
ਤੇਜ਼ ਰਫ਼ਤਾਰ ਕਾਰਨ ਵਾਪਰਿਆ ਹਾਦਸਾ
ਨਾਈਜੀਰੀਆ: ਨਾਜੀਰੀਆ ਦੇ ਉੱਤਰ-ਪੂਰਬੀ ਸ਼ਹਿਰ ਮੈਦੁਗੁਰੀ ਦੇ ਬਾਹਰ ਤਿੰਨ ਬੱਸਾਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਘੱਟ ਤੋਂ ਘੱਟ 37 ਲੋਕਾਂ ਦੀ ਮੌਤ ਹੋ ਗਈ। ਦੇਸ਼ ਦੀ ਸੜਕ ਸੁਰੱਖਿਆ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਬੋਰਨੋ ਰਾਜ ਦੀ ਸੜਕ ਸੁਰੱਖਿਆ ਏਜੰਸੀ ਦੇ ਮੁਖੀ ਉਤਾਨੇ ਬੋਈ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਵਪਾਰਕ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ ਅੱਗ ਲੱਗ ਗਈ।
ਇਸ ਦੌਰਾਨ ਇੱਕ ਤੀਜੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਬੋਈ ਨੇ ਕਿਹਾ ਕਿ ਹੁਣ ਤੱਕ 37 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਪਛਾਣ ਨਹੀਂ ਹੋ ਸਕੀ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਸੜ ਗਏ ਸਨ। ਇਹ ਟੱਕਰ ਬੋਰਨੋ ਰਾਜ ਦੀ ਰਾਜਧਾਨੀ ਮੈਦੁਗੁਰੀ ਤੋਂ ਲਗਭਗ 35 ਕਿਲੋਮੀਟਰ (20 ਮੀਲ) ਦੂਰ ਜਕਾਨਾ ਪਿੰਡ ਦੇ ਨੇੜੇ ਹੋਈ। ਇਹ ਟੱਕਰ ਉਸ ਸਮੇਂ ਹੋਈ ਜਦੋਂ ਬੱਸ ਦਾ ਇੱਕ ਟਾਇਰ ਫਟ ਗਿਆ ਅਤੇ ਇਹ ਉਲਟ ਦਿਸ਼ਾ ਤੋਂ ਆ ਰਹੇ ਇੱਕ ਵਾਹਨ ਨਾਲ ਟਕਰਾ ਗਈ।
ਫੈਡਰਲ ਰੋਡ ਸੇਫਟੀ ਕੋਰ ਸੈਕਟਰ ਕਮਾਂਡਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਾਦਸਾ ਜ਼ਿਆਦਾ ਰਫਤਾਰ ਕਾਰਨ ਵਾਪਰਿਆ। "ਇਕ ਬੱਸ ਕੰਟਰੋਲ ਗੁਆ ਬੈਠੀ ਅਤੇ ਰਸਤੇ ਤੋਂ ਉਲਟ ਗਈ ਅਤੇ ਦੂਜੀ ਪਾਸੇ ਤੋਂ ਆ ਰਹੀ ਬੱਸ਼ ਨਾਲ ਟਕਰਾ ਗਈ। ਬੁੱਧਵਾਰ (23 ਨਵੰਬਰ) ਨੂੰ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਲਾਸ਼ਾਂ ਨੂੰ ਸਮੂਹਿਕ ਤੌਰ 'ਤੇ ਦਫ਼ਨਾਇਆ ਜਾਵੇਗਾ।