Kim Jong News : ਜੰਗੀ ਜਹਾਜ਼ ਦੀ ਅਸਫ਼ਲ ਲਾਂਚਿੰਗ ਤੋਂ ਤਾਨਾਸ਼ਾਹ ਕਿਮ ਜੋਂਗ ਨਾਰਾਜ਼, ਜ਼ਿੰਮੇਵਾਰ ਲੋਕਾਂ ਦੀ ਜਾਂਚ ਅਤੇ ਗ੍ਰਿਫ਼ਤਾਰੀਆਂ ਸ਼ੁਰੂ
Published : May 24, 2025, 7:51 am IST
Updated : May 24, 2025, 8:36 am IST
SHARE ARTICLE
Kim Jong Un angry over failed warship launch News in punjabi
Kim Jong Un angry over failed warship launch News in punjabi

ਹਾਦਸੇ ਦਾ ਕਾਰਨ ਗੰਭੀਰ ਲਾਪਰਵਾਹੀ ਸੀ- ਕਿਮ ਜੋਂਗ

Kim Jong Un angry over failed warship launch News in punjabi : ਉੱਤਰੀ ਕੋਰੀਆ ਦੀ ਸਰਕਾਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਸਨੇ ਜੰਗੀ ਜਹਾਜ਼ ਦੇ ਅਸਫ਼ਲ ਲਾਂਚ ਲਈ ਜ਼ਿੰਮੇਵਾਰ ਲੋਕਾਂ ਦੀ ਜਾਂਚ ਅਤੇ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿਤੀਆਂ ਹਨ। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਜਹਾਜ਼ ਦੀ ਅਸਫ਼ਲ ਲਾਂਚਿੰਗ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਹਾਦਸੇ ਦਾ ਕਾਰਨ ਗੰਭੀਰ ਲਾਪਰਵਾਹੀ ਸੀ।

ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਦਸਿਆ ਕਿ 5,000 ਟਨ ਭਾਰ ਵਾਲਾ ਜਲ ਸੈਨਾ ਦਾ ਜੰਗੀ ਜਹਾਜ਼ ਬੁਧਵਾਰ ਨੂੰ ਉੱਤਰ-ਪੂਰਬੀ ਬੰਦਰਗਾਹ ਚੋਂਗਜਿਨ ’ਤੇ ਇਕ ਲਾਂਚ ਪ੍ਰੋਗਰਾਮ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ, ਜੰਗੀ ਜਹਾਜ਼ ਨੂੰ ਇਸਦਾ ਪਿਛਲਾ ਟ੍ਰਾਂਸਪੋਰਟ ਪੰਘੂੜਾ ਵੱਖ ਹੋਣ ਤੋਂ ਬਾਅਦ ਨੁਕਸਾਨ ਪਹੁੰਚਿਆ ਸੀ। ਸੈਟੇਲਾਈਟ ਤਸਵੀਰਾਂ ਵਿਚ ਜਹਾਜ਼ ਪਾਣੀ ਵਿਚ ਇਕ ਪਾਸੇ ਪਿਆ ਨਜ਼ਰ ਆ ਰਿਹਾ ਹੈ।    

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement