
ਔਰਤਾਂ ਆਟੋ ਰਾਹੀਂ ਸ਼ਹਿਰ ਦੀ ਭੀੜ-ਭੜੱਕੇ ਨੂੰ ਦੇਖਣਾ ਪਸੰਦ ਕਰਦੀਆਂ ਹਨ।
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ, ਜਿਸ 'ਚ ਵਿਦੇਸ਼ੀ ਔਰਤਾਂ ਦਿੱਲੀ ਦੀਆਂ ਸੜਕਾਂ 'ਤੇ ਖੁਦ ਆਟੋ ਚਲਾਉਂਦੀਆਂ ਨਜ਼ਰ ਆ ਰਹੀਆਂ ਹਨ। ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਮਰੀਕੀ ਮਹਿਲਾਵਾਂ ਆਪਣੇ ਨਿੱਜੀ ਆਟੋ ਲੈ ਕੇ ਦਿੱਲੀ ਦੀਆਂ ਸੜਕਾਂ 'ਤੇ ਉਤਰੀਆਂ ਹਨ। ਉਹ ਭਾਰਤੀ ਸੱਭਿਆਚਾਰ ਨਾਲ ਪੂਰੀ ਤਰ੍ਹਾਂ ਜਾਣੂ ਹੋਣਾ ਚਾਹੁੰਦੀਆਂ ਹਨ।
ਆਪਣੇ ਬੁਲੇਟ-ਪਰੂਫ ਵਾਹਨਾਂ ਨੂੰ ਛੱਡ ਕੇ, ਐਨਐਲ ਮੇਸਨ, ਰੂਥ ਹੋਲਮਬਰਗ, ਸ਼ੈਰੀਨ ਜੇ ਕਿਟਰਮੈਨ ਅਤੇ ਜੈਨੀਫਰ ਬਾਈਵਾਟਰਸ ਆਪਣੇ ਸਾਰੇ ਕੰਮਾਂ ਲਈ ਆਪ ਆਟੋ ਚਲਾ ਕੇ ਜਾਣਾ ਪਸੰਦ ਕਰਦੀਆਂ ਹਨ। ਸਿਰਫ ਆਪਣੇ ਮੌਜ-ਮਸਤੀ ਲਈ ਹੀ ਨਹੀਂ ਸਗੋਂ ਲੋਕਾਂ ਦੇ ਸਾਹਮਣੇ ਇਕ ਮਿਸਾਲ ਕਾਇਮ ਕਰਨ ਲਈ ਉਨ੍ਹਾਂ ਨੇ ਪਬਲਿਕ ਟਰਾਂਸਪੋਰਟ ਰਾਹੀਂ ਸਫਰ ਕਰਨ ਦਾ ਫੈਸਲਾ ਕੀਤਾ ਹੈ। ਏਜੰਸੀ ਨਾਲ ਗੱਲ ਕਰਦਿਆਂ ਇਹਨਾਂ ਔਰਤਾਂ ਨੇ ਆਵਾਜਾਈ ਦੇ ਇਸ ਵਿਲੱਖਣ ਢੰਗ ਨੂੰ ਸਿੱਖਣ ਦੇ ਆਪਣੇ ਅਨੁਭਵ ਸਾਂਝੇ ਕੀਤੇ।
ਐਨਐਲ ਮੇਸਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਵਾਹਨ ਬਹੁਤ ਪਸੰਦ ਹਨ। ਪਾਕਿਸਤਾਨ ਵਿਚ ਬਖਤਰਬੰਦ ਗੱਡੀਆਂ ਵਿਚ ਸਫ਼ਰ ਕਰਦਿਆਂ ਮੈਨੂੰ ਆਟੋ ਵਿਚ ਬੈਠਣ ਦਾ ਅਹਿਸਾਸ ਹੁੰਦਾ ਸੀ। ਭਾਰਤ ਆ ਕੇ ਉਸ ਨੂੰ ਆਟੋ ਖਰੀਦਣ ਦਾ ਮੌਕਾ ਮਿਲਿਆ, ਆਟੋ ਰਿਕਸ਼ਾ ਚਲਾਉਣਾ ਸਿੱਖਣਾ ਵੀ ਨਵਾਂ ਤਜਰਬਾ ਸੀ। ਦੱਖਣੀ ਭਾਰਤ ਦੇ ਕਰਨਾਟਕ ਵਿਚ ਪੈਦਾ ਹੋਈ ਸ਼ਾਰੀਨ ਜੇ. ਕਿਟਰਮੈਨ ਨੇ ਕਿਹਾ ਕਿ ਉਹ ਮੈਕਸੀਕਨ ਰਾਜਦੂਤ ਤੋਂ ਪ੍ਰੇਰਿਤ ਸੀ, ਜਿਸ ਕੋਲ ਇੱਕ ਆਟੋ ਸੀ।
ਉਸ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ। ਸ਼ਰੀਨ ਨੇ ਕਿਹਾ ਕਿ ਉਹ ਕੰਮ ਕਰਨ ਦੇ ਭਾਰਤੀ ਅਤੇ ਅਮਰੀਕੀ ਤਰੀਕਿਆਂ ਨੂੰ ਸਮਝਦੀ ਹੈ ਅਤੇ ਦੂਤਾਵਾਸ ਇੱਕ ਦੂਜੇ ਦੇ ਸੱਭਿਆਚਾਰ ਦਾ ਸਨਮਾਨ ਕਰਦੇ ਹਨ।
ਰੂਥ ਹੋਲਮਬਰਗ ਨੇ ਕਿਹਾ ਕਿ ਉਹ ਆਟੋ ਰਾਹੀਂ ਸ਼ਹਿਰ ਦੀ ਭੀੜ-ਭੜੱਕੇ ਨੂੰ ਦੇਖਣਾ ਪਸੰਦ ਕਰਦੀ ਹੈ। ਆਟੋ ਚਲਾਉਣਾ ਬਹੁਤ ਮਜ਼ੇਦਾਰ ਹੈ ਅਤੇ ਮੈਨੂੰ ਇਹ ਬਹੁਤ ਪਸੰਦ ਹੈ ਜਦੋਂ ਦੂਜੀਆਂ ਔਰਤਾਂ ਇਹ ਦੇਖਦੀਆਂ ਹਨ ਕਿ ਮੈਂ ਗੱਡੀ ਚਲਾ ਰਹੀ ਹਾਂ ਅਤੇ ਉਨ੍ਹਾਂ ਔਰਤਾਂ ਵਿਚ ਵੀ ਸਮਰੱਥਾ ਦੇਖਦੇ ਹਾਂ।