
ਹੁਣ ਤੱਕ ਦਾ ਸਭ ਤੋਂ ਛੋਟਾ ਵਿਆਹ!
Shortest marriage ever : ਵਿਆਹ ਹੋਣ ਦੇ ਤਿੰਨ ਮਿੰਟ ਬਾਅਦ ਹੀ ਪਤੀ-ਪਤਨੀ ਨੇ ਇੱਕ ਦੂਜੇ ਨੂੰ ਤਲਾਕ ਦੇ ਦਿੱਤਾ। ਇਹ ਵਾਇਰਲ ਖ਼ਬਰ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇੰਡੀਪੈਂਡੈਂਟਸ ਇੰਡੀ ਦੀ ਰਿਪੋਰਟ ਮੁਤਾਬਕ ਲਾੜੇ ਨੇ ਵਿਆਹ ਸਮਾਗਮ 'ਚੋਂ ਨਿਕਲਦੇ ਸਮੇਂ ਲਾੜੀ ਦਾ ਅਪਮਾਨ ਕੀਤਾ ਸੀ, ਜਿਸ ਤੋਂ ਬਾਅਦ ਦੁਲਹਨ ਨੇ ਤੁਰੰਤ ਉਸ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ।
ਇਹ ਘਟਨਾ ਕੁਵੈਤ ਦੀ ਦੱਸੀ ਜਾ ਰਹੀ ਹੈ। ਇੰਡੀਪੈਂਡੈਂਟਸ ਇੰਡੀ ਦੀ ਇੱਕ ਰਿਪੋਰਟ ਦੇ ਅਨੁਸਾਰ ਜਦੋਂ ਕੁਵੈਤੀ ਜੋੜੇ ਦਾ ਵਿਆਹ ਹੋ ਗਿਆ ਤਾਂ ਜੋੜਾ ਅਦਾਲਤ 'ਚੋਂ ਬਾਹਰ ਨਿਕਲਣ ਲਈ ਮੁੜਿਆ। ਓਦੋਂ ਹੀ ਦੁਲਹਨ ਦਾ ਪੈਰ ਲੜਖੜਾ ਗਿਆ ਅਤੇ ਉਹ ਡਿੱਗ ਪਈ। ਖ਼ਬਰਾਂ ਮੁਤਾਬਕ ਲਾੜੇ ਨੇ ਇੱਕਦਮ ਨਾਲ ਉਸਨੂੰ ਕਿਹਾ - ਬੇਵਕੂਫ।
ਇਹ ਸੁਣ ਕੇ ਮਹਿਲਾ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਜੱਜ ਨੂੰ ਤੁਰੰਤ ਹੀ ਵਿਆਹ ਰੱਦ ਕਰਨ ਲਈ ਕਿਹਾ। ਇਸ 'ਤੇ ਜੱਜ ਨੇ ਵੀ ਤੁਰੰਤ ਸਹਿਮਤੀ ਜਤਾਈ ਅਤੇ ਵਿਆਹ ਦੇ ਤਿੰਨ ਮਿੰਟ ਬਾਅਦ ਹੀ ਉਨ੍ਹਾਂ ਦਾ ਤਲਾਕ ਹੋ ਗਿਆ। ਇਹਇਤਿਹਾਸ ਦਾ ਸਭ ਤੋਂ ਛੋਟਾ ਵਿਆਹ ਦੱਸਿਆ ਜਾ ਰਿਹਾ ਹੈ।
ਇਹ ਘਟਨਾ 2019 ਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਫਿਰ ਤੋਂ ਵਾਇਰਲ ਹੋ ਰਹੀ ਹੈ। ਐਕਸ 'ਤੇ ਇਸ ਖ਼ਬਰ 'ਤੇ ਇਕ ਵਿਅਕਤੀ ਨੇ ਲਿਖਿਆ, 'ਮੈਂ ਹਾਲ ਹੀ ਵਿਚ ਇਕ ਵਿਆਹ ਵਿਚ ਗਿਆ ਸੀ ,ਜਿੱਥੇ ਲਾੜੇ ਨੇ ਆਪਣੀ ਸਪੀਚ ਵਿਚ ਆਪਣੀ ਪਤਨੀ ਦਾ ਮਜ਼ਾਕ ਉਡਾਇਆ। ਉਸ ਦੀ ਹੋਣ ਵਾਲੀ ਪਤਨੀ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਸੀ।
ਇਕ ਵਿਅਕਤੀ ਨੇ ਲਿਖਿਆ, 'ਜਿੱਥੇ ਵਿਆਹ 'ਚ ਕੋਈ ਇਜ਼ੱਤ ਨਾ ਹੋਵੇ, ਉਹ ਸ਼ੁਰੂ ਤੋਂ ਹੀ ਅਸਫ਼ਲ ਹੁੰਦੀ ਹੈ ਅਤੇ ਇੱਥੇ ਅਜਿਹਾ ਹੀ ਹੋਇਆ।' ਇਕ ਹੋਰ ਨੇ ਕਿਹਾ, 'ਜੇਕਰ ਉਹ ਸ਼ੁਰੂ ਵਿਚ ਇਸ ਤਰ੍ਹਾਂ ਦਾ ਵਿਵਹਾਰ ਕਰ ਰਿਹਾ ਹੈ ਤਾਂ ਉਸ ਨੂੰ ਛੱਡ ਦੇਣਾ ਹੀ ਬੇਹਤਰ ਹੈ। ਫ਼ਿਰ ਚਾਹੇ 3 ਮਿੰਟ ਹੋਏ ਹੋਣ ਜਾਂ ਤਿੰਨ ਸਾਲ , ਕੋਈ ਫਰਕ ਨਹੀਂ ਪੈਂਦਾ।
ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। 2004 ਵਿੱਚ ਯੂਨਾਈਟਿਡ ਕਿੰਗਡਮ ਵਿੱਚ ਇੱਕ ਜੋੜੇ ਨੇ ਆਪਣੇ ਵਿਆਹ ਦੇ 90 ਮਿੰਟਾਂ ਬਾਅਦ ਹੀ ਤਲਾਕ ਲਈ ਅਪਲਾਈ ਕੀਤਾ ਸੀ ਅਤੇ ਤਲਾਕ ਲੈ ਲਿਆ ਸੀ।