
ਹਾਦਸੇ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਰੋਮ: ਇਟਲੀ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ। ਉੱਚਾਈ ਤੋਂ ਕੇਬਲ ਕਾਰ ਜ਼ਮੀਨ ਤੇ ਡਿੱਗਣ ਨਾਲ 14 ਲੋਕਾਂ ਦੀ ਮੌਤ ਹੋ ਗਈ। ਰਾਹਤ ਟੀਮ ਮੌਕੇ 'ਤੇ ਮੌਜੂਦ ਹੈ।
Tragic accident in Italy
ਜਾਣਕਾਰੀ ਅਨੁਸਾਰ ਐਤਵਾਰ ਨੂੰ ਉੱਤਰੀ ਇਟਲੀ ਵਿਚ ਇੱਕ ਸੁੰਦਰ ਪਹਾੜੀ ਖੇਤਰ ਵਿੱਚ ਇੱਕ ਕੇਬਲ ਕਾਰ ਜ਼ਮੀਨ ਤੇ ਡਿੱਗ ਗਈ ਅਤੇ ਇਸ ਘਟਨਾ ਵਿੱਚ ਘੱਟੋ ਘੱਟ 14 ਲੋਕਾਂ ਦੀ ਮੌਤ ਹੋ ਗਈ। ਦੋ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Tragic accident in Italy
ਅਲਪਾਈਨ ਬਚਾਓ ਸੇਵਾ ਦੇ ਬੁਲਾਰੇ ਵਾਲਟਰ ਮਿਲਾਨ ਨੇ ਕਿਹਾ ਕਿ ਇਸ ਸਥਾਨ ‘ਤੇ ਸਕੀ ਲਿਫਟ ਤਾਰ ਜ਼ਮੀਨ ਨਾਲੋਂ ਕਾਫ਼ੀ ਉੱਚੀ ਹੈ। ਹਾਲਾਂਕਿ ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਕੇਬਲ ਲਾਈਨ ਦੀ ਮੁਰੰਮਤ ਸਾਲ 2016 ਵਿੱਚ ਕੀਤੀ ਗਈ ਸੀ ਅਤੇ ਹਾਲ ਹੀ ਵਿੱਚ ਕੋਵਿਡ -19 ਮਹਾਂਮਾਰੀ ਕਾਰਨ ਲਾਕਡਾਉਨ ਲਾਗੂ ਹੋਣ ਤੋਂ ਬਾਅਦ ਖੋਲ੍ਹ ਦਿੱਤੀ ਗਈ ਸੀ।
Tragic accident in Italy