
ਚੀਨ ’ਚ ਕੋਵਿਡ 19 ਦੇ ਅਜਿਹੇ 27 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਪ੍ਰਭਾਵਤ ਵਿਅਕਤੀ ’ਚ ਇਸ ਬਿਮਾਰੀ ਦਾ ਕੋਈ ਲੱਛਣ ਨਹੀਂ ਹੈ। ਇਨ੍ਹਾਂ ਮਾਮਲਿਆਂ ਨੂੰ
ਬੀਜਿੰਗ, 23 ਅਪ੍ਰੈਲ : ਚੀਨ ’ਚ ਕੋਵਿਡ 19 ਦੇ ਅਜਿਹੇ 27 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਪ੍ਰਭਾਵਤ ਵਿਅਕਤੀ ’ਚ ਇਸ ਬਿਮਾਰੀ ਦਾ ਕੋਈ ਲੱਛਣ ਨਹੀਂ ਹੈ। ਇਨ੍ਹਾਂ ਮਾਮਲਿਆਂ ਨੂੰ ਏਸਿਮਪਟੋਮੈਟਿਕ ਕਿਹਾ ਜਾਂਦਾ ਹੈ ਅਤੇ ਅਜਿਹੇ ਮਾਮਲਿਆਂ ਦੀ ਗਿਣਤੀ 984 ਹੋ ਗਈ ਹੈ। ਉਥੇ ਹੀ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਦੀ ਅਗੁਵਾਈ ’ਚ ਇਕ ਉੱਚ ਪੱਧਰੀ ਕਮੇਟੀ ਨੇ ਦੇਸ਼ ਦੇ ਸਿਹਤ ਅਧਿਕਾਰੀਆਂ ਨੂੰ ਘਾਤਕ ਵਾਇਰਸ ਨਾਲ ਨਜਿਠਣ ’ਤੇ ਧਿਆਨ ਦੇਣ ਲਈ ਕਿਹਾ ਹੈ। ਇਨ੍ਹਾਂ ਮਾਮਲਿਆਂ ’ਚ ਕੋਵਿਡ 19 ਪ੍ਰਭਾਵਤ ਵਿਅਕਤੀਆਂ ’ਚ ਬੁਖ਼ਾਰ, ਖੰਘ ਜਾਂ ਗਲਾ ਖ਼ਰਾਬ ਵਰਗੇ ਕੋਈ ਲੱਛਣ ਨਹੀਂ ਹੁੰਦੇ ਪਰ ਉਨ੍ਹਾਂ ਤੋਂ ਦੂਜੇ ਲੋਕਾਂ ਦੇ ਪ੍ਰਭਾਵਤ ਹੋਣ ਦਾ ਖ਼ਤਰਾ ਹੈ।
File photo
ਰਾਸ਼ਟਰੀ ਸਿਹਤ ਕਮੇਟੀ (ਐਨ.ਐਚ.ਸੀ) ਨੇ ਕਿਹਾ ਕਿ ਇਨ੍ਹਾਂ 27 ਮਾਮਲਿਆਂ ਦੇ ਇਲਾਵਾ ਬੁਧਵਾਰ ਨੂੰ ਕੋਰੋਨਾ ਵਾਇਰਸ ਦੇ 10 ਨਵੇਂ ਮਾਮਲੇ ਵੀ ਸਾਹਮਣੇ ਆਏ, ਜਿਨ੍ਹਾਂ ’ਚ ਵਿਦੇਸ਼ਾਂ ਤੋਂ ਪਰਤੇ ਚੀਨ ਦੇ 6 ਨਾਗਰਿਕ ਸ਼ਾਮਲ ਹਨ। ਚਾਰ ਹੋਰ ਮਰੀਜਾਂ ’ਚੋਂ ਤਿੰਨ ਰੂਸ ਨਾਲ ਲਗਦੀ ਸਰਹਦ ’ਤੇ ਸਥਿਤ ਹੇਇਲੌਗਜਿਆਂਗ ਸੂਬੇ ਅਤੇ ਇਕ ਗੁਆਂਗਦੋਂਗ ਸੂਬੇ ਦੇ ਹਨ ਜੋ ਸਥਾਨਕ ਪੱਧਰ ’ਤੇ ਪ੍ਰਭਾਵਤ ਹੋਏ।
ਐਨਐਚਸੀ ਨੇ ਦਸਿਆ ਕਿ ਬੁਧਵਾਰ ਨੂੰ ਕੋਵਿਡ 19 ਨਾਲ ਕਿਸੇ ਦੀ ਜਾਨ ਨਹੀਂ ਗਈ। ਉਨ੍ਹਾਂ ਨੇ ਦਸਿਆ ਕਿ ਬੁਧਵਾਰ ਤਕ ਦੇਸ਼ ’ਚ ਕੋਰੋਨਾ ਵਾਇਰਸ ਦੇ ਕੁੱਲ ਪੁਸ਼ਟ ਮਾਮਲੇ 82,798 ਸੀ, ਜਿਨ੍ਹਾਂ ’ਚੋਂ ਜਾਨ ਗੁਆਉਣ ਵਾਲੇ 4,632 ਲੋਕ ਅਤੇ ਬਾਹਦ ਤੋਂ ਆਏ 1616 ਲੋਕ ਸ਼ਾਮਲ ਹਨ। ਐਨਐਚਸੀ ਨੇ ਦਸਿਆ ਕਿ ਬਾਹਰ ਤੋਂ ਆਏ ਪੀੜਤ ਲੋਕਾਂ ਵਿਚੋਂ 37 ਦੀ ਹਾਲਤ ਗੰਭੀਰ ਹੈ। ਪਰ ਚੀਨ ਦੇ ਅਧਿਕਾਰੀਆਂ ਦੇ ਲਈ ਚਿੰਦਾ ਦਾ ਵਿਸ਼ਾ ਬਿਨਾਂ ਲੱਛਣ ਦੇ ਪ੍ਰਭਾਵਤ ਪਾਏ ਜਾ ਰਹੇ ਲੋਕਾਂ ਦੇ ਵੱਧ ਦੇ ਮਾਮਲੇ ਹਨ।
(ਪੀਟੀਆਈ)