ਅਮਰੀਕਾ ਚ ਬਜ਼ੁਰਗ ਸਿੱਖ ਵਿਅਕਤੀ ਦੀ ਹਮਲੇ ਤੋਂ ਬਾਅਦ ਮੌਤ 
Published : Oct 23, 2023, 2:09 pm IST
Updated : Oct 23, 2023, 2:09 pm IST
SHARE ARTICLE
Jasmer singh
Jasmer singh

ਮੁੱਕਿਆਂ ਨੇ ਲਈ ਜਸਮੇਰ ਸਿੰਘ ਦੀ ਜਾਨ

 

ਨਿਊਯਾਰਕ - ਨਿਊਯਾਰਕ ਸ਼ਹਿਰ ਵਿਚ ਬੀਤੇ ਦਿਨੀਂ ਇੱਕ ਕਾਰ ਹਾਦਸੇ ਵਿਚ ਇਕ ਸਿੱਖ ਬਜ਼ੁਰਗ ਜਖ਼ਮੀ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਤੇ ਹੁਣ ਉਹਨਾਂ ਨੇ ਦਮ ਤੋੜ ਦਿੱਤਾ ਹੈ। ਦਰਅਸਲ ਸਿੱਖ ਬਜ਼ੁਰਗ ਜਸਮੇਰ ਸਿੰਘ (66) ਨੂੰ ਗੰਭੀਰ ਹਾਲਤ ਵਿਚ ਕੁਈਨਜ਼ ਦੇ ਜਮਾਇਕਾ ਹਸਪਤਾਲ ਦੇ ਮੈਡੀਕਲ ਸੈਂਟਰ ਵਿਚ ਲਿਜਾਇਆ ਗਿਆ, ਜਿੱਥੇ 19 ਅਕਤੂਬਰ ਨੂੰ ਹਮਲੇ ਤੋਂ ਇੱਕ ਦਿਨ ਬਾਅਦ ਉਨ੍ਹਾਂ ਦੀ ਦਿਮਾਗੀ ਸੱਟ ਕਾਰਨ ਮੌਤ ਹੋ ਗਈ।

ਨਿਊਯਾਰਕ-ਅਧਾਰਤ ਡੇਲੀ ਨਿਊਜ਼ ਮੁਤਾਬਕ ਗਿਲਬਰਟ ਔਗਸਟਿਨ ਨੂੰ 20 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ 'ਤੇ ਹੋਰ ਛੋਟੇ ਦੋਸ਼ਾਂ ਦੇ ਨਾਲ-ਨਾਲ ਕਤਲ ਅਤੇ ਹਮਲੇ ਦੇ ਦੋਸ਼ ਲਾਏ ਗਏ ਸਨ। ਪੁਲਿਸ ਨੇ ਦੱਸਿਆ ਕਿ ਜਸਮੇਰ ਸਿੰਘ ਅਤੇ ਔਗਸਟਿਨ 19 ਅਕਤੂਬਰ ਨੂੰ ਦੁਪਹਿਰ 12 ਵਜੇ ਦੇ ਕਰੀਬ ਕੇਵ ਗਾਰਡਨ ਵਿਚ ਹਿਲਸਾਈਡ ਐਵੇਨਿਊ ਨੇੜੇ ਵੈਨ ਵਿਕ ਐਕਸਪ੍ਰੈਸਵੇਅ 'ਤੇ ਟਕਰਾ ਗਏ ਸਨ ਅਤੇ ਦੋਵਾਂ ਕਾਰਾਂ 'ਤੇ ਡੈਂਟ ਅਤੇ ਸਕ੍ਰੈਚ ਆ ਗਏ ਸਨ।

ਸਰਕਾਰੀ ਵਕੀਲਾਂ ਨੇ ਗਵਾਹਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੇ ਇੱਕ ਵਿਅਕਤੀ ਨੂੰ “ਪੁਲਸ ਨਹੀਂ, ਕੋਈ ਪੁਲਸ ਨਹੀਂ” ਕਹਿੰਦੇ ਸੁਣਿਆ, ਜਦੋਂ ਸਿੰਘ ਨੇ 911 'ਤੇ ਕਾਲ ਕੀਤੀ ਅਤੇ ਉਨ੍ਹਾਂ ਨੇ ਔਗਸਟਿਨ ਨੂੰ ਸਿੰਘ ਦੇ ਹੱਥੋਂ ਫ਼ੋਨ ਖੋਹਦੇ ਦੇਖਿਆ। ਡੇਲੀ ਨਿਊਜ਼ ਮੁਤਾਬਕ ਜਸਮੇਰ ਸਿੰਘ ਕਾਰ ਤੋਂ ਬਾਹਰ ਨਿਕਲੇ ਅਤੇ ਆਪਣਾ ਫ਼ੋਨ ਵਾਪਸ ਲੈਣ ਦੀ ਕੋਸ਼ਿਸ਼ ਵਿਚ ਔਗਸਟਿਨ ਦਾ ਪਿੱਛਾ ਕੀਤਾ।

ਗਵਾਹਾਂ ਮੁਤਾਬਕ ਜਦੋਂ ਜਸਮੇਰ ਸਿੰਘ ਆਪਣਾ ਫ਼ੋਨ ਵਾਪਸ ਲੈਣ ਤੋਂ ਬਾਅਦ ਆਪਣੀ ਕਾਰ ਵੱਲ ਵਾਪਸ ਜਾ ਰਹੇ ਸੀ, ਤਾਂ ਔਗਸਟਿਨ ਨੇ ਉਨ੍ਹਾਂ ਦੇ ਸਿਰ ਅਤੇ ਚਿਹਰੇ 'ਤੇ 3 ਵਾਰ ਮੁੱਕਾ ਮਾਰਿਆ, ਜਿਸ ਨਾਲ ਜਸਮੇਰ ਸਿੰਘ ਜ਼ਮੀਨ 'ਤੇ ਡਿੱਗ ਗਏ ਅਤੇ ਉਨ੍ਹਾਂ ਦੇ ਸਿਰ 'ਤੇ ਸੱਟ ਲੱਗ ਗਈ, ਜਦੋਂ ਕਿ ਔਗਸਟਿਨ ਆਪਣੇ ਫੋਰਡ ਮਸਟੈਂਗ ਵਿਚ ਬੈਠ ਕੇ ਚਲਾ ਗਿਆ।

ਪੁਲਿਸ ਨੇ ਔਗਸਟਿਨ ਨੂੰ ਹਾਦਸੇ ਵਾਲੀ ਥਾਂ ਤੋਂ ਲਗਭਗ ਦੋ ਮੀਲ ਦੀ ਦੂਰੀ 'ਤੇ ਗ੍ਰਿਫ਼ਤਾਰ ਕੀਤਾ ਅਤੇ ਪਾਇਆ ਕਿ ਉਸ ਦੇ ਕੋਲ ਇੱਕ ਮੁਅੱਤਲ ਡਰਾਈਵਰ ਲਾਇਸੈਂਸ ਸੀ ਅਤੇ ਉਸ ਦੀ ਅਲਾਬਾਮਾ ਲਾਇਸੈਂਸ ਪਲੇਟ ਉਸ ਦੀ ਨਿਊਯਾਰਕ ਰਜਿਸਟ੍ਰੇਸ਼ਨ ਨਾਲ ਮੇਲ ਨਹੀਂ ਖਾਂਦੀ ਸੀ। 21 ਅਕਤੂਬਰ ਨੂੰ ਕੁਈਨਜ਼ ਵਿਚ ਇੱਕ ਮੁਕੱਦਮੇ ਤੋਂ ਬਾਅਦ ਔਗਸਟਿਨ ਨੂੰ ਬਿਨਾਂ ਜ਼ਮਾਨਤ ਦੇ ਹਿਰਾਸਤ ਵਿਚ ਰੱਖਿਆ ਗਿਆ।

ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਐਤਵਾਰ ਨੂੰ ਕਿਹਾ ਕਿ ਉਹ ਘਟਨਾ ਤੋਂ ਬਾਅਦ ਭਾਈਚਾਰੇ ਦੀਆਂ ਜ਼ਰੂਰਤਾਂ 'ਤੇ ਚਰਚਾ ਕਰਨ ਲਈ ਇਸ ਹਫਤੇ ਸਿੱਖ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਐਡਮਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਿਹਾ, "ਜਸਮੇਰ ਸਿੰਘ ਇਸ ਸ਼ਹਿਰ ਨੂੰ ਪਿਆਰ ਕਰਦੇ ਸਨ ਅਤੇ ਆਪਣੀ ਦੁਖਦਾਈ ਮੌਤ ਤੋਂ ਪਹਿਲਾਂ ਬਹੁਤ ਕੁੱਝ ਪਾਉਣ ਦੇ ਹੱਕਦਾਰ ਸਨ। ਅਸੀਂ ਉਸ ਨਫ਼ਰਤ ਨੂੰ ਅਸਵੀਕਾਰ ਕਰਦੇ ਹਾਂ, ਜਿਸ ਨੇ ਇਸ ਬੇਕਸੂਰ ਦੀ ਜਾਨ ਲੈ ਲਈ ਅਤੇ ਅਸੀਂ ਤੁਹਾਡੀ ਰੱਖਿਆ ਕਰਾਂਗੇ।"

 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement