ਅਮਰੀਕਾ ਪਹੁੰਚੇ ਵਿੱਤ ਮੰਤਰੀ  ਨਿਰਮਲਾ ਸੀਤਾਰਮਣ, ਅਮਰੀਕਾ 'ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਕੀਤੀ ਮੁਲਾਕਾਤ 
Published : Apr 24, 2022, 2:32 pm IST
Updated : Apr 24, 2022, 2:33 pm IST
SHARE ARTICLE
Finance Minister Nirmala Sitharaman arrives in US, meets Indian Ambassador to US Taranjit Singh Sandhu
Finance Minister Nirmala Sitharaman arrives in US, meets Indian Ambassador to US Taranjit Singh Sandhu

ਕਿਹਾ, ਜੇਕਰ ਅਮਰੀਕਾ ਭਾਰਤ ਦੇ ਰੂਪ 'ਚ ਇਕ ਦੋਸਤ ਚਾਹੁੰਦਾ ਹੈ ਤਾਂ ਸਮਝਣਾ ਚਾਹੀਦਾ ਹੈ ਕਿ "ਦੋਸਤ ਕਮਜ਼ੋਰ ਨਹੀਂ ਹੋ ਸਕਦਾ ਅਤੇ ਦੋਸਤ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ 

ਵਾਸ਼ਿੰਗਟਨ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਇਸ ਮੌਕੇ ਅਮਰੀਕਾ ਗਏ ਹੋਏ ਹਨ ਜਿਥੇ ਉਨ੍ਹਾਂ ਵਿਸ਼ਵ ਬੈਂਕ ਅਤੇ ਅੰਤਰ-ਰਾਸ਼ਟਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਦੀ ਸਾਲਾਨਾ ਬੈਠਕਾਂ ਵਿਚ ਹਿੱਸਾ ਲਿਆ। ਇਸ ਮੌਕੇ ਵਿੱਤ ਮੰਤਰੀ ਸੀਤਾਰਮਣ ਨੇ ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਵੀ ਮੁਲਾਕਾਤ ਕੀਤੀ। 

Finance Minister Nirmala Sitharaman arrives in US, meets Indian Ambassador to US Taranjit Singh SandhuFinance Minister Nirmala Sitharaman arrives in US, meets Indian Ambassador to US Taranjit Singh Sandhu

ਜਾਣਕਾਰੀ ਅਨੁਸਾਰ ਵਿੱਤ ਮੰਤਰੀ ਸੀਤਾਰਮਣ ਨੇ ਅਮਰੀਕਾ ਵਿੱਚ ਤਰਨਜੀਤ ਸਿੰਘ ਸੰਧੂ ਵਲੋਂ ਆਯੋਜਿਤ ਰਾਤ ਦੇ ਖਾਣੇ ਦੌਰਾਨ ਕਈ ਅਮਰੀਕੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਇਨ੍ਹਾਂ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਅਤੇ ਹੋਰ ਅਧਿਕਾਰੀ ਸ਼ਾਮਲ ਸਨ। ਇਸ ਤੋਂ ਇਲਾਵਾ ਸੀਤਾਰਮਣ ਨੇ ਮੌਕਿਆਂ ਬਾਰੇ ਚਰਚਾ ਕਰਨ ਲਈ ਪ੍ਰਮੁੱਖ ਅਮਰੀਕੀ ਯੂਨੀਵਰਸਿਟੀਆਂ ਦੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ।

Finance Minister Nirmala Sitharaman arrives in US, meets Indian Ambassador to US Taranjit Singh SandhuFinance Minister Nirmala Sitharaman arrives in US, meets Indian Ambassador to US Taranjit Singh Sandhu

ਇਸ ਤੋਂ ਪਹਿਲਾਂ ਆਪਣੇ ਇਕ ਸਬੰਧੋਨ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤ ਭੂਗੋਲਿਕ ਸਥਿਤੀ ਨੂੰ ਦੇਖਦੇ ਹੋਏ ਰੂਸ-ਯੂਕ੍ਰੇਨ ਯੁੱਧ 'ਤੇ ਨਿਰਪੱਖ ਰੁਖ਼ ਅਪਨਾ ਰਿਹਾ ਹੈ। ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਮਰੀਕਾ ਭਾਰਤ ਦੇ ਰੂਪ ਵਿਚ ਇਕ ਦੋਸਤ ਚਾਹੁੰਦਾ ਹੈ ਤਾਂ ਉਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ "ਦੋਸਤ ਕਮਜ਼ੋਰ ਨਹੀਂ ਹੋ ਸਕਦਾ ਅਤੇ ਦੋਸਤ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ।

Finance Minister Nirmala Sitharaman arrives in US, meets Indian Ambassador to US Taranjit Singh SandhuFinance Minister Nirmala Sitharaman arrives in US, meets Indian Ambassador to US Taranjit Singh Sandhu

ਸੀਤਾਰਮਣ ਨੇ ਆਪਣੀ ਫੇਰੀ ਦੀ ਸਮਾਪਤੀ 'ਤੇ ਇਕ ਨਵੀਂ ਕਾਨਫਰੰਸ 'ਚ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਨਿਸ਼ਚਿਤ ਤੌਰ 'ਤੇ ਦੋਸਤ ਬਣਨਾ ਚਾਹੁੰਦਾ ਹੈ ਪਰ ਜੇਕਰ ਅਮਰੀਕਾ ਵੀ ਦੋਸਤ ਚਾਹੁੰਦਾ ਹੈ ਤਾਂ ਦੋਸਤ ਕਮਜ਼ੋਰ ਦੋਸਤ ਨਹੀਂ ਹੋ ਸਕਦਾ, ਦੋਸਤ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ।

Finance Minister Nirmala Sitharaman arrives in US, meets Indian Ambassador to US Taranjit Singh SandhuFinance Minister Nirmala Sitharaman arrives in US, meets Indian Ambassador to US Taranjit Singh Sandhu

ਉਹਨਾਂ ਨੇ ਅੱਗੇ ਕਿਹਾ ਕਿ ਇਸ ਲਈ ਅਸੀਂ ਫ਼ੈਸਲੇ ਲੈ ਰਹੇ ਹਾਂ, ਅਸੀਂ ਕਾਲਾਂ ਲੈ ਰਹੇ ਹਾਂ, ਅਸੀਂ ਕੈਲੀਬਰੇਟਡ ਪੁਜ਼ੀਸ਼ਨਾਂ ਲੈ ਰਹੇ ਹਾਂ ਕਿਉਂਕਿ ਭੂਗੋਲਿਕ ਸਥਿਤੀ ਦੀ ਹਕੀਕਤ ਦੇ ਮੱਦੇਨਜ਼ਰ ਸਾਨੂੰ ਮਜ਼ਬੂਤ ਹੋਣ ਦੀ ਜ਼ਰੂਰਤ ਹੈ। ਸੀਤਾਰਮਣ ਨੇ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕੀਤੀ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement