
Failed asylum-seekers in UK: ਛੋਟੀਆਂ ਕਿਸ਼ਤੀਆਂ ਰਾਹੀਂ ਬ੍ਰਿਟੇਨ ਆਉਣ ਵਾਲਿਆਂ ਨੂੰ ਰੋਕਣ ਲਈ ਚੁਕਿਆ ਕਦਮ
2024 ’ਚ 292 ਭਾਰਤੀਆਂ ਸਮੇਤ 36,816 ਲੋਕ ਛੋਟੀਆਂ ਕਿਸ਼ਤੀਆਂ ਰਾਹੀਂ ਪਹੁੰਚੇ ਬ੍ਰਿਟੇਨ
Failed asylum-seekers in UK: ਬ੍ਰਿਟੇਨ ਵਿੱਚ ਅਸਫ਼ਲ ਸ਼ਰਨਾਰਥੀਆਂ, ਜਿਨ੍ਹਾਂ ਵਿੱਚ ਭਾਰਤ ਤੋਂ ਵੀ ਆਉਣ ਵਾਲੇ ਲੋਕ ਸ਼ਾਮਲ ਹਨ, ਨੂੰ ਪੱਛਮੀ ਬਾਲਕਨ ਅਤੇ ਹੋਰ ਤੀਜੇ ਦੇਸ਼ਾਂ ਦੇ ਪ੍ਰਵਾਸੀ ਕੇਂਦਰਾਂ ਵਿੱਚ ਭੇਜਿਆ ਜਾ ਸਕਦਾ ਹੈ, ਜੋ ਕਿ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਛੋਟੀਆਂ ਕਿਸ਼ਤੀਆਂ ਰਾਹੀਂ ਆਉਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਦਾ ਹਿੱਸਾ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਸਰਕਾਰ ਅਲਬਾਨੀਆ, ਸਰਬੀਆ ਅਤੇ ਬੋਸਨੀਆ ਵਰਗੇ ਦੇਸ਼ਾਂ ਵਿੱਚ ‘ਵਾਪਸੀ ਕੇਂਦਰਾਂ’ ਦੀ ਇੱਕ ਲੜੀ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ, ਜਿੱਥੇ ਸ਼ਰਧਾਰਥੀਆਂ ਨੂੰ ਨਾਮਨਜ਼ੂਰ ਕੀਤੇ ਜਾਣ ਅਤੇ ਸਾਰੀਆਂ ਅਪੀਲਾਂ ਨੂੰ ਰੱਦ ਕਰਨ ਬਾਅਦ ਭੇਜਿਆ ਜਾਵੇਗਾ।
ਭਾਰਤ ਵਰਗੇ ਯੂਕੇ ਦੇ ਕਾਨੂੰਨ ਅਧੀਨ ਸੁਰੱਖਿਅਤ ਮੰਨੇ ਜਾਂਦੇ ਦੇਸ਼ਾਂ ਤੋਂ ਨਾਮਨਜ਼ੂਰ ਸ਼ਰਨਾਰਥੀਆਂ ਨੂੰ ਇਨ੍ਹਾਂ ਕੇਂਦਰਾਂ ਵਿੱਚ ਅਸਥਾਈ ਤੌਰ ’ਤੇ ਨਜ਼ਰਬੰਦ ਕੀਤਾ ਜਾ ਸਕਦਾ ਹੈ ਜਦੋਂ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੇ ਪ੍ਰਬੰਧ ਕੀਤੇ ਜਾਂਦੇ ਹਨ। ਅਫ਼ਗ਼ਾਨਿਸਤਾਨ ਵਰਗੇ ਬ੍ਰਿਟੇਨ ਦੇ ਕਾਨੂੰਨ ਤਹਿਤ ਅਸੁਰੱਖਿਅਤ ਮੰਨੇ ਜਾਣ ਵਾਲੇ ਦੇਸ਼ਾਂ ਤੋਂ ਅਸਫ਼ਲ ਸ਼ਰਨਾਰਥੀਆਂ ਨੂੰ ਵੀ ਇਨ੍ਹਾਂ ਕੇਂਦਰਾਂ ਵਿੱਚ ਭੇਜਿਆ ਜਾ ਸਕਦਾ ਹੈ।
2024 ਵਿੱਚ 36,816 ਲੋਕ ਛੋਟੀਆਂ ਕਿਸ਼ਤੀਆਂ ਰਾਹੀਂ ਯੂਕੇ ਪਹੁੰਚੇ। ਇਨ੍ਹਾਂ ਵਿਚੋਂ 19ਵੀਂ ਸਭ ਤੋਂ ਵੱਡੀ ਗਿਣਤੀ 292, ਭਾਰਤ ਤੋਂ ਆਈ। 2024 ਵਿੱਚ 5,312 ਭਾਰਤੀ ਯੂਕੇ ਵਿਚ ਸ਼ਰਣ ਦਾ ਦਾਅਵਾ ਕੀਤਾ। ਪਿਛਲੇ ਹਫ਼ਤੇ ਯੂਰਪੀ ਸੰਘ ਵੱਲੋਂ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਸਟਾਰਮਰ ਦਾ ਹੌਸਲਾ ਵੱਧ ਗਿਆ ਕਿ ਮੈਂਬਰ ਦੇਸ਼ ਨਾਮਨਜ਼ੂਰ ਸ਼ਰਨਰਥੀਆਂ ਨੂੰ ਰੱਖਣ ਲਈ ਯੂਰਪੀ ਸੰਘ ਤੋਂ ਬਾਹਰ ਵਾਪਸੀ ਕੇਂਦਰ ਸਥਾਪਤ ਕਰ ਸਕਦੇ ਹਨ।
(For more news apart from UK Latest News, stay tuned to Rozana Spokesman)