਦਦ ਮੰਗੀ ਹੈ। ਇਰਾਨ ਦੇ ਵਿਦੇਸ਼ ਮੰਤਰੀ ਅੱੱਬਾਸ ਮਾਸਕੋ ਵਿਚ ਪੁਤਿਨ ਨੂੰ ਮਿਲਣ ਗਏ ਹਨ। ਹਾਲਾਂਕਿ ਇਹ ਹਾਲੇ ਸਾਫ਼ ਨਹੀਂ ਹੋਇਆ ਹੈ ਕਿ ਇਰਾਨ ਰੂਸ ਤੋਂ ਕਿਸ ਤਰ੍ਹਾਂ ਦੀ ਮਦਦ ਚਾਹੁੰਦਾ ਹੈ। ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਰੂਸ ਨੇ ਇਰਾਨ ਨੂੰ ਮਦਦ ਦਾ ਭਰੋਸਾ ਦਿਤਾ ਹੈ।

ਸੀਰੀਆ ਵਿਚ ਅਮਰੀਕੀ ਮਿਲਟਰੀ ਬੇਸ ’ਤੇ ਹਮਲਾ : ਦੂਜੇ ਪਾਸੇ ਸੀਰੀਆ ਦੇ ਹਸਾਕਾ ਪ੍ਰਾਂਤ ਵਿਚ ਇਕ ਅਮਰੀਕੀ ਮਿਲਟਰੀ ਬੇਸ ’ਤੇ ਹਮਲਾ ਹੋਇਆ ਹੈ। ਹਾਲਾਂਕਿ ਇਹ ਹਮਲਾ ਇਰਾਨ ਨੇ ਕੀਤਾ ਜਾ ਨਹੀਂ, ਇਹ ਪਤਾ ਨਹੀਂ ਚਲਿਆ ਹੈ। ਨਿਊਯਾਰਕ ਟਾਈਮਜ਼ ਦੀਆਂ ਰਿਪੋਰਟਾਂ ਅਨੁਸਾਰ ਇਰਾਨ ਅਪਣੇ ਪਰਮਾਣੂ ਟਿਕਾਣਿਆਂ ’ਤੇ ਹਮਲਿਆਂ ਦੇ ਜਵਾਬ ਵਿਚ ਮਿਡਲ ਈਸਟ ਸਥਿਤ ਅਮਰੀਕੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇਰਾਨ ਦੇ ਆਖ਼ਰੀ ਸ਼ਾਹ ਦੇ ਪੁੱਤਰ ਨੇ ਸੱਤਾ ਸੰਭਾਲਣ ਦੀ ਕੀਤੀ ਪੇਸ਼ਕਸ਼

ਇਰਾਨ ਵਿਚ ਜਿਥੇ ਸੱਤਾ ਪਰਵਰਤਨ ਲਈ ਅਮਰੀਕਾ ਵਲੋਂ ਕੋਸ਼ਿਸ਼ਾਂ ਹੋ ਰਹੀਆਂ ਹਨ, ਉਥੇ ਇਰਾਨ ਦੇ ਆਖ਼ਰੀ ਸ਼ਾਹ ਦੇ ਪੁੱਤਰ ਰੇਜਾ ਪਹਲਵੀ ਨੇ ਇਰਾਨ ਦੀ ਸੱਤਾ ਸੰਭਾਲਣ ਅਤੇ ਦੇਸ਼ ਵਿਚ ਲੋਕਤੰਤਰ ਦੀ ਸਥਾਪਨਾ ਦੀ ਅਗਵਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। ਰੇਜਾ ਪਹਲਵੀ ਨੇ ਕਿਹਾ ਕਿ ਸਾਸ਼ਨ ਹਾਰ ਚੁਕਾ ਹੈ, ਡਗਮਗਾ ਰਿਹਾ ਹੈ, ਪਤਨ ਦੇ ਕਗਾਰ ’ਤੇ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਸਿਆਸੀ ਸੱਤਾ ਨਹੀਂ ਚਾਹੁੰਦੇ ਸਗੋਂ ਅਪਣੇ ਮਹਾਨ ਰਾਸ਼ਟਰ ਨੂੰ ਸਥਿਰਤਾ, ਆਜ਼ਾਦੀ ਅਤੇ ਨਿਆਂ ਵਲ ਲਿਜਾਉਣਾ ਚਾਹੁੰਦੇ ਹਨ। ਪਹਲਵੀ ਨੇ 1979 ਦੀ ਇਸਲਾਮੀ ਕਰਾਂਤੀ ਤੋਂ ਠੀਕ ਪਹਿਲਾਂ 17 ਸਾਲ ਦੀ ਉਮਰ ਵਿਚ ਇਰਾਨ ਛੱਡ ਦਿਤਾ ਸੀ।

ਰੂਸ ਇਰਾਨ ਨਾਲ ਦੋਸਤੀ ਨਿਭਾਉਣ ਲਈ ਤਿਆਰ, ਕਿਹਾ, ਇਰਾਨ ਨੂੰ ਦੇਵਾਂਗੇ ਹਰ ਤਰ੍ਹਾਂ ਦੀ ਮਦਦ

ਮਾਸਕੋ : ਰੂਸ ਹਰ ਸੰਭਵ ਤਰੀਕੇ ਨਾਲ ਇਰਾਨ ਦੀ ਮਦਦ ਕਰਨ ਲਈ ਤਿਆਰ ਹੈ, ਜੋ ਕਿ ਤਹਿਰਾਨ ਦੀ ਬੇਨਤੀ ’ਤੇ ਨਿਰਭਰ ਕਰੇਗਾ। ਇਹ ਗੱਲ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਹੀ ਹੈ। ਇਕ ਪ੍ਰੈੱਸ ਕਾਨਫ਼ਰੰਸ ਵਿਚ ਇਕ ਸਵਾਲ ਦੇ ਜਵਾਬ ਵਿਚ ਪੇਸਕੋਵ ਨੇ ਕਿਹਾ, ‘ਸੱਭ ਕੱੁਝ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਈਰਾਨ ਨੂੰ ਕੀ ਚਾਹੀਦਾ ਹੈ। ਅਸੀਂ ਵਿਚੋਲਗੀ ਲਈ ਆਪਣੀਆਂ ਕੋਸ਼ਿਸ਼ਾਂ ਦੀ ਪੇਸ਼ਕਸ਼ ਕੀਤੀ ਹੈ। ਇਹ ਯਕੀਨੀ ਹੈ।’ 
ਪੇਸਕੋਵ ਨੇ ਕਿਹਾ ਕਿ ਰੂਸ ਨੇ ਈਰਾਨ-ਇਜ਼ਰਾਈਲ ਯੁੱਧ ’ਤੇ ਅਪਣੇ ਸਟੈਂਡ ਦਾ ਖੁੱਲ੍ਹ ਕੇ ਐਲਾਨ ਕੀਤਾ ਹੈ ਅਤੇ ਇਸ ਨੂੰ ਤਹਿਰਾਨ ਲਈ ਸਮਰਥਨ ਦਾ ਇਕ ਮਹੱਤਵਪੂਰਨ ਰੂਪ ਕਿਹਾ ਹੈ। ਉਸ ਨੇ ਕਿਹਾ, ‘ਅਸੀਂ ਅਪਣਾ ਸਟੈਂਡ ਦਸਿਆ ਹੈ। ਇਹ ਇਕ ਬਹੁਤ ਮਹੱਤਵਪੂਰਨ ਪ੍ਰਗਟਾਵਾ ਵੀ ਹੈ, ਇਰਾਨੀ ਪੱਖ ਲਈ ਸਮਰਥਨ ਦਾ ਇਕ ਰੂਪ ਹੈ।’ ਉਸ ਨੇ ਇਹ ਵੀ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹਾਲ ਹੀ ਵਿਚ ਹੋਈ ਗੱਲਬਾਤ ਵਿਚ ਇਰਾਨ ਦਾ ਵਿਸ਼ਾ ਵਾਰ-ਵਾਰ ਉਠਿਆ ਹੈ। 

Tags: iran

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement