Dubai Rain: ‘ਏਨਾ ਵੱਡਾ ਤੂਫ਼ਾਨ ਪੈਦਾ ਕਰਨਾ ਇਨਸਾਨ ਦੇ ਵੱਸ ਦੀ ਗੱਲ ਨਹੀਂ’, ਜਾਣੋ ਦੁਬਈ ’ਚ ਬੇਤਹਾਸ਼ਾ ਮੀਂਹ ਬਾਰੇ ਕੀ ਬੋਲੇ ਵਿਗਿਆਨੀ
Published : Apr 24, 2024, 9:55 pm IST
Updated : Apr 24, 2024, 9:55 pm IST
SHARE ARTICLE
What scientists said about the heavy rain in Dubai
What scientists said about the heavy rain in Dubai

ਦੁਬਈ ’ਚ ਪਏ ਬਹੁਤ ਜ਼ਿਆਦਾ ਮੀਂਹ ਲਈ ‘ਕਲਾਉਡ ਸੀਡਿੰਗ’ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ : ਰਿਚਰਡ ਵਾਸ਼ਿੰਗਟਨ

Dubai Rain: ਦੁਬਈ ’ਚ ਪਿਛਲੇ ਹਫ਼ਤੇ ਪਏ ਬਹੁਤ ਜ਼ਿਆਦਾ ਮੀਂਹ ਤੋਂ ਬਾਅਦ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਰੇਗਿਸਤਾਨ ’ਚ ਵਸੇ ਸ਼ਹਿਰ ’ਚ ਏਨਾ ਮੀਂਹ ਕੁਦਰਤੀ ਨਹੀਂ ਹੈ ਬਲਕਿ ਵਿਗਿਆਨੀਆਂ ਵਲੋਂ ਕੀਤੀਆਂ ‘ਕਲਾਊਡ ਸੀਡਿੰਗ’ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਹਾਲਾਂਕਿ ਆਕਸਫ਼ੋਰਡ ਯੂਨੀਵਰਸਿਟੀ ’ਚ ਪ੍ਰੋਫ਼ੈਸਰ ਰਿਚਰਡ ਵਾਸ਼ਿੰਗਟਨ ਨੂੰ ਅਜਿਹਾ ਨਹੀਂ ਲਗਦਾ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਤੂਫਾਨ ਦੀ ਸ਼ਕਤੀ, ਤੀਬਰਤਾ ਅਤੇ ਸੰਗਠਨ ਨੂੰ ਸਮਝਣਾ ਮੁਸ਼ਕਲ ਹੈ। ਉਨ੍ਹਾਂ ਕਿਹਾ, ‘‘ਜਿਸ ਚੀਜ਼ ਨੇ ਮੈਨੂੰ ਹੈਰਾਨ ਕੀਤਾ, ਉਹ ਕੁਦਰਤ ਦੀ ਮਹਿਮਾ ਨਹੀਂ ਸੀ, ਬਲਕਿ ਆਉਣ ਵਾਲੀਆਂ ਖ਼ਬਰਾਂ ਸਨ ਜਿਸ ’ਚ ‘ਕਲਾਊਡ ਸੀਡਿੰਗ’ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਕ ਥਾਂ ਤਾਂ ਇਹ ਵੀ ਕਿਹਾ ਗਿਆ ਸੀ ਕਿ ਮੌਸਮ ਵਿਗਿਆਨ ਦੀ ਮੁਹਾਰਤ ਦਾ ਪਾਵਰਹਾਊਸ ਰੀਡਿੰਗ ਯੂਨੀਵਰਸਿਟੀ ਇਸ ਲਈ ਜ਼ਿੰਮੇਵਾਰ ਸੀ।’’

ਯੂ.ਏ.ਈ. ਕਈ ਸਾਲਾਂ ਤੋਂ ਇਕ ਕਲਾਉਡ ਸੀਡਿੰਗ ਪ੍ਰਾਜੈਕਟ, ‘ਯੂ.ਏ.ਈ. ਰੀਸਰਚ ਪ੍ਰੋਗਰਾਮ ਫਾਰ ਰੇਨ ਐਨਹਾਂਸਮੈਂਟ ਸਾਇੰਸ’ ਚਲਾ ਰਿਹਾ ਹੈ। ਆਕਸਫ਼ੋਰਡ ਯੂਨੀਵਰਸਿਟੀ ’ਚ ਜਲਵਾਯੂ ਵਿਗਿਆਨ ਦੇ ਪ੍ਰੋਫ਼ੈਸਰ ਵਾਸ਼ਿੰਗਟਨ ਨੇ ਕਿਹਾ, ‘‘ਮੈਂ ਕਦੇ ‘ਕਲਾਊਡ ਸੀਡਿੰਗ’ ’ਤੇ ਕੰਮ ਕੀਤਾ ਸੀ, ਜਿਸ ’ਚ ਬੱਦਲ ਦੀਆਂ ਬੂੰਦਾਂ ਨੂੰ ਨਮਕ ਆਦਿ ਛਿੜਕ ਦਿਤਾ ਜਾਂਦਾ ਹੈ ਜਿਸ ਨਾਲ ਇਹ ਭਾਰੀਆਂ ਹੋ ਕੇ ਹੇਠਾਂ ਡਿਗਦੀਆਂ ਹਨ ਅਤੇ ਮੀਂਹ ਪੈਂਦਾ ਹੈ।’’ ਉਨ੍ਹਾਂ ਕਿਹਾ, ‘‘ਪਰ ਕਲਾਊਡ ਸੀਡਿੰਗ ਨਾਲ ਫਰਾਂਸ ਦੇ ਆਕਾਰ ਦਾ ਇਕ ਵਿਸ਼ਾਲ ਤੂਫਾਨ ਨਹੀਂ ਬਣਾਇਆ ਜਾ ਸਕਦਾ। ਇਸ ਦਾ ਮਤਲਬ ਹੋਵੇਗਾ ਕਿ ਹਵਾ ਦੇ ਇਕ ਬੁੱਲ੍ਹੇ ਨਾਲ ਰੇਲਗੱਡੀ ਨੂੰ ਰੋਕ ਦੇਣਾ। ਅਤੇ ਸੀਡਿੰਗ ਉਡਾਣਾਂ ਉਸ ਦਿਨ ਵੀ ਨਹੀਂ ਹੋਈਆਂ ਸਨ। 16 ਅਪ੍ਰੈਲ ਨੂੰ ਜਿਸ ਤਰ੍ਹਾਂ ਦੇ ਡੂੰਘੇ, ਵੱਡੇ ਪੱਧਰ ’ਤੇ ਬੱਦਲ ਬਣੇ ਸਨ ਉਹ ਪ੍ਰਯੋਗ ਦਾ ਨਿਸ਼ਾਨਾ ਨਹੀਂ ਹਨ।’’

ਉਨ੍ਹਾਂ ਅੱਗੇ ਕਿਹਾ, ‘‘ਦਿਲਚਸਪ ਗੱਲ ਇਹ ਹੈ ਕਿ ਮਨੁੱਖ ਇਸ ਗੱਲ ਨੂੰ ਨਹੀਂ ਮੰਨਦੇ ਕਿ 2,400 ਗੀਗਾਟਨ ਕਾਰਬਨ (ਉਦਯੋਗਿਕ ਸਮੇਂ ਤੋਂ ਪਹਿਲਾਂ ਤੋਂ ਸਾਡਾ ਕੁਲ ਨਿਕਾਸ) ਧਰਤੀ ਦੀ ਜਲਵਾਯੂ ’ਚ ਫਰਕ ਪਾ ਸਕਦਾ ਹੈ, ਪਰ ਉਹ ਇਹ ਬਹੁਤ ਆਸਾਨੀ ਨਾਲ ਮੰਨ ਲੈਂਦੇ ਹਨ ਕਿ (ਕਲਾਊਂਡ ਸੀਡਿੰਗ ’ਚ ਪ੍ਰਯੋਗ ਹੋਣ ਵਾਲੀਆਂ) ਕੁੱਝ ਹਾਈਗ੍ਰੋਸਕੋਪਿਕ ਫਲੇਅਰ ਇਕ ਦਿਨ ’ਚ 18 ਮਹੀਨਿਆਂ ਦਾ ਮੀਂਹ ਪਾ ਦਿੰਦੀ ਹੈ।’’

(For more Punjabi news apart from What scientists said about the heavy rain in Dubai, stay tuned to Rozana Spokesman)

 

Tags: heavy rain

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement