
ਉਸ ਦੀ ਮੌਤ ਮਰਗੋ ਦੱਖਣੀ ਏਸ਼ੀਆਈ ਭਾਈਚਾਰੇ ਦੇ ਅਧਿਕਾਰੀਆਂ ਨੇ ਦੁੱਖ ਜਤਾਇਆ ਹੈ।
ਓਟਾਵਾ: ਕੈਨੇਡਾ ਪੁਲਿਸ ਵਿਚ ਤੈਨਾਤ ਭਾਰਤੀ ਮੂਲ ਦੀ ਪੰਜਾਬਣ ਅਧਿਕਾਰੀ ਜੈਸਮੀਨ ਥਿਆੜਾ ਦੀ ਬੀਤੇ ਦਿਨੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਜੈਸਮੀਨ ਥਿਆੜਾ ਕੈਨੇਡਾ ਦੇ ਸੂਬੇ ਬੀ.ਸੀ. ਰਿਚਮੰਡ ਵਿਚ ਆਰ ਸੀ ਐਮ ਪੀ ਵਿਚ ਅਧਿਕਾਰੀ ਸੀ। ਉਸ ਦੀ ਮੌਤ ਤੋਂ ਬਾਅਦ ਦੱਖਣੀ ਏਸ਼ੀਆਈ ਭਾਈਚਾਰੇ ਦੇ ਅਧਿਕਾਰੀਆਂ ਨੇ ਦੁੱਖ ਜਤਾਇਆ ਹੈ।
tweet
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਿਚਮੰਡ ਵਿਚ ਆਰ ਸੀ ਐਮ ਪੀ ਵਿਚ ਤੈਨਾਤ ਅਧਿਕਾਰੀ ਜੈਸਮੀਨ ਥਿਆੜਾ ਨੇ ਕਥਿਤ ਤੌਰ 'ਤੇ ਆਪਣੇ ਹੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ। ਇਕ ਜਾਰੀ ਬਿਆਨ ਮੁਤਾਬਿਕ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਕਿ ਉਸ ਨੇ ਇਹ ਕਦਮ ਕਿਉਂ ਚੁੱਕਿਆ। ਜੈਸਮੀਨ ਥਿਆੜਾ ਦੇ ਕਈ ਸਾਥੀਆਂ ਨੇ ਸੋਸ਼ਲ ਮੀਡੀਆ ’ਤੇ ਇਸ ਘਟਨਾ ਸਬੰਧੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।