
Dubai Deportation New rules: ਨਵੇਂ ਨਿਯਮ ਨਾਲ ਭਾਰਤੀ ਪ੍ਰਵਾਸੀ ਅਤੇ ਕਾਮੇ ਵੀ ਪ੍ਰਭਾਵਿਤ ਹੋਣਗੇ।
ਦੁਬਈ: ਸੰਯੁਕਤ ਅਰਬ ਅਮੀਰਾਤ ਦੇ ਦੁਬਈ ਨੇ ਦੇਸ਼ ਨਿਕਾਲੇ ਦੇ ਨਿਯਮਾਂ ਅਤੇ ਯਾਤਰਾ ਪਾਬੰਦੀਆਂ ਨੂੰ ਸਖ਼ਤ ਕਰਨ ਵਲ ਮਹੱਤਵਪੂਰਨ ਕਦਮ ਚੁੱਕੇ ਹਨ। ਇਸ ਲਈ ਅਮੀਰਾਤ ਨੇ 2025 ਦੇ ਮਤੇ ਨੰਬਰ 1 ਨੂੰ ਲਾਗੂ ਕੀਤਾ ਹੈ। ਇਹ ਨਵਾਂ ਮਤਾ 2007 ਦੇ ਪੁਰਾਣੇ ਮਤੇ ਨੰ. 7 ਦੀ ਥਾਂ ਲੈਂਦਾ ਹੈ।
ਇਸ ਦਾ ਉਦੇਸ਼ ਦੇਸ਼ ਨਿਕਾਲੇ ਤੋਂ ਬਚਣ ਲਈ ਵਰਤੀਆਂ ਜਾਂਦੀਆਂ ਕਾਨੂੰਨੀ ਕਮੀਆਂ ਨੂੰ ਬੰਦ ਕਰਨਾ ਹੈ। ਇਸ ਨਵੇਂ ਨਿਯਮ ਨਾਲ ਭਾਰਤੀ ਪ੍ਰਵਾਸੀ ਅਤੇ ਕਾਮੇ ਵੀ ਪ੍ਰਭਾਵਿਤ ਹੋਣਗੇ। ਹਾਲ ਹੀ ਦੇ ਸਾਲਾਂ ਵਿਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਕੱੁਝ ਲੋਕਾਂ ਨੇ ਯਾਤਰਾ ਪਾਬੰਦੀਆਂ ਨੂੰ ਟਾਲਣ ਅਤੇ ਅਪਣੇ ਦੇਸ਼ ਨਿਕਾਲੇ ਵਿੱਚ ਦੇਰੀ ਕਰਨ ਲਈ ਕਾਨੂੰਨੀ ਹੇਰਾਫੇਰੀ ਦੀ ਵਰਤੋਂ ਕੀਤੀ ਹੈ।
ਦੁਬਈ ਨੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਅਤੇ ਇਕ ਮਜ਼ਬੂਤ ਕਾਨੂੰਨੀ ਢਾਂਚਾ ਬਣਾਈ ਰੱਖਣ ਲਈ ਇੱਕ ਨਿਆਂਇਕ ਕਮੇਟੀ ਬਣਾਈ ਹੈ। ਇਹ ਕਮੇਟੀ ਦੇਸ਼ ਨਿਕਾਲੇ ਦੇ ਹੁਕਮਾਂ ਦੀ ਸਮੀਖਿਆ ਕਰਨ ਅਤੇ ਲਾਗੂ ਕਰਨ ਲਈ ਜ਼ਿੰਮੇਵਾਰ ਹੋਵੇਗੀ, ਖ਼ਾਸ ਕਰ ਕੇ ਯਾਤਰਾ ਪਾਬੰਦੀਆਂ ਵਾਲੇ ਹੁਕਮਾਂ ਵਿਚ। (ਏਜੰਸੀ)