
ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਵਿਚ ਸਿੱਖ ਫ਼ੌਜੀ ਦੇ ਨਾਂ 'ਤੇ ਸਕੂਲ ਖੁਲ੍ਹਣ ਜਾ ਰਿਹਾ ਹੈ
ਬਰੈਂਪਟਨ: ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਵਿਚ ਸਿੱਖ ਫ਼ੌਜੀ ਦੇ ਨਾਂ 'ਤੇ ਸਕੂਲ ਖੁਲ੍ਹਣ ਜਾ ਰਿਹਾ ਹੈ। ਇਹ ਸਕੂਲ ਕਿੰਡਰ ਗਾਰਡਨ ਤੋਂ ਲੈ ਕੇ ਅੱਠਵੀਂ ਜਮਾਤ ਤਕ ਹੋਵੇਗਾ।
Buckam Singh
ਕੈਨੇਡਾ ਦੀ ਫ਼ੌਜ ਵਲੋਂ ਲੜੇ ਪਹਿਲੇ ਸਿੱਖ ਬੁਕਮ ਸਿੰਘ ਦੇ ਨਾਂ 'ਤੇ ਇਹ ਸਕੂਲ ਖੁਲ੍ਹਣ ਜਾ ਰਿਹਾ ਹੈ, ਜੋ ਪੰਜਾਬ ਦੇ ਮਹਿਲਪੁਰ ਇਲਾਕੇ ਨਾਲ ਸਬੰਧ ਰਖਦੇ ਸਨ। ਹਾਲਾਂਕਿ ਇਸ ਨੂੰ ਇਸੇ ਸਾਲ ਸਤੰਬਰ ਮਹੀਨੇ ਵਿਚ ਖੋਲ੍ਹਿਆ ਜਾਣਾ ਸੀ
Buckam Singh
ਪਰ ਕੋਰੋਨਾ ਵਾਇਰਸ ਫੈਲਣ ਕਾਰਨ ਸਾਰੇ ਕੰਮ ਠੱਪ ਹੋ ਗਏ, ਜਿਸ ਕਾਰਨ ਅਜੇ ਸਕੂਲ ਦੀ ਇਮਾਰਤ ਤਿਆਰ ਨਹੀਂ ਹੋ ਸਕੀ। ਇਸ ਲਈ ਹੁਣ ਇਸ ਨੂੰ ਜਨਵਰੀ 2021 ਵਿਚ ਖੋਲ੍ਹਣ ਦਾ ਵਿਚਾਰ ਕੀਤਾ ਜਾ ਰਿਹਾ ਹੈ।
Buckam Singh
ਪਹਿਲੇ ਵਿਸ਼ਵ ਯੁਧ ਦੌਰਾਨ ਕੁਲ 9 ਸਿੱਖ ਫ਼ੌਜੀਆਂ ਨੇ ਕੈਨੇਡਾ ਵਲੋਂ ਜੰਗ ਲੜੀ ਸੀ ਅਤੇ ਬੁਕਮ ਸਿੰਘ ਉਨ੍ਹਾਂ 9 ਸਿੱਖ ਫ਼ੌਜੀਆਂ ਵਿਚੋਂ ਪਹਿਲੇ ਸਿੱਖ ਸਨ ਜੋ ਫ਼ੌਜ ਵਿਚ ਭਰਤੀ ਹੋ ਕੇ ਕੈਨੇਡਾ ਵਲੋਂ ਲੜੇ ਸਨ।
Buckam Singh
ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਪੰਜਾਬ ਸਣੇ ਪੂਰੇ ਭਾਰਤ ਨੂੰ ਮਾਣ ਹੈ। ਉਨ੍ਹਾਂ ਦਾ ਜਨਮ ਮਹਿਲਪੁਰ ਵਿਚ ਦਸੰਬਰ 1893 ਵਿਚ ਹੋਇਆ ਸੀ।