
Auckland Airport Cocaine News: ਇਹ ਕੋਕੀਨ ਬਾਜ਼ਾਰ ਵਿਚ ਲਗਭਗ 12 ਕਰੋੜ ਰੁਪਏ
Woman caught with 4kg of cocaine at Auckland Airport: ਔਕਲੈਂਡ ਏਅਰਪੋਰਟ ’ਤੇ ਇਕ ਹੈਰਾਨੀਜਨਕ ਘਟਨਾ ਵਾਪਰੀ। ਚਿਲੀ ਦੇ ਸੈਂਟਿਯਾਗੋ ਤੋਂ ਆਈ ਇਕ 25 ਸਾਲਾ ਔਰਤ ਨੂੰ ਕਸਟਮ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ। ਉਸ ਦਾ ਸਮਾਨ ਕੁਝ ਸ਼ੱਕੀ ਲੱਗਣ ’ਤੇ ਜਾਂਚ ਲਈ ਭੇਜਿਆ ਗਿਆ ਸੀ। ਕਸਟਮ ਅਧਿਕਾਰੀਆਂ ਨੇ ਜਦੋਂ ਉਸ ਦੇ ਸੂਟਕੇਸ ਦੀ ਤਲਾਸ਼ੀ ਲਈ ਤਾਂ ਉਹ ਹੈਰਾਨ ਰਹਿ ਗਏ। ਸੂਟਕੇਸ ਦੇ ਪੈਨਲਿੰਗ (ਅੰਦਰੂਨੀ ਪਰਤਾਂ) ਵਿਚ ਬੜੀ ਚਲਾਕੀ ਨਾਲ ਲੁਕੋ ਕੇ ਰੱਖੀ 4 ਕਿੱਲੋ ਕੋਕੀਨ ਬਰਾਮਦ ਹੋਈ। ਇਹ ਕੋਕੀਨ ਬਾਜ਼ਾਰ ਵਿਚ ਲਗਭਗ 1.55 ਮਿਲੀਅਨ ਡਾਲਰ ਦੀ ਸੀ।
ਕਸਟਮਜ਼ ਦੇ ਮੁੱਖ ਅਧਿਕਾਰੀ ਬੇਨ ਵੈੱਲਜ਼ ਨੇ ਦਸਿਆ ਅਪਰਾਧੀ ਤਸਕਰੀ ਲਈ ਕਈ ਤਰੀਕੇ ਵਰਤਦੇ ਹਨ। ਇਹ ਲੁਕਾਉਣ ਦਾ ਤਰੀਕਾ ਬਹੁਤ ਗੁੰਝਲਦਾਰ ਸੀ, ਪਰ ਸਾਡੇ ਅਫ਼ਸਰਾਂ ਦੀ ਸਿਖਲਾਈ ਅਤੇ ਲਗਨ ਨੇ ਇਸ ਨੂੰ ਲੱਭ ਲਿਆ। ਸੂਟਕੇਸ ਦੇ ਪੈਨਲਾਂ ਵਿਚ ਇਹ ਨਸ਼ਾ ਲੁਕੋਇਆ ਹੋਇਆ ਸੀ।
ਇਸ ਔਰਤ ’ਤੇ ਹੁਣ ਕਲਾਸ ‘ਏ’ ਕੰਟਰੋਲਡ ਡਰੱਗ ਆਯਾਤ ਕਰਨ ਅਤੇ ਸਪਲਾਈ ਕਰਨ ਦੇ ਇਰਾਦੇ ਨਾਲ ਕਬਜ਼ੇ ਵਿਚ ਰੱਖਣ ਦੇ ਦੋਸ਼ ਲੱਗੇ ਹਨ। ਹੁਣ ਉਸ ਔਰਤ ਲਈ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ‘ਆਪੇ ਫ਼ਾਥੜੀਏ ਤੈਨੂੰ ਕੌਣ ਛੁਡਾਏ।’
ਔਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਰਿਪੋਰਟ
"(For more news apart from “Woman caught with 4kg of cocaine at Auckland Airport, ” stay tuned to Rozana Spokesman.)