ਖੁਸ਼ਖ਼ਬਰੀ! ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਅੱਜ ਤੋਂ ਫ਼ੀਸ 'ਚ ਮਿਲੇਗੀ ਛੋਟ  
Published : Jan 24, 2022, 8:37 pm IST
Updated : Jan 24, 2022, 8:37 pm IST
SHARE ARTICLE
The good news! Australian visa applicants will get a fee waiver from today
The good news! Australian visa applicants will get a fee waiver from today

ਪੂਰੀ ਜਾਣਕਾਰੀ ਲਈ ਇਸ ਨੰਬਰ 'ਤੇ ਕਰ ਸਕਦੇ ਹੋ ਸੰਪਰਕ (95393-95393) 

 

ਕੈਨਬਰਾ - ਆਸਟ੍ਰੇਲੀਆ ਦੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਕ ਨਵਾਂ ਫਰਮਾਨ ਜਾਰੀ ਕੀਤਾ ਹੈ ਤੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਨੇ ਅਪਣੇ ਫਰਮਾਨ ਵਿਚ ਕਿਹਾ ਹੈ ਕਿ ਜੋ ਵਿਦਿਆਰਥੀ ਜਾਂ ਕੰਮਕਾਜੀ ਆਸਟਰੇਲੀਆ ਆਉਣਾ ਚਾਹੁੰਦੇ ਨੇ ਤੇ ਵੀਜ਼ਾ ਅਪਲਾਈ ਕਰਦੇ ਨੇ ਉਹਨਾਂ ਦੀ ਫੀਸ ਮੁਆਫ਼ ਹੋਵੇਗੀ। ਇਹ ਐਲਾਨ ਸਰਕਾਰ ਨੇ 2 ਮਹੀਨਿਆਂ ਲਈ ਕੀਤਾ ਹੈ। 

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਆਉਣ ਵਾਲੇ ਸੈਲਾਨੀ ਜੋ ਵਿਦਿਆਰਥੀ ਜਾਂ ਕੰਮਕਾਜੀ ਛੁੱਟੀਆਂ ਦੇ ਵੀਜ਼ੇ 'ਤੇ ਦੇਸ਼ ਵਿਚ ਆਉਣਗੇ, ਉਨ੍ਹਾਂ ਨੂੰ ਅਰਜ਼ੀ ਫੀਸ 'ਤੇ ਛੋਟ ਮਿਲੇਗੀ। ਮੌਰੀਸਨ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਸ ਫੈਸਲੇ ਨਾਲ ਆਸਟਰੇਲੀਆ ਦੇ ਕੁੱਝ ਮਹੱਤਵਪੂਰਨ ਕਰਮਚਾਰੀਆਂ ਦੀ ਕਮੀ ਨੂੰ ਭਰਨ ਵਿਚ ਮਦਦ ਮਿਲੇਗੀ। ਇਹ ਵੀਜ਼ਾ ਅਪਲਾਈ ਕਰਨ ਲਈ ਤੁਸੀਂ ਇਸ ਨੰਬਰ 95393-95393 'ਤੇ ਸੰਪਰਕ ਕਰ ਕੇ ਵੱਧ ਤੋਂ ਵੱਧ ਜਾਣਕਾਰੀ ਲੈ ਸਕਦੇ ਹੋ।  
Omicron Covid-19 ਵੇਰੀਐਂਟ ਦੇ ਪ੍ਰਕੋਪ ਤੋਂ ਬਾਅਦ ਹਾਲ ਹੀ ਦੇ ਮਹੀਨਿਆਂ ਵਿਚ ਆਸਟ੍ਰੇਲੀਆ ਦੀ ਆਰਥਿਕਤਾ ਹੇਠਲੇ ਪੱਧਰ 'ਤੇ ਆ ਗਈ।
ਪ੍ਰਧਾਨ ਮੰਤਰੀ ਮੌਰੀਸਨ ਨੇ ਬੀਤੇ ਦਿਨੀਂ ਓਮੀਕਰੋਨ ਵੇਰੀਐਂਟ ਦੇ ਫੈਲਣ ਕਰਕੇ ਦੇਸ਼ ਵਿਚ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰਨ ਲਈ ਇਹ ਐਲਾਨ ਕੀਤਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਅੱਜ ਤੋਂ ਦੇਸ਼ ਵਿਚ ਪਹੁੰਚਣ ਵਾਲੇ ਸਾਰੇ ਲੋਕਾਂ ਨੂੰ ਵੀਜ਼ਾ ਅਰਜ਼ੀ ਫੀਸਾਂ ਵਿਚ ਛੋਟ ਦੇ ਰਹੇ ਹਾਂ ਤੇ ਇਹ ਛੋਟ ਅੱਠ ਹਫ਼ਤਿਆਂ ਲਈ ਦਿੱਤੀ ਜਾਵੇਗੀ, ਜਦੋਂਕਿ ਛੁੱਟੀਆਂ ‘ਤੇ ਕੰਮ ਕਰਨ ਵਾਲਿਆਂ ਲਈ ਇਹ ਤਬਦੀਲੀਆਂ 12 ਹਫ਼ਤਿਆਂ ਲਈ ਲਾਗੂ ਰਹਿਣਗੀਆਂ। ਮੌਰੀਸਨ ਨੇ ਵੀਜ਼ਾ ਧਾਰਕਾਂ ਨੂੰ ਜਲਦ ਤੋਂ ਜਲਦ ਅਪਲਾਈ ਕਰਨ ਲਈ ਕਿਹਾ ਹੈ। 
ਦੱਸ ਦਈਏ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਸ ਵੇਲੇ ਵੀਜ਼ਾ ਅਰਜ਼ੀ ਫੀਸ 630 ਡਾਲਰ ਅਦਾ ਕਰਨੀ ਪੈਂਦੀ ਹੈ ਅਤੇ ਵਰਕਿੰਗ ਹੌਲੀਡੇਅ ਮੇਕਰਸ ਲਈ ਇਹ ਫੀਸ 495 ਡਾਲਰ ਹੈ। ਦਰਅਸਲ ਕੋਰੋਨਾ ਦੇ ਵਧਦੇ ਮਾਮਲਿਆਂ ਕਰਕੇ ਹਜ਼ਾਰਾਂ ਲੋਕਾਂ ਨੂੰ ਕੰਮ ਛੱਡਣ ਲਈ ਮਜ਼ਬੂਰ ਹੋਣਾ ਪਿਆ ਜਾਂ ਕਈਆਂ ਨੂੰ ਇਕਾਂਤਵਾਸ ਰਹਿਣਾ ਪੈ ਰਿਹਾ ਹੈ।
ਮਿਸਟਰ ਫਰਾਈਡਨਬਰਗ ਨੇ ਕਿਹਾ ਕਿ ਸਰਕਾਰ ਅੰਦਾਜ਼ਨ 175,000 ਵਿਦੇਸ਼ੀ ਵਿਦਿਆਰਥੀਆਂ ਅਤੇ ਵਰਕਿੰਗ ਹੌਲੀਡੇਅ ਮੇਕਰਸ ਨੂੰ ਦੇਸ਼ ਵਿਚ ਆਉਣ ਲਈ ਲੁਭਾਉਣਾ ਚਾਹੁੰਦੀ ਹੈ ਅਤੇ ਇਸ ਯੋਜਨਾ ‘ਤੇ 55 ਮਿਲੀਅਨ ਡਾਲਰ ਦੀ ਲਾਗਤ ਆਉਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ ਕਿ ‘ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਸਟ੍ਰੇਲੀਆ ਆਓ ਅਤੇ ਇੱਥੇ ਆਸਟ੍ਰੇਲੀਆ ਵਿਚ ਛੁੱਟੀਆਂ ਦਾ ਆਨੰਦ ਮਾਣੋ – ਦੇਸ਼ ਘੁੰਮੋ ਅਤੇ ਇਸੇ ਦੌਰਾਨ ਹੀ ਤੁਸੀਂ ਸਾਡੇ ਕਰਮਚਾਰੀਆਂ ਵਿਚ ਸ਼ਾਮਲ ਹੋਵੋ। ਇਸ ਵੀਜ਼ੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਇਸ ਨੰਬਰ 95393-95393 'ਤੇ ਸੰਪਰਕ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement