US ਟ੍ਰਾਂਸਜੈਂਡਰ ਫਲਾਈਟ ਅਟੈਂਡੈਂਟ ਨੇ ਕੀਤੀ ਖੁਦਕੁਸ਼ੀ, ਪੋਸਟ 'ਚ ਲਿਖਿਆ- ਮੈਨੂੰ ਅਫਸੋਸ ਹੈ ਕਿ ਮੈਂ........  
Published : Mar 24, 2023, 3:31 pm IST
Updated : Mar 24, 2023, 3:31 pm IST
SHARE ARTICLE
US Transgender Suicide Kayleigh Scott
US Transgender Suicide Kayleigh Scott

ਕਾਇਲੇ ਸਕਾਟ ਨੇ ਫੇਸਬੁੱਕ ਪੋਸਟ 'ਤੇ ਲਿਖਿਆ ਕਿ ਜਿਵੇਂ ਕਿ ਮੈਂ ਆਪਣੇ ਆਖਰੀ ਸਾਹ ਲੈ ਰਹੀ ਹਾਂ। ਮੈਂ ਇਸ ਜੀਵਨ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹਾਂ

ਵਸ਼ਿੰਗਟਨ - ਅਮਰੀਕਾ ਦੇ ਕੋਲੋਰਾਡੋ 'ਚ ਰਹਿਣ ਵਾਲੀ ਇਕ ਟਰਾਂਸਜੈਂਡਰ ਫਲਾਈਟ ਅਟੈਂਡੈਂਟ ਨੇ ਖੁਦਕੁਸ਼ੀ ਕਰ ਲਈ। ਉਸ ਦਾ ਨਾਮ ਕਾਈਲੇ ਸਕਾਟ ਹੈ। ਕਾਇਲੇ ਸਕਾਟ 25 ਸਾਲਾਂ ਦੀ ਸੀ। ਉਹ ਯੂਨਾਈਟਿਡ ਏਅਰਲਾਈਨਜ਼ ਵਿਚ ਕੰਮ ਕਰਦੀ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਇਕ ਭਾਵੁਕ ਫੇਸਬੁੱਕ ਪੋਸਟ ਵੀ ਕੀਤੀ ਸੀ। 

ਦਿ ਇੰਡੀਪੈਂਡੈਂਟ ਦੇ ਅਨੁਸਾਰ, ਕਾਈਲੇ ਸਕਾਟ ਸੋਮਵਾਰ (20 ਮਾਰਚ) ਨੂੰ ਉਸ ਦੇ ਕੋਲੋਰਾਡੋ ਘਰ ਵਿੱਚ ਮ੍ਰਿਤਕ ਪਾਈ ਗਈ ਸੀ। ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ ਪੋਸਟਾਂ ਵਿਚ, ਉਸ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਲਈ ਇੱਕ ਦਿਲ ਦਹਿਲਾਉਣ ਵਾਲੀ ਪੋਸਟ ਲਿਖੀ। ਪੁਰਾਣੇ ਪਲਾਂ ਨੂੰ ਸਾਂਝਾ ਕਰਦੇ ਹੋਏ ਪੋਸਟ ਵਿਚ ਇੱਕ ਫੋਟੋ ਵੀ ਪਾਈ ਗਈ ਹੈ। ਲੋਕਾਂ ਨੂੰ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦੀ ਅਪੀਲ ਕੀਤੀ।

File Photo  

ਕਾਇਲੇ ਸਕਾਟ ਨੇ ਫੇਸਬੁੱਕ ਪੋਸਟ 'ਤੇ ਲਿਖਿਆ ਕਿ ਜਿਵੇਂ ਕਿ ਮੈਂ ਆਪਣੇ ਆਖਰੀ ਸਾਹ ਲੈ ਰਹੀ ਹਾਂ। ਮੈਂ ਇਸ ਜੀਵਨ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹਾਂ। ਮੈਂ ਸਾਰਿਆਂ ਤੋਂ ਮੁਆਫੀ ਮੰਗਣਾ ਚਾਹੁੰਦੀ ਹਾਂ। ਮੈਨੂੰ ਅਫ਼ਸੋਸ ਹੈ ਕਿ ਮੈਂ ਮਜ਼ਬੂਤ ​​ਨਹੀਂ ਹੋ ਸਕੀ। ਮੈਨੂੰ ਅਫਸੋਸ ਹੈ ਕਿ ਮੈਂ ਆਪਣੇ ਯਤਨਾਂ ਵਿਚ ਸਫ਼ਲ ਨਹੀਂ ਹੋ ਸਕੀ। ਮੈਂ ਆਪਣੇ ਆਪ ਨੂੰ ਸੁਧਾਰ ਨਹੀਂ ਸਕੀ, ਜਿਸ ਕਾਰਨ ਮੈਨੂੰ ਇਹ ਕਦਮ ਚੁੱਕਣਾ ਪਿਆ ਹੈ। ਪੋਸਟ 'ਚ ਸਕਾਟ ਨੇ ਆਪਣੇ ਕੁਝ ਚਹੇਤਿਆਂ ਦਾ ਨਾਂ ਵੀ ਲਿਆ ਅਤੇ ਮੁਆਫੀ ਮੰਗਦਿਆਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇਕ ਹੋਰ ਜ਼ਿੰਦਗੀ 'ਚ ਮਿਲੂਗੀ। 

ਉਸੇ ਸਮੇਂ, ਫਲਾਈਟ ਅਟੈਂਡੈਂਟ ਦੀ ਮਾਂ ਐਂਡਰੀਆ ਸਿਲਵੇਸਟ੍ਰੋ ਨੇ ਪੁਸ਼ਟੀ ਕੀਤੀ ਕਿ ਧੀ ਨੇ ਪੋਸਟਿੰਗ ਤੋਂ ਬਾਅਦ ਖੁਦਕੁਸ਼ੀ ਕਰ ਲਈ ਹੈ। ਸਕਾਟ ਦੀ ਮਾਂ ਨੇ ਵੀ ਪੋਸਟ ਕਰਦੇ ਹੋਏ ਲਿਖਿਆ ਕਿ ਮੈਨੂੰ ਤੁਹਾਨੂੰ ਆਪਣੀ ਬੇਟੀ ਦੇ ਰੂਪ 'ਚ ਮਿਲਣ 'ਤੇ ਬਹੁਤ ਮਾਣ ਹੈ। ਤੁਸੀਂ ਆਪਣੀ ਜ਼ਿੰਦਗੀ ਵਿਚ ਜੋ ਵੀ ਪ੍ਰਾਪਤ ਕੀਤਾ ਹੈ ਉਸ 'ਤੇ ਮਾਣ ਅਤੇ ਹੈਰਾਨ। ਤੇਰੀ ਮੁਸਕਰਾਹਟ ਬਹੁਤ ਸੋਹਣੀ ਸੀ, ਤੇਰਾ ਹਾਸਾ ਬਹੁਤ ਮਿੱਠਾ ਸੀ।

ਤੁਹਾਡਾ ਦਿਲ ਇੰਨਾ ਵੱਡਾ ਹੈ ਜਿੰਨਾ ਅਸੀਂ ਸਾਰੇ ਸੋਚ ਵੀ ਨਹੀਂ ਸਕਦੇ। ਦਿ ਇੰਡੀਪੈਂਡੈਂਟ ਦੇ ਅਨੁਸਾਰ, ਡੇਨਵਰ ਪੁਲਿਸ ਵਿਭਾਗ ਹੁਣ ਸਕਾਟ ਦੀ ਮੌਤ ਦੀ ਜਾਂਚ ਕਰ ਰਿਹਾ ਹੈ। ਪੁਲਿਸ ਨੇ ਕਿਹਾ ਕਿ ਮੌਤ ਦੇ ਕਾਰਨਾਂ ਦਾ ਅੰਤਮ ਨਿਰਣਾ ਡੇਨਵਰ ਮੈਡੀਕਲ ਐਗਜ਼ਾਮੀਨਰ ਦਫਤਰ ਦੁਆਰਾ ਕੀਤਾ ਜਾਵੇਗਾ। ਯੂਨਾਈਟਿਡ ਏਅਰਲਾਈਨਜ਼ ਨੇ ਕਿਹਾ ਕਿ ਉਹ ਸਕਾਟ ਦੇ ਨੁਕਸਾਨ ਤੋਂ ਦੁਖੀ ਹੈ। ਕਾਇਲ ਸਕਾਟ ਨੇ 2020 ਵਿੱਚ ਸੁਰਖੀਆਂ ਬਣਾਈਆਂ ਜਦੋਂ ਯੂਨਾਈਟਿਡ ਨੇ ਉਸਨੂੰ ਆਪਣੀ ਮੁਹਿੰਮ ਵਿੱਚ ਸ਼ਾਮਲ ਕੀਤਾ।
 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement