
9 ਮਈ 2023 ਨੂੰ ਹੋਈ ਹਿੰਸਾ ਨਾਲ ਸਬੰਧਤ ਮਾਮਲਿਆਂ ’ਚ ਠਹਿਰਾਇਆ ਦੋਸ਼ੀ
Pakistan News: ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੱਤ ਪ੍ਰਮੁੱਖ ਆਗੂਆਂ ਨੂੰ 9 ਮਈ, 2023 ਨੂੰ ਹੋਈ ਹਿੰਸਾ ਨਾਲ ਸਬੰਧਤ ਮਾਮਲਿਆਂ ਵਿੱਚ ਮੰਗਲਵਾਰ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਇੱਕ ਅਦਾਲਤੀ ਅਧਿਕਾਰੀ ਨੇ ਦੱਸਿਆ, "ਲਾਹੌਰ ਦੀ ਅਤਿਵਾਦ ਵਿਰੋਧੀ ਅਦਾਲਤ (ਏਟੀਸੀ) ਨੇ ਸੈਨੇਟਰ ਏਜਾਜ਼ ਚੌਧਰੀ, ਪੰਜਾਬ ਦੇ ਸਾਬਕਾ ਰਾਜਪਾਲ ਸਰਫਰਾਜ਼ ਚੀਮਾ, ਸਾਬਕਾ ਸੂਬਾਈ ਮੰਤਰੀਆਂ ਯਾਸਮੀਨ ਰਾਸ਼ਿਦ ਅਤੇ ਮਹਿਮੂਦੁਰ ਰਾਸ਼ਿਦ ਅਤੇ ਐਡਵੋਕੇਟ ਅਜ਼ੀਮ ਪਹਾੜ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ।"
ਇਹ ਸਾਰੇ ਆਗੂ 9 ਮਈ ਨੂੰ ਹੋਈ ਹਿੰਸਾ ਦੇ ਸਬੰਧ ਵਿੱਚ ਅਤਿਵਾਦ ਦੇ ਦੋਸ਼ਾਂ ਤਹਿਤ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਰਾਜਨੀਤਿਕ ਨਿਰੀਖਕਾਂ ਦਾ ਅਨੁਮਾਨ ਹੈ ਕਿ ਇਨ੍ਹਾਂ ਆਗੂਆਂ ਨੂੰ 9 ਮਈ ਨੂੰ ਹੋਈ ਹਿੰਸਾ ਨਾਲ ਸਬੰਧਤ ਹੋਰ ਮਾਮਲਿਆਂ ਵਿੱਚ ਵੀ ਦੋਸ਼ੀ ਠਹਿਰਾਇਆ ਜਾ ਸਕਦਾ ਹੈ।