ਜਰਮਨੀ ਤੋਂ ਭਾਰਤ ਆਉਣਗੇ 23 ਆਕਸੀਜਨ ਪਲਾਂਟ, ਹਰ ਮਿੰਟ 920 ਲੀਟਰ ਆਕਸੀਜਨ ਦਾ ਹੋਵੇਗਾ ਉਤਪਾਦਨ
Published : Apr 24, 2021, 11:47 am IST
Updated : Apr 24, 2021, 11:47 am IST
SHARE ARTICLE
 23 oxygen plants to come to India from Germany
23 oxygen plants to come to India from Germany

23 ਆਕਸੀਜਨ ਉਤਪਾਦਨ ਪਲਾਂਟ ਨੂੰ ਹਵਾਈ ਮਾਰਗ ਰਾਹੀਂ ਜਰਮਨੀ ਤੋਂ ਲਿਆਂਦਾ ਜਾਵੇਗਾ।


ਬਰਲਿਨ - ਅਧਿਕਾਰੀਆਂ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ ਕਿ ਮੁਲਕ ਵਿਚ ਕੋਰੋਨਾ ਵਾਇਰਸ ਦੀ ਖ਼ਤਰਨਾਕ ਸਥਿਤੀ ਨੂੰ ਦੇਖਦੇ ਹੋਏ ਰੱਖਿਆ ਮੰਤਰਾਲਾ ਨੇ ਜਰਮਨੀ ਤੋਂ 23 ਆਕਸਜੀਨ ਉਤਪਾਦਨ ਪਲਾਂਟ ਹਵਾਈ ਰਸਤੇ ਰਾਹੀਂ ਲਿਆਉਣ ਦਾ ਫੈਸਲਾ ਕੀਤਾ ਹੈ। । ਅਧਿਕਾਰੀਆਂ ਨੇ ਦੱਸਿਆ ਕਿ ਹਰ ਪਲਾਂਟ ਦੀ ਸਮਰੱਥਾ 40 ਲੀਟਰ ਆਕਸੀਜਨ ਪ੍ਰਤੀ ਮਿੰਟ ਅਤੇ 2400 ਲੀਟਰ ਆਕਸੀਜਨ ਪ੍ਰਤੀ ਘੰਟਾ ਉਤਪਾਦਨ ਕਰਨ ਦੀ ਹੈ। ਅਜਿਹੇ ਵਿਚ ਇਨ੍ਹਾਂ 23 ਪਲਾਂਟਾਂ ਤੋਂ ਹਰ ਮਿੰਟ 920 ਲੀਟਰ ਆਕਸੀਜਨ ਦਾ ਉਤਪਾਦਨ ਹੋਵੇਗਾ।

Photo

ਰੱਖਿਆ ਮੰਤਰਾਲਾ ਦੇ ਮੁੱਖ ਬੁਲਾਰੇ ਭਾਰਤ ਭੂਸ਼ਣ ਬਾਬੂ ਨੇ ਆਖਿਆ ਕਿ ਇਨ੍ਹਾਂ ਪਲਾਂਟਾਂ ਦੀ ਸਥਾਪਨਾ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹਥਿਆਰਬੰਦ ਫੌਜ ਮੈਡੀਕਲ ਸੇਵਾ (ਏ. ਐੱਫ. ਐੱਮ. ਸੀ.) ਦੇ ਹਸਪਤਾਲਾਂ ਵਿਚ ਕੀਤੀ ਜਾਵੇਗੀ। ਮੰਤਰਾਲੇ ਦਾ ਇਹ ਫੈਸਲਾ ਉਸ ਵੇਲੇ ਆਇਆ ਹੈ ਜਦ 4 ਦਿਨ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਹਾਮਾਰੀ ਦੇ ਮੱਦੇਨਜ਼ਰ ਮੈਡੀਕਲ ਆਧਾਰ ਢਾਂਚੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਜ਼ਰੂਰੀ ਖਰੀਦ ਲਈ ਤਿੰਨ ਸੇਵਾਵਾਂ ਅਤੇ ਹੋਰ ਰੱਖਿਆ ਏਜੰਸੀਆਂ ਨੂੰ ਆਫ਼ਤ ਵਿੱਤੀ ਅਧਿਕਾਰੀ ਪ੍ਰਦਾਨ ਕਰਨ ਦਾ ਐਲਾਨ ਕੀਤਾ ਸੀ।

Photo

ਬਾਬੂ ਨੇ ਆਖਿਆ ਕਿ 23 ਆਕਸੀਜਨ ਉਤਪਾਦਨ ਪਲਾਂਟ ਨੂੰ ਹਵਾਈ ਮਾਰਗ ਰਾਹੀਂ ਜਰਮਨੀ ਤੋਂ ਲਿਆਂਦਾ ਜਾਵੇਗਾ। ਇਨ੍ਹਾਂ ਨੂੰ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਏ. ਐੱਫ. ਐੱਮ. ਸੀ. ਦੇ ਹਸਪਤਾਲਾਂ ਵਿਚ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਆਖਿਆ ਕਿ ਆਕਸੀਜਨ ਉਤਪਾਦਨ ਕਰਨ ਵਾਲੇ ਪਲਾਂਟ ਦੇ ਇਕ ਹਫਤੇ ਅੰਦਰ ਹਵਾਈ ਮਾਰਗ ਤੋਂ ਲਿਆਉਣ ਦੀ ਉਮੀਦ ਹੈ।

Oxygen Crisis: Centre Plans To Import Tankers From Singapore, UAE

ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਹੋਣ 'ਤੇ ਭਾਰਤੀ ਹਵਾਈ ਫੌਜ ਨੂੰ ਜਰਮਨੀ ਤੋਂ ਪਲਾਂਟ ਲਿਆਉਣ ਲਈ ਜਹਾਜ਼ ਨੂੰ ਤਿਆਰ ਰੱਖਣ ਨੂੰ ਕਿਹਾ ਗਿਆ ਹੈ। ਵਿਦੇਸ਼ਾਂ ਤੋਂ ਹੋਰ ਆਕਸੀਜਨ ਉਤਪਾਦਨ ਪਲਾਂਟ ਦੀ ਖਰੀਦ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕੋਰੋਨਾ ਮਹਾਮਾਰੀ ਲਗਾਤਾਰ ਗੰਭੀਰ ਰੂਪ ਲੈਂਦੀ ਜਾ ਰਹੀ ਹੈ ਅਤੇ ਕਈ ਸੂਬਿਆਂ ਵਿਚ ਬੈੱਡਸ ਤੋਂ ਲੈ ਕੇ ਆਕਸੀਜਨ ਤੱਕ ਦੀ ਕਮੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement