
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੈਂਪੀਉ ਨੇ ਪਾਕਿਸਤਾਨ 'ਤੇ ਅਮਰੀਕੀ ਰਾਜਦੂਤਾਂ ਨਾਲ ਦੁਰ ਵਿਵਹਾਰ ਕਰਨ ਦਾ ਦੋਸ਼........
ਵਾਸ਼ਿੰਗਟਨ, 24 ਮਈ (ਏਜੰਸੀ): ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੈਂਪੀਉ ਨੇ ਪਾਕਿਸਤਾਨ 'ਤੇ ਅਮਰੀਕੀ ਰਾਜਦੂਤਾਂ ਨਾਲ ਦੁਰ ਵਿਵਹਾਰ ਕਰਨ ਦਾ ਦੋਸ਼ ਲਾਉਦਿਆਂ ਕਿਹਾ ਹੈ ਕਿ ਅਮਰੀਕਾ ਵਲੋਂ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਆਰਥਿਕ ਸਹਾਇਤਾ ਬਾਰੇ ਸਮੀਖਿਆ ਹੋ ਰਹੀ ਹੈ। ਉਹ ਸੰਸਦ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਵਿਦੇਸ਼ ਮੰਤਰੀ ਨੇ ਸੰਸਦ ਮੈਂਬਰ ਡਾਨਾ ਰੋਹਰਾਬਾਰੋਚ ਦੇ ਸਵਾਲ ਦੇ ਉਸ ਜਵਾਬ ਵਿਚ ਕਿਹਾ ਕਿ ਅਮਰੀਕਾ ਨੂੰ ਉਨੀ ਦੇਰ ਤਕ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਆਰਥਿਕ ਸਹਾਇਤਾ ਰੋਕ ਦੇਣੀ ਚਾਹੀਦੀ ਹੈ ਜਿੰਨੀ ਦੇਰ ਉਹ ਡਾ. ਸ਼ਕੀਲ ਅਫਰੀਦੀ ਨੂੰ ਰਿਹਾਅ ਨਹੀਂ ਕਰ ਦਿੰਦਾ। ਦਸ ਦਈਏ ਕਿ ਡਾ. ਸ਼ਕੀਲ ਉਹ ਹੈ ਜਿਸ ਨੇ ਉਸਾਮਾ ਬਿਨ ਲਾਦੇਨ ਦੀ ਪਾਕਿਸਤਾਨ 'ਚ ਲੁਕੇ ਹੋਣ ਦੀ ਖ਼ਬਰ ਦਿਤੀ ਸੀ ਤੇ ਪਾਕਿਸਤਾਨ ਨੇ ਉਸ ਨੂੰ ਕੈਦ ਕਰ ਰਖਿਆ ਹੈ।
Dana Robhrabacherਵਿਦੇਸ਼ ਮੰਤਰੀ ਨੇ ਹਾਊਸ ਫ਼ਾਰਨ ਅਫ਼ੇਰਜ਼ ਕਮੇਟੀ ਨੂੰ ਦਸਿਆ ਕਿ 2018 ਵਿਚ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਆਰਥਿਕ ਸਹਾਇਤਾ ਵਜੋਂ ਰਾਸ਼ੀ ਵਿਚ ਕਟੌਤੀ ਕੀਤੀ ਗਈ ਸੀ ਤੇ ਇਹ ਕਟੌਤੀ ਤਾਂ ਜਾਰੀ ਰਹੇਗੀ ਅਤੇ ਇਸ ਬਾਰੇ ਵੀ ਸਮੀਖਿਆ ਕੀਤੀ ਜਾ ਰਹੀ ਹੈ ਕਿ ਇਹ ਸਹਾਇਤਾ ਜਾਰੀ ਰੱਖੀ ਜਾਵੇ ਜਾਂ ਨਹੀਂ।
ਡਾਨਾ ਨੇ ਸਵਾਲ ਉਠਾਇਆ ਸੀ ਕਿ ਜੇਕਰ ਅਮਰੀਕਾ ਦੇ ਕਹਿਣ ਤੋਂ ਬਾਅਦ ਵੀ ਪਾਕਿਸਤਾਨ ਡਾ. ਸ਼ਕੀਲ ਨੂੰ ਅਪਣੀ ਕੈਦ 'ਚ ਰਖਦਾ ਹੈ ਤਾਂ ਉਸ ਨੂੰ ਆਰਥਿਕ ਸਹਾਇਤਾ ਜਾਰੀ ਰੱਖਣ ਦੀ ਕੋਈ ਤੁੱਕ ਨਹੀਂ ਬਣਦੀ।
Dr Shakeel Afridi ਪੈਂਪੀਉ ਨੇ ਕਿਹਾ ਕਿ ਪਾਕਿਸਤਾਨ ਦੇ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ ਤੇ ਅਮਰੀਕਾ ਨੇ ਪਾਕਿਸਤਾਨ ਨੂੰ ਮਦਦ ਦੇਣੀ ਇਸ ਲਈ ਸ਼ੁਰੂ ਕੀਤੀ ਸੀ ਤਾਕਿ ਉਹ ਅਤਿਵਾਦ ਨਾਲ ਨਿਪਟ ਸਕੇ ਪਰ ਪਾਕਿਸਤਾਨੀ ਹੁਕਮਰਾਨਾਂ ਨੇ ਉਲਟਾ ਅਤਿਵਾਦ ਦੀ ਪਿੱਠ ਥਾਪੜੀ ਹੈ ਤੇ ਅਮਰੀਕਾ ਨੂੰ ਅਪਣੇ ਰਾਜਦੂਤਾਂ ਨਾਲ ਹੋਏ ਵਿਵਹਾਰ ਨੂੰ ਵੀ ਧਿਆਨ 'ਚ ਰਖਣਾ ਚਾਹੀਦਾ ਹੈ।