ਚਲਦੀ ਉਡਾਣ ਦਾ ਖੋਲ੍ਹ ਦਿੱਤਾ ਦਰਵਾਜ਼ਾ, ਅਚਾਨਕ ਉੱਤਰ ਗਏ ਦੋ ਯਾਤਰੀ, ਕੀਤੇ ਗ੍ਰਿਫਤਾਰ
Published : Dec 23, 2020, 12:37 pm IST
Updated : Dec 23, 2020, 12:37 pm IST
SHARE ARTICLE
Delta
Delta

ਚਲਾਇਆ ਜਾਵੇਗਾ ਮੁਕੱਦਮਾ

ਅਮਰੀਕਾ: ਅਮਰੀਕਾ ਵਿਚ ਚਲਦੀ ਉਡਾਣ ਦੇ ਦਰਵਾਜ਼ੇ ਖੋਲ੍ਹ ਕੇ ਅਚਾਨਕ ਦੋ ਲੋਕਾਂ ਦੇ ਬਾਹਰ ਆਉਣ ਦੀ ਘਟਨਾ ਸਾਹਮਣੇ ਆਈ ਹੈ। ਡੈਲਟਾ ਏਅਰ ਲਾਈਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਦੋਂ ਜਹਾਜ਼ ਉਡਾਣ ਭਰਨ ਲਈ ਰਨਵੇ ਵੱਲ ਜਾ ਰਿਹਾ ਸੀ ਤਾਂ ਐਮਰਜੈਂਸੀ ਗੇਟ ਖੋਲ੍ਹ ਕੇ ਦੋ ਲੋਕ ਸਲਾਈਡਰ ਤੋਂ ਬਾਹਰ ਨਿਕਲ ਗਏ।

photoDelta

ਰਿਪੋਰਟ ਦੇ ਅਨੁਸਾਰ, ਸੋਮਵਾਰ ਨੂੰ ਨਿਊਯਾਰਕ ਤੋਂ ਅਟਲਾਂਟਾ ਲਈ ਉਡਾਣ ਭਰਨ ਵਾਲੀ ਫਲਾਈਟ  ਵਿਚ ਇਹ ਘਟਨਾ ਵਾਪਰੀ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 31 ਸਾਲਾ ਐਂਟੋਨੀਓ ਮਰਡੋਕ ਅਤੇ 23 ਸਾਲਾ ਬਰਿਨਾ ਗਰੈਸੋ ਦੇ ਨਾਲ ਇੱਕ ਕੁੱਤਾ ਵੀ ਉਡਾਨ ਵਿੱਚੋਂ ਬਾਹਰ ਆ ਗਿਆ। ਪੁਲਿਸ ਨੇ ਦੋਵਾਂ ਯਾਤਰੀਆਂ ਨੂੰ ਗ੍ਰਿਫਤਾਰ ਕਰ ਲਿਆ।

Delta airlines fined for telling muslim passengers to get off planeDelta airlines 

ਦੋਵੇਂ ਯਾਤਰੀ ਫਲੋਰਿਡਾ ਦੇ ਰਹਿਣ ਵਾਲੇ ਹਨ। ਅਚਾਨਕ ਐਮਰਜੈਂਸੀ ਗੇਟ ਖੋਲ੍ਹਣ ਤੋਂ ਪਹਿਲਾਂ ਯਾਤਰੀਆਂ ਨੇ ਕਈ ਵਾਰ ਜਹਾਜ਼ ਦੀਆਂ ਸੀਟਾਂ ਵੀ ਬਦਲੀਆਂ ਸਨ।  ਘਟਨਾ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਉਤਾਰ ਕੇ ਦੂਸਰੀ ਫਲਾਈਟ ਤੋਂ ਭੇਜ ਦਿੱਤਾ ਗਿਆ। ਜਾਨਸਨ ਨਾਮ ਦੇ ਇਕ ਯਾਤਰੀ ਨੇ ਦੱਸਿਆ ਕਿ ਉਸਨੇ ਜੋੜੇ ਨਾਲ ਆਪਣੀ ਸੀਟ ਬਦਲ ਲਈ ਹੈ। ਇਸ ਸਮੇਂ ਦੌਰਾਨ, ਐਂਟੋਨੀਓ ਮਰਡੋਕ ਨਾਮ ਦਾ ਇੱਕ ਯਾਤਰੀ ਬਹੁਤ ਆਰਾਮ ਨਾਲ ਗੱਲ ਕਰ ਰਿਹਾ ਸੀ ਅਤੇ ਉਸਨੂੰ ਕੋਈ ਸ਼ੱਕ ਨਹੀਂ ਸੀ।

photoDelta

ਪੁਲਿਸ ਨੇ ਐਂਟੋਨੀਓ ਮਰਡੋਚ ਉੱਤੇ ਅਪਰਾਧਿਕ ਗਤੀਵਿਧੀਆਂ ਲਈ ਐਮਰਜੈਂਸੀ ਗੇਟ ਖੋਲ੍ਹਣ ਅਤੇ ਖ਼ਤਰੇ ਪੈਦਾ ਕਰਨ ਦਾ ਦੋਸ਼ ਲਾਇਆ ਹੈ। ਜਦੋਂ ਕਿ ਮਹਿਲਾ ਯਾਤਰੀ 'ਤੇ ਗੁੰਡਾਗਰਦੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਬਾਅਦ ਵਿਚ ਦੋਵਾਂ ਨੂੰ ਪੁਲਿਸ ਨੇ ਰਿਹਾ ਕਰ ਦਿੱਤਾ ਸੀ, ਪਰ ਹੁਣ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਜਾਵੇਗਾ।

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement