ਦੁਨੀਆਂ 'ਚ ਕਿਤੇ ਵੀ ਧਾਰਮਕ ਆਜ਼ਾਦੀ 'ਤੇ ਬੰਦਸ਼ ਨਹੀਂ ਹੋਵੇਗੀ : ਟਰੰਪ
Published : Sep 23, 2018, 11:48 am IST
Updated : Sep 23, 2018, 11:48 am IST
SHARE ARTICLE
Donald Trump
Donald Trump

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ ਪ੍ਰਸ਼ਾਸਨ ਨੂੰ ਦੇਸ਼ ਅਤੇ ਵਿਦੇਸ਼ ਵਿਚ ਧਾਰਮਿਕ ਆਜ਼ਾਦੀ ਦੀ ਹਿਫ਼ਾਜ਼ਤ ਕਰਨ ਦੇ ਨਿਰਦੇਸ਼ ਦਿਤੇ ਹਨ.........

ਵਾਸ਼ਿੰਗਟਨ  : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ ਪ੍ਰਸ਼ਾਸਨ ਨੂੰ ਦੇਸ਼ ਅਤੇ ਵਿਦੇਸ਼ ਵਿਚ ਧਾਰਮਿਕ ਆਜ਼ਾਦੀ ਦੀ ਹਿਫ਼ਾਜ਼ਤ ਕਰਨ ਦੇ ਨਿਰਦੇਸ਼ ਦਿਤੇ ਹਨ। ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਨਾਲ ਹੀ ਇਸ ਗੱਲ 'ਤੇ ਅਫ਼ਸੋਸ ਪ੍ਰਗਟ ਕੀਤਾ ਕਿ ਦੁਨੀਆਂ ਦੇ ਜ਼ਿਆਦਾਤਰ ਦੇਸ਼ ਧਾਰਮਿਕ ਆਜ਼ਾਦੀ 'ਤੇ ਬੰਦਸ਼ਾਂ ਲਗਾਉਂਦੇ ਹਨ।  ਪੋਂਪਿਓ ਨੇ 13ਵੇਂ ਸਾਲਾਨਾ ਵੈਲਯੂਜ਼ ਵੋਟਰ ਕਾਂਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਅਪਣੇ ਪ੍ਰਸ਼ਾਸਨ ਵਿਚ ਸਾਨੂੰ ਸਾਰਿਆਂ ਨੂੰ ਨਿਰਦੇਸ਼ ਦਿਤਾ ਹੈ ਕਿ ਦੇਸ਼-ਵਿਦੇਸ਼ ਵਿਚ ਧਾਰਮਿਕ ਆਜ਼ਾਦੀ ਦੀ ਰਖਿਆ ਕੀਤੀ ਜਾਵੇ,

ਕਿਉਂਕਿ ਧਾਰਮਿਕ ਆਜ਼ਾਦੀ ਏਨੀ ਵਿਆਪਕ ਹੈ ਕਿ ਰੱਬ ਵਲੋਂ ਦਿਤੇ ਹੋਏ ਅਧਿਕਾਰ ਹਨ, ਜੋ ਹਰ ਇਕ ਵਿਅਕਤੀ ਨੂੰ ਪ੍ਰਾਪਤ ਹੈ। ਉਨ੍ਹਾਂ ਨੇ ਕਿਹਾ ਕਿ ਹਰ ਆਜ਼ਾਦ ਸਮਾਜ ਲਈ ਧਾਰਮਿਕ ਆਜ਼ਾਦੀ ਇਕ ਅਹਿਮ ਪਹਲੂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਜਿਹੀ ਆਜ਼ਾਦੀ ਹੈ ਜਿਸ ਦਾ ਮੈਂ ਨਿਜੀ ਤੌਰ 'ਤੇ ਧਿਆਨ ਰਖਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਤੁਸੀਂ ਵੀ ਅਜਿਹਾ ਹੀ ਕਰਦੇ ਹੋ। ਇਹ ਹੀ ਚੀਜ਼ ਹੈ ਜਿਸ ਨੇ ਮੈਨੂੰ ਅਮਰੀਕੀ ਹਥਿਆਰਬੰਦ ਬਲਾਂ ਵਿਚ ਸ਼ਾਮਿਲ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ। 

ਪੋਂਪਿਓ ਨੇ ਕਿਹਾ ਕਿ ਪਰ ਦੁੱਖ ਦੀ ਗੱਲ ਹੈ ਕਿ ਅੱਜ ਵਿਸ਼ਵ ਆਬਾਦੀ ਵਿਚ 80 ਫ਼ੀ ਸਦੀ ਤੋਂ ਜ਼ਿਆਦਾ ਲੋਕ ਅਜਿਹੇ ਦੇਸ਼ਾਂ ਵਿਚ ਰਹਿੰਦੇ ਹਨ ਜਿਥੇ ਧਾਰਮਿਕ ਆਜ਼ਾਦੀ 'ਤੇ ਬਹੁਤ ਬੰਦਿਸ਼ਾਂ ਹਨ। ਉਨ੍ਹਾਂ ਨੇ  ਕਿਹਾ ਕਿ ਮੈਂ ਜਾਣਦਾ ਹਾਂ ਕਿ ਈਰਾਨ ਵਰਗੇ ਦੇਸ਼ਾਂ ਵਿਚ ਈਸਾਈਆਂ ਅਤੇ ਹੋਰ ਘੱਟ ਗਿਣਤੀਆਂ 'ਤੇ ਹੋ ਰਹੇ ਜ਼ੁਲਮ ਨੂੰ ਵੇਖ ਕੇ ਸਾਡੇ ਵਿਚੋਂ ਕਈ ਲੋਕਾਂ ਦਾ ਦਿਲ ਦੁਖਦਾ ਹੈ। ਅਸੀਂ ਉਨ੍ਹਾਂ ਲੋਕਾਂ ਉਤੇ ਕਾਬੂ ਰੱਖਣ ਵਾਲੇ ਧਿੰਗਾਣਾ ਅਤੇ ਭ੍ਰਿਸ਼ਟ ਸ਼ਾਸਨ ਬਾਰੇ ਸਚ ਬੋਲਦੇ ਹੋਏ, ਈਰਾਨੀ ਲੋਕਾਂ ਦੀ ਮਨੁੱਖੀ ਸ਼ਾਨ ਲਈ ਲੜ ਰਹੇ ਹਾਂ।  

ਪੋਂਪਿਓ ਨੇ ਇਲਜ਼ਾਮ ਲਗਾਇਆ ਕਿ ਈਰਾਨ ਵਿਚ ਧਾਰਮਿਕ ਘੱਟ ਗਿਣਤੀ ਨੂੰ ਨੇਮੀ ਤੌਰ 'ਤੇ ਜੇਲ੍ਹਾਂ 'ਚ ਪਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਰਖਿਆ ਜਾ ਰਿਹਾ ਹੈ, ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ ਅਤੇ ਉਨ੍ਹਾਂ ਉਤੇ ਕਈ ਹੋਰ ਤਰ੍ਹਾਂ ਦੇ ਜ਼ੁਲਮ ਕੀਤੇ ਜਾ ਰਹੇ ਹਨ। ਮੁੱਖ ਅਮਰੀਕੀ ਡਿਪਲੋਮੈਟਸ ਨੇ ਕਿਹਾ ਕਿ ਟਰੰਪ ਵਲੋਂ ਅਮਰੀਕਾ ਨੂੰ ਈਰਾਨ ਪਰਮਾਣੁ ਕਰਾਰ ਤੋਂ ਵੱਖ ਕਰਨ ਤੋਂ ਬਾਅਦ ਉਨ੍ਹਾਂ ਨੇ ਇਕ ਨਵੀਂ ਰਣਨੀਤੀ ਲਾਗੂ ਕੀਤੀ ਹੈ

ਜਿਸ ਦੇ ਨਾਲ ਈਰਾਨੀ ਸ਼ਾਸਨ ਨੂੰ ਅਪਣੇ ਰਵੱਈਏ ਵਿਚ ਬਦਲਾਅ ਲਈ ਮਜਬੂਰ ਕੀਤਾ ਜਾ ਸਕੇ। ਇਸ ਰਣਨੀਤੀ ਵਿਚ ਇਹ ਵੀ ਸ਼ਾਮਿਲ ਹੈ ਕਿ ਈਰਾਨ ਵਿਚ ਜਵਾਬਦੇਹੀ, ਇਨਸਾਫ਼ ਅਤੇ ਧਾਰਮਿਕ ਆਜ਼ਾਦੀ ਦੀ ਲੜਾਈ ਲੜ੍ਹ ਰਹੇ ਲੋਕਾਂ ਨੂੰ ਭਰੋਸਾ ਦਿਵਾਇਆ ਜਾ ਸਕੇ ਕਿ ਅਮਰੀਕਾ ਉਨ੍ਹਾਂ ਨਾਲ ਖੜਾ ਹੈ।               (ਪੀਟੀਆਈ)

SHARE ARTICLE

ਏਜੰਸੀ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement