
ਅਮਰੀਕਾ ਨੇ ਹੁਣ ਤਕ ਭਾਰਤ ਤੋਂ 4000 ਤੋਂ ਵੱਧ ਅਮਰੀਕੀ ਨਾਗਰਿਕਾਂ ਨੂੰ ਵਾਪਸ ਬੁਲਾ ਲਿਆ ਹੈ ਅਤੇ ਅਜੇ ਤਕ ਭਾਰਤ ਤੋਂ ਲੱਗਭਗ 6000 ਤੋਂ ਵੱਧ ਲੋਕਾਂ ਨੂੰ ਵਪਾਸ
ਵਾਸ਼ਿੰਗਟਨ, 23 ਅਪ੍ਰੈਲ : ਅਮਰੀਕਾ ਨੇ ਹੁਣ ਤਕ ਭਾਰਤ ਤੋਂ 4000 ਤੋਂ ਵੱਧ ਅਮਰੀਕੀ ਨਾਗਰਿਕਾਂ ਨੂੰ ਵਾਪਸ ਬੁਲਾ ਲਿਆ ਹੈ ਅਤੇ ਅਜੇ ਤਕ ਭਾਰਤ ਤੋਂ ਲੱਗਭਗ 6000 ਤੋਂ ਵੱਧ ਲੋਕਾਂ ਨੂੰ ਵਪਾਸ ਲਿਆਉਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਮਰੀਕੀ ਵਿਦੇਸ਼ ਵਿਭਾਗ ਨੇ ਹੁਣ ਤਕ 687 ਉਡਾਨਾਂ ’ਚ 122 ਦੇਸ਼ਾਂ ਤੋਂ 65 ਹਜ਼ਾਰ ਅਮਰੀਕੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਵਾਰਾਂ ਦੇ ਮੈਂਬਰਾਂ ਨੂੰ ਵਾਪਸ ਬੁਲਾਇਆ ਹੈ।
ਇਸ ਵਿਚ ਪਾਕਿਸਤਨਾ ਤੋਂ ਸੱਦੇ ਗਏ 1000 ਤੋਂ ਵੱਧ ਅਮਰੀਕੀ ਸ਼ਾਮਲ ਹਨ। ਵਪਾਰ ਮਾਮਲੇ ਦੇ ਮੁਖ ਸਕੱਤਰ ਆਯਨ ਬ੍ਰਾਉਨਲੀ ਨੇ ਬੁਧਵਾਰ ਨੂੰ ਇਕ ਪੈ੍ਰਸ ਕਾਨਫਰੰਸ ’ਚ ਕਿਹਾ, ‘‘ਭਾਰਤ ਤੋਂ ਅਸੀਂ ਪਹਿਲਾਂ ਹੀ 4000 ਤੋਂ ਵੱਧ ਅਮਰੀਕੀ ਨਾਗਰਿਕਾਂ ਨੂੰ ਸੱਦ ਲਿਆ ਹੈ। ਅਸੀਂ ਹਾਲੇ ਚਾਰ ਹੋਰ ਉਡਾਨਾਂ ਜਾਰੀ ਕਰਨ ਵਾਲੇ ਹਾਂ। ਬ੍ਰਾਉਨਲੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ 6000 ਅਮਰੀਕੀਆਂ ਨੂੰ ਭਾਰਤ ਤੋਂ ਵਾਪਸ ਲਿਆਇਆ ਜਾਵੇਗਾ।
(ਪੀਟੀਆਈ)