30 ਸਕਿੰਟ ਲਈ ਮੂੰਹ ਵਿਚ ਰੱਖੀਆਂ 150 ਬਲਦੀਆਂ ਮੋਮਬਤੀਆਂ
ਹੁਣ ਤੱਕ ਡੇਵਿਡ ਰਸ਼ ਨੇ ਬਣਾਏ ਹਨ 250 ਵਿਸ਼ਵ ਰਿਕਾਰਡ
ਅਮਰੀਕਾ ਦੇ ਰਹਿਣ ਵਾਲੇ ਡੇਵਿਡ ਰਸ਼ ਨੇ ਇਕ ਵਾਰ ਫਿਰ ਹੈਰਾਨ ਕਰਨ ਵਾਲਾ ਕਾਰਨਾਮਾ ਕਰ ਕੇ ਗਿਨੀਜ਼ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਰਸ਼ ਨੇ ਇਕ ਵਾਰ ਵਿਚ ਆਪਣੇ ਮੂੰਹ ਵਿਚ 150 ਬਲਦੀਆਂ ਮੋਮਬਤੀਆਂ ਰੱਖ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਉਸ ਨੇ ਲਗਭਗ 30 ਸਕਿੰਟ ਤੱਕ ਬਲਦੀਆਂ ਮੋਮਬੱਤੀਆਂ ਨੂੰ ਆਪਣੇ ਮੂੰਹ ਵਿਚ ਰੱਖ ਕੇ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ।
ਡੇਵਿਡ ਰਸ਼ ਮੁਤਾਬਕ ਉਸ ਨੇ ਦਸੰਬਰ 'ਚ ਵੀ ਇਸ ਰਿਕਾਰਡ ਨੂੰ ਅਜਮਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਫਿਰ ਉਸ ਦੇ ਮੂੰਹ 'ਚੋਂ ਕੁਝ ਮੋਮਬੱਤੀਆਂ ਡਿੱਗਣ ਲੱਗੀਆਂ। ਜਿਸ ਕਾਰਨ ਉਹ ਅਯੋਗ ਹੋ ਗਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਦੁਬਾਰਾ ਇਹ ਕੋਸ਼ਿਸ਼ ਕੀਤੀ ਅਤੇ ਫਿਰ ਹਰ ਵਾਰ ਦੀ ਤਰ੍ਹਾਂ ਉਸ ਨੂੰ ਸਫ਼ਲਤਾ ਮਿਲੀ। ਦੱਸ ਦੇਈਏ ਕਿ ਡੇਵਿਡ ਰਸ਼ ਹੁਣ ਤੱਕ 250 ਵਿਸ਼ਵ ਰਿਕਾਰਡ ਬਣਾ ਚੁੱਕੇ ਹਨ। ਡੇਵਿਡ ਅਨੁਸਾਰ ਇਹ ਰਿਕਾਰਡ ਬਣਾਉਣਾ ਇੰਨਾ ਆਸਾਨ ਨਹੀਂ ਸੀ। ਉਸ ਨੂੰ ਵੀ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਡੇਵਿਡ ਨੇ ਅੱਖਾਂ ਦੀ ਸੁਰੱਖਿਆ ਲਈ ਸ਼ੀਲਡ ਪਾਈ ਹੋਈ ਸੀ, ਪਰ ਇਸ ਦੇ ਬਾਵਜੂਦ, ਜ਼ਹਿਰੀਲੇ ਧੂੰਏਂ ਕਾਰਨ ਉਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਮੂੰਹ ਵਿੱਚੋਂ ਨਿਕਲਦੀ ਥੁੱਕ ਵੀ ਉਸ ਲਈ ਮੁਸੀਬਤ ਦਾ ਕਾਰਨ ਬਣੀ। ਹਾਲਾਂਕਿ ਉਸ ਨੇ ਕਿਸੇ ਤਰ੍ਹਾਂ ਮੋਮਬੱਤੀਆਂ ਨੂੰ ਦੰਦਾਂ ਨਾਲ ਮਜ਼ਬੂਤੀ ਨਾਲ ਦਬਾ ਕੇ ਰੱਖਿਆ ਅਤੇ ਇਹ ਅਨੋਖਾ ਰਿਕਾਰਡ ਬਣਾਉਣ 'ਚ ਕਾਮਯਾਬ ਰਹੇ।