ਅਮਰੀਕਾ ਦੇ ਲਾਲ ਸਾਗਰ ’ਚ ਹਾਊਤੀ ਦੇ ਭੁਲੇਖੇ ਆਪਣਾ ਜਹਾਜ਼ ਕੀਤਾ ਤਬਾਹ, ਹਾਦਸੇ 'ਚ ਵਾਲ-ਵਾਲ ਬਚੇ ਦੋਵੇਂ ਪਾਇਲਟ
Published : Dec 23, 2024, 8:13 am IST
Updated : Dec 23, 2024, 8:13 am IST
SHARE ARTICLE
America's plane crashed in the Red Sea due to Houthi mistake latest news in punjabi
America's plane crashed in the Red Sea due to Houthi mistake latest news in punjabi

ਪਰ ਇੱਕ ਨੂੰ ਲੱਗੀਆਂ ਸੱਟਾਂ

 

America's plane crashed in the Red Sea due to Houthi mistake latest news in punjabi: ਅਮਰੀਕੀ ਫੌਜ ਨੇ ਹਾਊਤੀ ਦੀ ਸ਼ਮੂਲੀਅਤ ਦੇ ਸ਼ੱਕ ਵਿਚ ਲਾਲ ਸਾਗਰ ਵਿਚ ਆਪਣੇ ਹੀ ਲੜਾਕੂ ਜਹਾਜ਼ F/A-18 ਨੂੰ ਮਾਰ ਗਿਰਾਇਆ। ਇਸ ਘਟਨਾ 'ਚ ਦੋਵੇਂ ਪਾਇਲਟ ਵਾਲ-ਵਾਲ ਬਚ ਗਏ। ਹਾਲਾਂਕਿ ਇੱਕ ਨੂੰ ਸੱਟਾਂ ਲੱਗੀਆਂ ਹਨ। ਜਹਾਜ਼ ਨੇ ਯੂ.ਐੱਸ.ਐੱਸ. ਹੈਰੀ ਐੱਸ. ਟਰੂਮੈਨ ਏਅਰਕ੍ਰਾਫਟ ਕੈਰੀਅਰ ਤੋਂ ਉਡਾਣ ਭਰੀ।

ਗਾਈਡਡ-ਮਿਜ਼ਾਈਲ ਕਰੂਜ਼ਰ ਯੂਐਸਐਸ ਗੇਟਿਸਬਰਗ ਨੇ ਗਲਤੀ ਨਾਲ ਜੈੱਟ 'ਤੇ ਗੋਲੀਬਾਰੀ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਹਾਊਤੀ ਵਿਰੋਧੀ ਕਾਰਵਾਈਆਂ ਦੌਰਾਨ ਅਮਲੇ ਦੇ ਨਾਲ ਇੱਕ ਅਮਰੀਕੀ ਜਹਾਜ਼ ਨੂੰ ਮਾਰ ਸੁਟਿਆ। ਅਮਰੀਕੀ ਫ਼ੌਜ ਨੇ ਐਤਵਾਰ ਨੂੰ ਕਿਹਾ ਕਿ ਹਮਲੇ ਹਾਊਤੀ ਵਿਦਰੋਹੀਆਂ ਨੂੰ ਨਿਸ਼ਾਨਾ ਬਣਾ ਰਹੇ ਸਨ, ਹਾਲਾਂਕਿ ਫ਼ੌਜ ਦੀ ਕੇਂਦਰੀ ਕਮਾਂਡ ਨੇ ਇਹ ਨਹੀਂ ਦਸਿਆ ਕਿ ਉਨ੍ਹਾਂ ਦਾ ਮਿਸ਼ਨ ਕੀ ਸੀ।

ਫ਼ੌਜ ਨੇ ਕਿਹਾ- ਗ਼ਲਤੀ ਨਾਲ ਗੋਲੀਬਾਰੀ ਕੀਤੀ ਗਈ

ਸੈਂਟਰਲ ਕਮਾਂਡ ਨੇ ਕਿਹਾ ਕਿ ਗਾਈਡਡ ਮਿਜ਼ਾਈਲ ਕਰੂਜ਼ਰ ਯੂ.ਐੱਸ.ਐੱਸ. ਗੇਟਿਸਬਰਗ, ਯੂਐੱਸਐੱਸ ਹੈਰੀ ਐੱਸ. ਟਰੂਮੈਨ ਕੈਰੀਅਰ ਸਟ੍ਰਾਈਕ ਗਰੁੱਪ ਦਾ ਹਿੱਸਾ ਹੈ। ਇਹ ਗੋਲੀਬਾਰੀ ਗ਼ਲਤੀ ਨਾਲ ਕੀਤੀ ਗਈ ਹੈ। 

ਇਹ ਸਪਸ਼ਟ ਨਹੀਂ ਹੋ ਸਕਿਆ ਕਿ ਗੇਟੀਸਬਰਗ ਕਿਵੇਂ ਗ਼ਲਤੀ ਨਾਲ F/A-18 ਨੂੰ ਦੁਸ਼ਮਣ ਦਾ ਜਹਾਜ਼ ਜਾਂ ਮਿਸਾਈਲ ਸਮਝ ਸਕਦਾ ਹੈ, ਖ਼ਾਸਕਰ ਉਦੋਂਜਦੋਂ ਸਮੂਹ ਦੇ ਜਹਾਜ਼ ਰਾਡਾਰ ਅਤੇ ਰੇਡੀਓ ਸੰਚਾਰ ਦੋਵਾਂ ਨਾਲ ਜੁੜੇ ਰਹਿੰਦੇ ਹਨ।

 

 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement