
ਕੋਰੋਨਾ ਵਾਇਰਸ ਨਾਲ ਇਕ ਭਾਰਤੀ ਨਾਗਰਿਕ ਦੀ ਇਥੇ ਵੀਰਵਾਰ ਨੂੰ ਮੌਤ ਹੋ ਗਈ। ਪੁਲਿਸ ਨੇ ਦਸਿਆ ਿਕ 46 ਸਾਲਾ ਭਾਤਰੀ ਨਾਗਰਿਕ ਇਥੇ ਦੇ ਇਕ ਹਸਪਤਾਲ
ਸਿੰਗਾਪੁਰ, 23 ਅਪ੍ਰੈਲ : ਕੋਰੋਨਾ ਵਾਇਰਸ ਨਾਲ ਇਕ ਭਾਰਤੀ ਨਾਗਰਿਕ ਦੀ ਇਥੇ ਵੀਰਵਾਰ ਨੂੰ ਮੌਤ ਹੋ ਗਈ। ਪੁਲਿਸ ਨੇ ਦਸਿਆ ਿਕ 46 ਸਾਲਾ ਭਾਤਰੀ ਨਾਗਰਿਕ ਇਥੇ ਦੇ ਇਕ ਹਸਪਤਾਲ ਦੀ ਪੌੜੀਆਂ 'ਤੇ ਮ੍ਰਿਤਕ ਮਿਲਿਆ। ਭਾਰਤੀ ਨਾਗਰਿਕ ਦੀ ਸੱਟਾਂ ਕਾਰਨ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਭਾਰਤੀ ਹਾਈ ਕਮਿਸ਼ਨ ਨੇ ਇਥੇ ਕਿਹਾ ਕਿ ਉਹ ਉਨ੍ਹਾਂ ਅਸਲ ਹਾਲਾਤਾਂ ਦੇ ਵੇਰਵਿਆਂ ਦੀ ਉਡੀਕ ਕਰ ਰਹੇ ਸਨ ਜਿਨ੍ਹਾਂ ਹਾਲਾਤਾਂ 'ਚ ਭਾਰਤੀ ਨਾਗਰਿਕ ਦੀ ਮੌਤ ਹੋਈ। ਹਾਈ ਕਮਿਸ਼ਨ ਨੇ ਇਕ ਈਮੇਲ 'ਚ ਪੀਟੀਆਈ ਨੂੰ ਦਸਿਆ ਕਿ ਅਸੀਂ ਪੁੱਛਗਿੱਛ ਪੂਰੀ ਹੋਣ ਦੇ ਬਾਅਦ ਪੁਲਿਸ ਤੋਂ ਮੌਤ ਦੇ ਸਬੰਧ 'ਚ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ। ਸਿੰਗਾਪੁਰ ਦੇ ਸਿਹਤ ਮੰਤਰਾਲੇ ਮੁਤਾਬਕ ਮ੍ਰਿਤਕ ਕੋਵਿਡ 19 ਦਾ ਮਰੀਜ ਸੀ। ਮੰਤਰਾਲੇ ਨੇ ਦਸਿਆ ਕਿ ਮ੍ਰਿਤਕ ਇਕ ਮਜਦੂਰ ਸੀ। (ਪੀਟੀਆਈ)