ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ਨੇ ਛੱਡਿਆ ਬਰਤਾਨੀਆਂ
Published : Nov 23, 2025, 10:03 pm IST
Updated : Nov 23, 2025, 10:03 pm IST
SHARE ARTICLE
Steel magnate Lakshmi Mittal leaves Britain
Steel magnate Lakshmi Mittal leaves Britain

ਟੈਕਸ ਵਿਚ ਅਨੁਮਾਨਤ ਵਾਧੇ ਤੋਂ ਬਚਣ ਲਈ ਚੁਕਿਆ ਕਦਮ

ਲੰਡਨ: ਭਾਰਤੀ ਮੂਲ ਦੇ ਸਟੀਲ ਕੰਪਨੀ ਮਾਲਕ ਲਕਸ਼ਮੀ ਐਨ. ਮਿੱਤਲ, ਜੋ ਹੁਣ ਤਕ ਬਰਤਾਨੀਆਂ ਵਿਚ ਰਹਿੰਦੇ ਹਨ ਅਤੇ ਦੇਸ਼ ਦੇ ਸੱਭ ਤੋਂ ਅਮੀਰ ਅਰਬਪਤੀਆਂ ਦੀ ਗਿਣਤੀ ਵਿਚ ਸ਼ਾਮਲ ਰਹੇ ਹਨ, ਨੇ ਬਰਤਾਨੀਆਂ ਛੱਡਣ ਦਾ ਫੈਸਲਾ ਕੀਤਾ ਹੈ। ‘ਸੰਡੇ ਟਾਈਮਜ਼’ ਅਨੁਸਾਰ ਰਾਜਸਥਾਨ ’ਚ ਜਨਮੇ ਮਿੱਤਲ ਟੈਕਸ ਲਈ ਸਵਿਟਜ਼ਰਲੈਂਡ ਦੇ ਨਾਗਰਿਕ ਹਨ, ਅਤੇ ਹੁਣ ਉਹ ਅਪਣਾ ਜ਼ਿਆਦਾਤਰ ਭਵਿੱਖ ਦੁਬਈ ’ਚ ਬਿਤਾਉਣਗੇ।

2025 ਦੀ ‘ਸੰਡੇ ਟਾਈਮਜ਼ ਅਮੀਰਕ ਸੂਚੀ’ ਅਨੁਸਾਰ ਆਰਸੇਲਰ ਮਿੱਤਲ ਸਟੀਲਵਰਕਸ ਦੇ ਸੰਸਥਾਪਕ ਦੀ ਦੌਲਤ 15.4 ਅਰਬ ਪੌਂਡ ਹੈ, ਜਿਸ ਨੇ ਉਨ੍ਹਾਂ ਨੂੰ ਯੂ.ਕੇ. ਦਾ ਅੱਠਵਾਂ ਸੱਭ ਤੋਂ ਅਮੀਰ ਵਿਅਕਤੀ ਦਰਜਾ ਦਿਤਾ ਹੈ। ਹੁਣ, ਅਖਬਾਰ ਨੇ 75 ਸਾਲ ਦੇ ਉਦਯੋਗਪਤੀ ਦੇ ਨਜ਼ਦੀਕੀ ਸੂਤਰਾਂ ਦਾ ਹਵਾਲਾ ਦਿਤਾ ਹੈ ਕਿ ਉਹ ਬੁਧਵਾਰ ਨੂੰ ਪੇਸ਼ ਕੀਤੇ ਜਾ ਰਹੇ ਦੇਸ਼ ਦੇ ਬਜਟ ਤੋਂ ਪਹਿਲਾਂ ਯੂ.ਕੇ. ਛੱਡਣ ਵਾਲੇ ਤਾਜ਼ਾ ਅਰਬਪਤੀ ਬਣ ਗਏ ਹਨ।

ਅਖਬਾਰ ਦਾ ਦਾਅਵਾ ਹੈ ਕਿ ਮਿੱਤਲ ਦੀ ਪਹਿਲਾਂ ਹੀ ਦੁਬਈ ਵਿਚ ਇਕ ਹਵੇਲੀ ਹੈ ਅਤੇ ਹੁਣ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਨੇੜਲੇ ਨਾਇਆ ਟਾਪੂ ਉਤੇ ਇਕ ਦਿਲਚਸਪ ਜਾਇਦਾਦ ਦੇ ਹਿੱਸੇ ਖਰੀਦੇ ਹਨ। ਮਿੱਤਲ ਦੇ ਬਾਹਰ ਨਿਕਲਣ ਦੀ ਖ਼ਬਰ ਅਮੀਰਾਂ ਉਤੇ ਟੈਕਸ ਵਾਧੇ ਦੀ ਉਮੀਦ ਤੋਂ ਪਹਿਲਾਂ ਆਈ ਹੈ, ਜਦੋਂ ਯੂ.ਕੇ. ਦੀ ਵਿੱਤ ਮੰਤਰੀ ਰੀਚਲ ਰੀਵਜ਼ ਅਪਣੇ ਬਜਟ ਵਿਚ 20 ਅਰਬ ਪੌਂਡ ਹੋਰ ਟੈਕਸ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਅਗਲੇ ਹਫਤੇ ਚਾਂਸਲਰ ਦੇ ਤੌਰ ਉਤੇ ਉਨ੍ਹਾਂ ਦੇ ਦੂਜੇ ਬਜਟ ਵਿਚ ਹੋਰ ਟੈਕਸ ਲਗਾਉਣ ਦੀਆਂ ਅਫਵਾਹਾਂ, ਜਿਸ ਵਿਚ ਯੂ.ਕੇ. ਛੱਡਣ ਵਾਲਿਆਂ ਉਤੇ ਸੰਭਾਵਤ 20 ਫ਼ੀ ਸਦੀ ਐਗਜ਼ਿਟ ਟੈਕਸ ਸ਼ਾਮਲ ਹੈ, ਨੇ ਅਮੀਰਾਂ ਵਿਚ ਬਹੁਤ ਬੇਚੈਨੀ ਪੈਦਾ ਕੀਤੀ ਹੈ। (ਪੀਟੀਆਈ)

ਮਿੱਤਲ ਪਰਵਾਰ ਦੇ ਇਸ ਕਦਮ ਤੋਂ ਜਾਣੂ ਇਕ ਸਲਾਹਕਾਰ ਨੇ ਕਿਹਾ, ‘‘ਮਿੱਤਲ ਆਮਦਨੀ (ਜਾਂ ਪੂੰਜੀ ਲਾਭ) ਉਤੇ ਟੈਕਸ ਤੋਂ ਪ੍ਰੇਸ਼ਾਨ ਨਹੀਂ ਹਨ। ਮੁੱਦਾ ਵਿਰਾਸਤ ਟੈਕਸ ਦਾ ਹੈ। ਵਿਦੇਸ਼ਾਂ ਤੋਂ ਆਏ ਬਹੁਤ ਸਾਰੇ ਅਮੀਰ ਲੋਕ ਇਹ ਨਹੀਂ ਸਮਝ ਪਾ ਰਹੇ ਹਨ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਦਾਦਾਂ, ਉਹ ਦੁਨੀਆਂ ਵਿਚ ਕਿਤੇ ਵੀ ਹੋਣ, ਯੂ.ਕੇ. ਦੇ ਖਜ਼ਾਨੇ ਵਲੋਂ ਲਗਾਏ ਗਏ ਵਿਰਾਸਤ ਟੈਕਸ ਦੇ ਅਧੀਨ ਕਿਉਂ ਹੋਣੀਆਂ ਚਾਹੀਦੀਆਂ ਹਨ?’’ ਸਲਾਹਕਾਰ ਨੇ ਕਿਹਾ, ‘‘ਇਸ ਸਥਿਤੀ ਵਿਚ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਕੋਲ ਦੇਸ਼ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਅਤੇ ਉਹ ਅਜਿਹਾ ਕਰਨ ਤੋਂ ਦੁਖੀ ਜਾਂ ਗੁੱਸੇ ਵਿਚ ਹਨ।’’

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement