
ਕਮਲਾ ਹੈਰਿਸ ਨੇ ਸ਼ਿਕਾਗੋ ’ਚ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ’ਚ ਕੀਤਾ ਸੰਬੋਧਨ
Kamala Harris : ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਵੀਰਵਾਰ ਨੂੰ ਇਕ ਅਜਿਹਾ ਰਾਸ਼ਟਰਪਤੀ ਬਣਨ ਦਾ ਵਾਅਦਾ ਕੀਤਾ ,ਜੋ ਦੇਸ਼ ਦੇ ਲੋਕਾਂ ਨੂੰ ਇਕਜੁੱਟ ਕਰ ਸਕੇ।
ਹੈਰਿਸ ਨੇ ਕਿਹਾ ਕਿ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਕਿਸੇ ਇਕ ਪਾਰਟੀ ਜਾਂ ਧੜੇ ਦੇ ਮੈਂਬਰ ਵਜੋਂ ਨਹੀਂ, ਬਲਕਿ ਅਮਰੀਕੀਆਂ ਵਜੋਂ ਅੱਗੇ ਵਧਣ ਦਾ ਨਵਾਂ ਰਸਤਾ ਤਿਆਰ ਕਰਨ ਦਾ ਮੌਕਾ ਹਨ।
ਭਾਰਤੀ-ਅਫਰੀਕੀ ਮੂਲ ਦੀ ਹੈਰਿਸ ਨੇ ਵੀਰਵਾਰ ਰਾਤ ਸ਼ਿਕਾਗੋ ’ਚ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ’ਚ ਅਪਣੇ ਭਾਸ਼ਣ ’ਚ ਕਿਹਾ, ‘‘ਇਸ ਚੋਣ ਨਾਲ ਸਾਡੇ ਦੇਸ਼ ਕੋਲ ਅਤੀਤ ਦੀਆਂ ਕੁੜੱਤਣ, ਨਿਰਾਸ਼ਾਵਾਦ ਅਤੇ ਵੰਡਪਾਊ ਲੜਾਈਆਂ ਤੋਂ ਅੱਗੇ ਵਧਣ ਦਾ ਕੀਮਤੀ ਮੌਕਾ ਹੈ।
ਇਹ ਕਿਸੇ ਇਕ ਪਾਰਟੀ ਜਾਂ ਧੜੇ ਦੇ ਮੈਂਬਰ ਵਜੋਂ ਨਹੀਂ, ਬਲਕਿ ਅਮਰੀਕੀਆਂ ਵਜੋਂ ਅੱਗੇ ਵਧਣ ਦਾ ਨਵਾਂ ਰਸਤਾ ਤਿਆਰ ਕਰਨ ਦਾ ਮੌਕਾ ਹੈ।