ਕਿਊਬਾ ਜਹਾਜ਼ ਹਾਦਸੇ 'ਚ ਮਾਰੇ ਗਏ 50 ਲੋਕਾਂ ਦੀ ਪਛਾਣ ਹੋਈ
Published : May 24, 2018, 4:11 am IST
Updated : May 24, 2018, 4:11 am IST
SHARE ARTICLE
Taking injured People to hospital
Taking injured People to hospital

ਕਿਊਬਾ ਜਹਾਜ਼ ਹਾਦਸੇ 'ਚ ਮਾਰੇ ਗਏ 111 ਲੋਕਾਂ ਵਿਚੋਂ 50 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਕਈ ਦਹਾਕਿਆਂ 'ਚ ਇਹ ਦੇਸ਼ ਦਾ ਸਭ ਤੋਂ ਭਿਆਨਕ ਜਹਾਜ਼ ਹਾਦਸਾ ਸੀ।...

ਹਵਾਨਾ, 23 ਮਈ : ਕਿਊਬਾ ਜਹਾਜ਼ ਹਾਦਸੇ 'ਚ ਮਾਰੇ ਗਏ 111 ਲੋਕਾਂ ਵਿਚੋਂ 50 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਕਈ ਦਹਾਕਿਆਂ 'ਚ ਇਹ ਦੇਸ਼ ਦਾ ਸਭ ਤੋਂ ਭਿਆਨਕ ਜਹਾਜ਼ ਹਾਦਸਾ ਸੀ।ਜ਼ਿਕਰਯੋਗ ਹੈ ਕਿ ਹਵਾਨਾ ਵਿਚ ਜੋਸ ਮਾਰਟੀ ਹਵਾਈ ਅੱਡੇ ਤੋਂ ਸ਼ੁਕਰਵਾਰ ਨੂੰ ਉਡਾਨ ਭਰਨ ਤੋਂ ਤੁਰਤ ਬਾਅਦ ਬੋਇੰਗ 737 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ।

ਇਸ 'ਚ ਯਾਤਰੀ ਅਤੇ ਚਾਲਕ ਦਲ ਸਮੇਤ 113 ਲੋਕ ਸਵਾਰ ਸਨ। ਇਸ ਹਦਾਸੇ 'ਚ ਸਿਰਫ਼ ਦੋ ਔਰਤਾਂ ਹੀ ਜਿਊਂਦੀਆਂ ਬਚੀਆਂ ਹਨ। ਇਹ ਦੋਵੇਂ ਕਿਊਬਾ ਦੀਆਂ ਰਹਿਣ ਵਾਲੀਆਂ ਹਨ ਅਤੇ ਇਨ੍ਹਾਂ ਨੂੰ ਹਵਾਨਾ ਦੇ ਕੈਲਿਕਸੋ ਗਾਰਸੀਆ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ, ਜਿਥੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀਆਂ ਹਨ।

ਫੋਰੈਂਸਿਕ ਦਫ਼ਤਰ ਦੇ ਨਿਦੇਸ਼ਕ ਸਰਜੀਉ ਰਾਬੇਲ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ, ''ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਅਸੀਂ ਮੰਗਲਵਾਰ ਦੁਪਹਿਰ ਤਕ 50 ਲਾਸ਼ਾਂ ਦੀ ਪਛਾਣ ਕਰ ਲਈ ਹੈ।'' ਜਿਨ੍ਹਾਂ ਲਾਸ਼ਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਵਿਚ ਪਾਇਲਟ ਏਂਜਲ ਲੁਈਸ ਨੁਈਜ ਸੈਂਟੋਸ (50) ਅਤੇ ਸਹਿ ਪਾਇਲਟ ਮਿਗੁਈਲ ਏਂਜਲ ਅਰੇਚਲਾ ਰਮੀਰੇਜ (40) ਵੀ ਸ਼ਾਮਲ ਹਨ। (ਪੀਟੀਆਈ)

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement