ਬਲੋਚਿਸਤਾਨ ਵਿਚ 73 ਸਾਲਾਂ ਬਾਅਦ ਸਿੱਖਾਂ ਲਈ ਖੁੱਲ੍ਹਿਆ ਗੁਰਦਵਾਰਾ ਸਾਹਿਬ
Published : Jul 24, 2020, 11:35 am IST
Updated : Jul 24, 2020, 11:35 am IST
SHARE ARTICLE
Gurdwara Sahib opened to Sikhs in Balochistan after 73 years
Gurdwara Sahib opened to Sikhs in Balochistan after 73 years

ਪਾਕਸਿਤਾਨ ਦੇ ਬਲੋਚਿਸਤਾਨ ਸੂਬੇ ਵਿਚ ਸਰਕਾਰ ਨੇ 73 ਸਾਲਾਂ ਬਾਅਦ ਇਕ ਗੁਰਦਵਾਰੇ ਨੂੰ ਸਿੱਖਾਂ ਹਵਾਲੇ ਕਰ ਦਿਤਾ ਹੈ। ਇਕ ਮੀਡੀਆ ਰੀਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ।

ਕੋਇਟਾ, 23 ਜੁਲਾਈ: ਪਾਕਸਿਤਾਨ ਦੇ ਬਲੋਚਿਸਤਾਨ ਸੂਬੇ ਵਿਚ ਸਰਕਾਰ ਨੇ 73 ਸਾਲਾਂ ਬਾਅਦ ਇਕ ਗੁਰਦਵਾਰੇ ਨੂੰ ਸਿੱਖਾਂ ਹਵਾਲੇ ਕਰ ਦਿਤਾ ਹੈ। ਇਕ ਮੀਡੀਆ ਰੀਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ। ਡਾਨ ਨਿਊਜ਼ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਮੱਧ ਵਿਚ ਮਸਜਿਦ ਰੋਡ 'ਤੇ ਸਥਿਤ ਸ੍ਰੀ ਗੁਰੂ ਸਿੰਘ ਗੁਰਦਵਾਰਾ 1947 ਤੋਂ ਸਰਕਾਰੀ ਹਾਈ ਗਰਲਜ਼ ਸਕੂਲ ਵਜੋਂ ਵਰਤਿਆ ਜਾ ਰਿਹਾ ਹੈ।

ਘੱਟ-ਗਿਣਤੀ ਮਾਮਲਿਆਂ ਦੇ ਮੁੱਖ ਮੰਤਰੀ ਤੇ ਸੂਬਾਈ ਸੰਸਦ ਮੈਂਬਰ ਅਤੇ ਸਲਾਹਕਾਰ ਦਿਨੇਸ਼ ਕੁਮਾਰ ਨੇ ਕਿਹਾ,''ਸਿੱਖਾਂ ਲਈ ਧਾਰਮਕ ਅਸਥਾਨ ਵਜੋਂ ਗੁਰਦਵਾਰਾ ਸਾਹਿਬ ਦੀ ਬਹਾਲੀ ਕਰਨਾ ਬਲੋਚਿਸਤਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ ਹੈ।'' ਸਰਕਾਰੀ ਗਰਲਜ਼ ਹਾਈ ਸਕੂਲ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਨੇੜਲੇ ਸਕੂਲਾਂ ਵਿਚ ਦਾਖ਼ਲਾ ਲੈਣ ਲਈ ਕਿਹਾ ਗਿਆ ਹੈ।

File Photo File Photo

ਬਲੋਚਿਸਤਾਨ ਵਿਚ ਸਿੱਖ ਭਾਈਚਾਰਾ ਕਮੇਟੀ ਦੇ ਚੇਅਰਮੈਨ ਸਰਦਾਰ ਜਸਬੀਰ ਸਿੰਘ ਨੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਇਸ ਨੂੰ ਸੂਬੇ ਵਿਚ ਵਸਦੇ ਸਿੱਖਾਂ ਨੂੰ ਬਲੋਚਿਸਤਾਨ ਸਰਕਾਰ ਵਲੋਂ ਦਿਤਾ ਤੋਹਫ਼ਾ” ਦਸਿਆ। ਡਾਨ ਨੇ ਜਸਬੀਰ ਸਿੰਘ ਦੇ ਹਵਾਲੇ ਨਾਲ ਕਿਹਾ,''ਸੂਬੇ ਦਾ ਸਿੱਖ ਭਾਈਚਾਰਾ ਇਸ ਗੱਲੋਂ ਬਹੁਤ ਖ਼ੁਸ਼ ਹੈ ਕਿ ਸਾਡੇ ਪ੍ਰਾਚੀਨ ਗੁਰਦਵਾਰੇ ਨੂੰ 73 ਸਾਲਾਂ ਬਾਅਦ ਪਾਕਿ ਸਰਕਾਰ ਅਤੇ ਬਲੋਚਿਸਤਾਨ ਹਾਈ ਕੋਰਟ ਨੇ ਸਾਨੂੰ ਸੌਂਪ ਦਿਤਾ ਹੈ ਅਤੇ ਹੁਣ ਅਸੀਂ ਉਥੇ ਅਪਣਾ ਧਾਰਮਕ ਅਭਿਆਸ ਜਾਰੀ ਰੱਖ ਸਕਦੇ ਹਾਂ।''          (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement