
Thailand Cambodia War News: ਥਾਈਲੈਂਡ ਦੇ 14 ਲੋਕ ਜ਼ਖ਼ਮੀ, ਦੋਵੇਂ ਮੁਲਕਾਂ ਨੇ ਇੱਕ-ਦੂਜੇ 'ਤੇ ਕੀਤੇ ਹਵਾਈ ਹਮਲੇ
Thailand Cambodia War News in punjabi : ਅੱਜ ਸਵੇਰੇ ਥਾਈਲੈਂਡ ਅਤੇ ਕੰਬੋਡੀਆ ਦੀ ਸਰਹੱਦ 'ਤੇ ਗੋਲੀਬਾਰੀ ਹੋਈ। ਕੰਬੋਡੀਅਨ ਸੈਨਿਕਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 12 ਥਾਈ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 14 ਜ਼ਖ਼ਮੀ ਹੋ ਗਏ ਹਨ। ਥਾਈਲੈਂਡ ਨੇ ਕੰਬੋਡੀਆ ਦੇ ਫ਼ੌਜੀ ਠਿਕਾਣਿਆਂ 'ਤੇ ਹਵਾਈ ਹਮਲੇ ਕਰਕੇ ਜਵਾਬ ਦਿੱਤਾ ਹੈ।
ਦੋਵਾਂ ਦੇਸ਼ਾਂ ਨੇ ਇੱਕ ਦੂਜੇ 'ਤੇ ਪਹਿਲਾਂ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਕੰਬੋਡੀਆ ਦੇ ਵਿਦੇਸ਼ ਮੰਤਰਾਲੇ ਨੇ ਥਾਈ ਫ਼ੌਜਾਂ 'ਤੇ ਸਵੇਰੇ ਗੋਲ਼ੀਬਾਰੀ ਕਰਨ ਦਾ ਦੋਸ਼ ਲਗਾਇਆ, ਜਦੋਂ ਕਿ ਥਾਈ ਫ਼ੌਜ ਨੇ ਕਿਹਾ ਕਿ ਕੰਬੋਡੀਆ ਨੇ ਪਹਿਲਾਂ ਡਰੋਨਾਂ ਨਾਲ ਅਤੇ ਫਿਰ ਤੋਪਖਾਨੇ ਅਤੇ ਲੰਬੀ ਦੂਰੀ ਦੇ BM21 ਰਾਕੇਟਾਂ ਨਾਲ ਹਮਲਾ ਕੀਤਾ।
ਹਮਲੇ ਦੇ ਮੱਦੇਨਜ਼ਰ, ਥਾਈਲੈਂਡ ਨੇ ਸਰਹੱਦ 'ਤੇ ਐਫ-16 ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਹਨ। ਇਸ ਸਾਲ 28 ਮਈ ਨੂੰ ਸਰਹੱਦ 'ਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਝੜਪ ਹੋਈ ਸੀ, ਜਿਸ ਵਿੱਚ ਇੱਕ ਕੰਬੋਡੀਅਨ ਸੈਨਿਕ ਮਾਰਿਆ ਗਿਆ ਸੀ। ਉਦੋਂ ਤੋਂ ਹੀ ਦੋਵਾਂ ਦੇਸ਼ਾਂ ਵਿਚਕਾਰ ਵਿਵਾਦ ਜਾਰੀ ਹੈ। ਇਸ ਵਿਵਾਦ ਕਾਰਨ ਇੰਡੋਨੇਸ਼ੀਆ ਦੇ ਪ੍ਰਧਾਨ ਮੰਤਰੀ ਪਾਈਟੋਂਗਟਾਰਨ ਸ਼ਿਨਾਵਾਤਰਾ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
"(For more news apart from “Thailand Cambodia War News in punjabi , ” stay tuned to Rozana Spokesman.)