ਰੂਸ-ਯੂਕਰੇਨ ਜੰਗ: ਯੂਕਰੇਨ ਦੇ ਏਅਰਪੋਰਟ 'ਤੇ ਡਿੱਗੀ ਮਿਜ਼ਾਈਲ! ਦੇਖੋ ਵੀਡੀਓ 
Published : Feb 24, 2022, 2:02 pm IST
Updated : Feb 24, 2022, 2:02 pm IST
SHARE ARTICLE
Russia-Ukraine war: Missile dropped on Ukrainian airport! Watch the video
Russia-Ukraine war: Missile dropped on Ukrainian airport! Watch the video

ਰੂਸੀ ਗੋਲਾਬਾਰੀ ਵਿਚ ਘੱਟੋ-ਘੱਟ ਸੱਤ ਲੋਕ ਮਾਰੇ ਗਏ ਹਨ ਅਤੇ ਨੌਂ ਗੰਭੀਰ ਜ਼ਖਮੀ ਹੋਏ ਹਨ।

 

ਕੀਵ - ਮਹੀਨਿਆਂ ਦਾ ਡਰ ਸੱਚ ਹੋ ਗਿਆ ਹੈ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਅੱਜ ਸਵੇਰੇ ਆਪਣੇ ਐਮਰਜੈਂਸੀ ਸੰਬੋਧਨ ਵਿਚ ਪੁਤਿਨ ਨੇ ਹਮਲੇ ਦਾ ਐਲਾਨ ਕੀਤਾ ਸੀ ਤੇ ਕਿਹਾ ਸੀ ਕਿ ਯੂਕਰੇਨ ਦੀ ਫੌਜ ਨੂੰ ਹਥਿਆਰ ਸੁੱਟ ਕੇ ਵਾਪਸ ਪਰਤ ਜਾਣਾ ਚਾਹੀਦਾ ਹੈ। ਪੁਤਿਨ ਨੇ ਯੂਕਰੇਨ ਦੇ ਨਾਲ ਖੜ੍ਹੇ ਅਮਰੀਕਾ ਨੂੰ ਵੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਲੋਕ ਇਸ ਮਾਮਲੇ 'ਚ ਪੈਣਗੇ ਉਸ ਨਾਲ ਵੀ ਮਾੜਾ ਹੋਵੇਗਾ। ਹੁਣ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿਚ ਸਾਫ਼ ਤੌਰ 'ਤੇ ਇਕ ਮਿਜ਼ਾਇਲ ਹਵਾਈ ਅੱਡੇ 'ਤੇ ਡਿੱਗਦੀ ਦੇਖੀ ਗਈ। 

ਇਸ ਦੇ ਨਾਲ ਹੀ ਦੱਸ ਦਈਏ ਕਿ ਯੂਕਰੇਨ ਦਾ ਕਹਿਣਾ ਹੈ ਕਿ ਰੂਸੀ ਗੋਲਾਬਾਰੀ ਵਿਚ ਘੱਟੋ-ਘੱਟ ਸੱਤ ਲੋਕ ਮਾਰੇ ਗਏ ਹਨ ਅਤੇ ਨੌਂ ਗੰਭੀਰ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ ਮਾਰੀਉਪੋਲ ਸ਼ਹਿਰ 'ਚ ਟੈਂਕ ਦੇਖੇ ਗਏ ਹਨ।  ਓਧਰ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਭਾਰਤੀ ਦੂਤਾਵਾਸ ਵਲੋਂ ਅਪਣੇ ਨਾਗਰਿਕਾਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਯੂਕਰੇਨ ਵਿਚ ਬਹੁਤ ਜ਼ਿਆਦਾ ਅਨਿਸ਼ਚਿਤਤਾ ਹੈ। ਤੁਸੀਂ ਸ਼ਾਂਤ ਰਹੋ ਅਤੇ ਆਪਣੇ ਘਰਾਂ, ਹੋਸਟਲਾਂ ਅਤੇ ਗਲੀਆਂ ਵਿਚ ਜਿੱਥੇ ਵੀ ਹੋ ਸੁਰੱਖਿਅਤ ਰਹੋ। ਇਸ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਰਾਜਧਾਨੀ ਕੀਵ ਵੱਲ ਜਾਣ ਵਾਲੇ ਭਾਰਤੀਆਂ ਨੂੰ ਅਸਥਾਈ ਤੌਰ 'ਤੇ ਆਪਣੇ ਸ਼ਹਿਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਰਤਣਾ ਚਾਹੀਦਾ ਹੈ, ਖਾਸ ਤੌਰ 'ਤੇ ਯੂਕਰੇਨ ਦੀ ਪੱਛਮੀ ਸਰਹੱਦ ਨਾਲ ਲੱਗਦੇ ਸੁਰੱਖਿਅਤ ਸਥਾਨਾਂ 'ਤੇ।

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement