ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੇ ਟਰੰਪ ਦੀ ਮੰਗ ਨੂੰ ਕੀਤਾ ਨਜ਼ਰਅੰਦਾਜ਼
ਜੋਹਨਸਬਰਗ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਾਈਕਾਟ ਦੇ ਬਾਵਜੂਦ 20ਵੀਂ ਜੀ-20 ਸੰਮੇਲਨ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਮੈਂਬਰ ਦੇਸ਼ਾਂ ਨੇ ਸਾਊਥ ਅਫ਼ਰੀਕਾ ਦੇ ਬਣਾਏ ਐਲਾਨਨਾਮੇ ਨੂੰ ਮਨਜ਼ੂਰ ਕਰ ਲਿਆ। ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਦੱਸਿਆ ਕਿ ਸਾਰੇ ਦੇਸ਼ਾਂ ਦਾ ਆਖਰੀ ਬਿਆਨ ’ਤੇ ਸਹਿਮਤ ਹੋਣਾ ਬੇਹੱਦ ਜ਼ਰੂਰੀ ਸੀ, ਬੇਸ਼ੱਕ ਅਮਰੀਕਾ ਇਸ ’ਚ ਸ਼ਾਮਲ ਨਹੀਂ ਹੋਇਆ।
ਟਰੰਪ ਨੇ ਆਖਰੀ ਸੈਸ਼ਨ ਵਿੱਚ ਮੇਜ਼ਬਾਨੀ ਲੈਣ ਦੇ ਲਈ ਇਕ ਅਮਰੀਕੀ ਅਧਿਕਾਰੀ ਨੂੰ ਭੇਜਣ ਦੀ ਗੱਲ ਕਹੀ ਸੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੱਖਣੀ ਅਫ਼ਰੀਕੀ ਪ੍ਰਧਾਨਗੀ ਨੇ ਅਮਰੀਕੀ ਅਧਿਕਾਰੀਆਂ ਨੂੰ ਮੇਜਬਾਨੀ ਸੌਂਪਣ ਦੇ ਮਤੇ ਨੂੰ ਨਕਾਰ ਦਿੱਤਾ। ਅਫ਼ਰੀਕੀ ਰਾਸ਼ਟਰਪਤੀ ਰਾਮਫੋਸਾ ਅੱਜ ਜੀ-20 ਦੀ ਅਗਲੀ ਪ੍ਰਧਾਨਗੀ "ਖਾਲੀ ਕੁਰਸੀ" ਨੂੰ ਸੌਂਪਣਗੇ । ਜ਼ਿਕਰਯੋਗ ਹੈ ਕਿ ਜੀ-20 ਸੰਮੇਲਨ 2026 ਦੀ ਮੇਜ਼ਬਾਨੀ ਅਮਰੀਕਾ ਨੂੰ ਮਿਲਣੀ ਹੈ । ਜਦਕਿ ਟਰੰਪ ਦੇ ਬਾਈਕਾਟ ਦੇ ਚਲਦਿਆਂ ਅਮਰੀਕਾ ਦਾ ਕੋਈ ਵੀ ਪ੍ਰਤੀਨਿਧੀ ਸੰਮੇਲਨ ’ਚ ਸ਼ਾਮਲ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਜੀ-20 ਸੰਮੇਲਨ ਦੇ ਪਹਿਲੇ ਦੋ ਸੈਸ਼ਨਾਂ ਨੂੰ ਸੰਬੋਧਨ ਕੀਤਾ । ਪਹਿਲੇ ਸੈਸ਼ਨ ਦੌਰਾਨ ਉਨ੍ਹਾਂ ਨੇ ਦੁਨੀਆ ਸਾਹਮਣੇ ਗਲੋਬਲ ਚੁਣੌਤੀਆਂ 'ਤੇ ਭਾਰਤ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ। ਮੋਦੀ ਨੇ ਪੁਰਾਣੇ ਵਿਕਾਸ ਮਾਡਲ ਦੇ ਮਾਪਦੰਡਾਂ 'ਤੇ ਮੁੜ ਵਿਚਾਰ ਕਰਨ ਦਾ ਸੱਦਾ ਦਿੱਤਾ ।
