
ਪਾਕਿਸਤਾਨ ਦੀ ਸੁਪਰੀਮ ਕੋਰਟ ਨੂੰ ਪਹਿਲੀ ਮਹਿਲਾ ਜੱਜ ਮਿਲ ਗਈ ਹੈ। 55 ਸਾਲਾ ਆਇਸ਼ਾ ਮਲਿਕ ਨੇ ਸੋਮਵਾਰ ਨੂੰ ਇਸਲਾਮਾਬਾਦ 'ਚ ਸਹੁੰ ਚੁੱਕੀ।
ਇਸਲਾਮਾਬਾਦ: ਪਾਕਿਸਤਾਨ ਦੀ ਸੁਪਰੀਮ ਕੋਰਟ ਨੂੰ ਪਹਿਲੀ ਮਹਿਲਾ ਜੱਜ ਮਿਲ ਗਈ ਹੈ। 55 ਸਾਲਾ ਆਇਸ਼ਾ ਮਲਿਕ ਨੇ ਸੋਮਵਾਰ ਨੂੰ ਇਸਲਾਮਾਬਾਦ 'ਚ ਸਹੁੰ ਚੁੱਕੀ। ਆਇਸ਼ਾ ਤੋਂ ਇਲਾਵਾ ਪਾਕਿਸਤਾਨ ਦੀ ਸੁਪਰੀਮ ਕੋਰਟ ਵਿਚ 16 ਪੁਰਸ਼ ਜੱਜ ਹਨ। ਵਕੀਲਾਂ ਅਤੇ ਕਾਰਕੁਨਾਂ ਦਾ ਕਹਿਣਾ ਹੈ ਕਿ ਇਹ ਪਾਕਿਸਤਾਨ ਦੇ ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਦੀ ਨੁਮਾਇੰਦਗੀ ਦੀ ਜਿੱਤ ਦਹਾਕਿਆਂ ਦੇ ਸੰਘਰਸ਼ ਤੋਂ ਬਾਅਦ ਮਿਲੀ ਹੈ।
Pakistan’s first woman Supreme Court judge Ayesha Malik
ਹਿਊਮਨ ਰਾਈਟਸ ਵਾਚ ਮੁਤਾਬਕ ਇਹ ਦੱਖਣੀ ਏਸ਼ੀਆ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਕਦੇ ਵੀ ਸੁਪਰੀਮ ਕੋਰਟ 'ਚ ਮਹਿਲਾ ਜੱਜ ਨਹੀਂ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੀਆਂ ਉੱਚ ਅਦਾਲਤਾਂ ਵਿਚ ਸਿਰਫ 4% ਜੱਜ ਔਰਤਾਂ ਹਨ।
ਇਸ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਸਟਿਸ ਆਇਸ਼ਾ ਮਲਿਕ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ। ਉਧਰ ਕੁਝ ਵਕੀਲਾਂ ਅਤੇ ਜੱਜਾਂ ਨੇ ਜਸਟਿਸ ਮਲਿਕ ਦੀ ਨਿਯੁਕਤੀ ਦਾ ਵਿਰੋਧ ਵੀ ਤਾ ਹੈ ਕਿਉਂਕਿ ਉਹਨਾਂ ਨੂੰ ਹੋਰ ਦਾਅਵੇਦਾਰਾਂ ਨਾਲੋਂ ਘੱਟ ਸੀਨੀਅਰ ਮੰਨਿਆ ਜਾਂਦਾ ਹੈ।