ਬ੍ਰਿਟਿਸ਼ ਸੰਸਦ ਵਿੱਚ ਕੰਗਨਾ ਦੀ ਫਿਲਮ 'ਐਮਰਜੈਂਸੀ' ਦਾ ਉੱਠਿਆ ਮੁੱਦਾ
Published : Jan 24, 2025, 12:32 pm IST
Updated : Jan 24, 2025, 12:32 pm IST
SHARE ARTICLE
Issue of Kangana's film 'Emergency' raised in British Parliament
Issue of Kangana's film 'Emergency' raised in British Parliament

ਨਕਾਬਪੋਸ਼ ਗਰਮ ਖਿਆਲੀ ਸਿਨੇਮਾ ਹਾਲ ਵਿੱਚ ਦਾਖਲ ਹੋਏ ਅਤੇ ਫਿਲਮ ਦੀ ਸਕ੍ਰੀਨਿੰਗ ਰੋਕ- ਸਾਂਸਦ ਮੈਂਬਰ

ਇੰਗਲੈਂਡ: ਬ੍ਰਿਟੇਨ ਵਿੱਚ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਸਕ੍ਰੀਨਿੰਗ ਦੌਰਾਨ ਗਰਮ ਖਿਆਲੀਆਂ ਦੇ ਸਿਨੇਮਾਘਰ ਵਿੱਚ ਦਾਖਲ ਹੋਣ ਅਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਮੁੱਦਾ ਵੀ ਬ੍ਰਿਟਿਸ਼ ਸੰਸਦ ਵਿੱਚ ਉਠਾਇਆ ਗਿਆ। ਬ੍ਰਿਟਿਸ਼ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਇਸਨੂੰ ਬ੍ਰਿਟੇਨ ਦੇ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਦੱਸਿਆ।

ਇੰਨਾ ਹੀ ਨਹੀਂ ਸਦਨ ਦੇ ਡਿਪਟੀ ਸਪੀਕਰ ਨੇ ਵੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਮੁੱਦਾ ਸਹੀ ਹੈ। ਦਰਅਸਲ, ਪਿਛਲੇ ਐਤਵਾਰ ਨੂੰ ਬ੍ਰਿਟੇਨ ਦੇ ਕੁਝ ਸਿਨੇਮਾ ਹਾਲਾਂ ਵਿੱਚ ਫਿਲਮ ਐਮਰਜੈਂਸੀ ਦੀ ਸਕ੍ਰੀਨਿੰਗ ਦੌਰਾਨ ਵਿਵਾਦ ਹੋਇਆ ਸੀ।ਨਕਾਬਪੋਸ਼ ਗਰਮ ਖਿਆਲੀ ਸਿਨੇਮਾ ਹਾਲ ਵਿੱਚ ਦਾਖਲ ਹੋਏ ਅਤੇ ਫਿਲਮ ਦੀ ਸਕ੍ਰੀਨਿੰਗ ਰੋਕ ਦਿੱਤੀ। ਇਸ ਘਟਨਾ ਤੋਂ ਨਾਰਾਜ਼ ਹੋ ਕੇ, ਬ੍ਰਿਟਿਸ਼ ਫਿਲਮ ਇੰਡਸਟਰੀ ਨੇ ਕਈ ਸਿਨੇਮਾ ਹਾਲਾਂ ਵਿੱਚ ਫਿਲਮ ਦੀ ਸਕ੍ਰੀਨਿੰਗ ਰੋਕ ਦਿੱਤੀ। ਜਿਸ ਦਾ ਵਿਵਾਦ ਹੁਣ ਬ੍ਰਿਟਿਸ਼ ਸੰਸਦ ਤੱਕ ਪਹੁੰਚ ਗਿਆ ਹੈ।

ਬ੍ਰਿਟਿਸ਼ ਸੰਸਦ ਮੈਂਬਰ  ਦਾ ਵੱਡਾ ਬਿਆਨ

ਬ੍ਰਿਟਿਸ਼ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਕਿਹਾ ਹੈ ਕਿ ਐਤਵਾਰ ਨੂੰ, ਮੈਂ ਅਤੇ ਮੇਰੇ ਕੁਝ ਦੋਸਤ ਪੈਸੇ ਖਰਚ ਕਰਕੇ ਹੈਰੋ ਵਿਊ ਸਿਨੇਮਾ ਵਿੱਚ ਫਿਲਮ "ਐਮਰਜੈਂਸੀ" ਦੇਖਣ ਗਏ। ਫਿਲਮ ਸ਼ੁਰੂ ਹੋਣ ਤੋਂ ਲਗਭਗ 30-40 ਮਿੰਟ ਬਾਅਦ, ਗਰਮ ਖਿਆਲੀ ਅੰਦਰ ਆ ਗਏ ਅਤੇ ਦਰਸ਼ਕਾਂ ਅਤੇ ਸੁਰੱਖਿਆ ਬਲਾਂ ਨੂੰ ਫਿਲਮ ਦੀ ਸਕ੍ਰੀਨਿੰਗ ਰੋਕਣ ਲਈ ਧਮਕੀਆਂ ਦੇਣ ਲੱਗੇ।

ਇਹ ਇੱਕ ਵਿਵਾਦਪੂਰਨ ਫਿਲਮ ਹੈ, ਅਤੇ ਮੈਂ ਇਸਦੀ ਗੁਣਵੱਤਾ ਅਤੇ ਸਮੱਗਰੀ 'ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਪਰ ਮੈਂ ਆਪਣੇ ਹਲਕੇ ਦੇ ਲੋਕਾਂ ਅਤੇ ਹੋਰ ਵਿਅਕਤੀਆਂ ਦੇ ਫਿਲਮ ਦੇਖਣ ਤੋਂ ਬਾਅਦ ਆਪਣੀ ਰਾਏ ਬਣਾਉਣ ਦੇ ਅਧਿਕਾਰਾਂ ਬਾਰੇ ਗੱਲ ਕਰ ਰਿਹਾ ਹਾਂ। ਸਾਂਸਦ ਮੈਂਬਰ ਨੇ ਕਿਹਾ ਹੈ ਕਿ ਮੈਂ ਇਹ ਕਹਿਣਾ ਚਾਹਾਂਗਾ ਕਿ ਮੇਰੇ ਹਲਕੇ ਦੇ ਲੋਕਾਂ ਨੂੰ ਇਹ ਫਿਲਮ ਦੇਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਖੁਦ ਫੈਸਲਾ ਲੈਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਠੱਗਾਂ ਨੂੰ ਲੋਕਾਂ ਦੇ ਜਮਹੂਰੀ ਅਧਿਕਾਰਾਂ ਨੂੰ ਡਰਾਉਣ ਅਤੇ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਅਗਲੇ ਹਫ਼ਤੇ ਤੱਕ, ਇਸ ਫਿਲਮ ਨੂੰ ਦੇਖਣ ਦੇ ਚਾਹਵਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕੇ ਜਾਣੇ ਚਾਹੀਦੇ ਹਨ।

 

Location: United Kingdom, England

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement