
ਬੁਰਕੀਨਾ ਫਾਸੋ ਦੇ ਉੱਤਰੀ ਹਿੱਸੇ ‘ਚ ਇਕ ਭਾਰਤੀ, ਇਕ ਦੱਖਣੀ ਅਫਰੀਕੀ ਸਮੇਤ 3 ਮਜ਼ਦੂਰਾਂ ਨੂੰ ਅਗਵਾ ਕਰ ਲਿਆ ਗਿਆ ਹੈ
ਪੱਛਮੀ ਅਫ਼ਰੀਕਾ : ਬੁਰਕੀਨਾ ਫਾਸੋ ਦੇ ਉੱਤਰੀ ਹਿੱਸੇ ‘ਚ ਇਕ ਭਾਰਤੀ, ਇਕ ਦੱਖਣੀ ਅਫਰੀਕੀ ਸਮੇਤ 3 ਮਜ਼ਦੂਰਾਂ ਨੂੰ ਅਗਵਾ ਕਰ ਲਿਆ ਗਿਆ ਹੈ।ਜਾਣਕਾਰੀ ਮੁਤਾਬਕ ਜਿਬੋ ਕਸਬੇ ਅਤੇ ਸੋਨੇ ਦੀ ਖਾਣ ਇਨਾਟਾ ਵਿਚਾਲੇ ਅਗਿਆਤ ਹਥਿਆਰਬੰਦ ਹਮਲਾਵਰਾਂ ਨੇ ਭਾਰਤ, ਦੱਖਣੀ ਅਫਰੀਕਾ ਅਤੇ ਬੁਰਕੀਨਾ ਫਾਸੋ ਦੇ 3 ਲੋਕਾਂ ਨੂੰ ਨਿਸ਼ਾਨਾਂ ਬਣਾਉਂਦਿਆਂ ਅਗਵਾ ਕਰ ਲਿਆ।ਇਸ ਗੱਲ ਦੀ ਪੁਸ਼ਟੀ ਸਾਥੀ ਮਜ਼ਦੂਰ ਨੇ ਕੀਤੀ ਹੈ।
ਸਾਥੀ ਮਜ਼ਦੂਰ ਨੇ ਦੱਸਿਆ ਕਿ ਤਿੰਨੋਂ ਮਜ਼ਦੂਰ ਸਵੇਰੇ ਕਰੀਬ 8 ਵਜੇ ਖਾਨ 'ਚੋਂ ਗਏ ਸਨ, ਜਿਸ ਤੋਂ ਬਾਅਦ ਉਹ ਵਾਪਿਸ ਨਹੀਂ ਪਰਤੇ। ਮਜ਼ਦੂਰ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਤਕ ਉਨ੍ਹਾਂ ਕੋਲ ਮਜ਼ਦੂਰਾਂ ਬਾਰੇ ਕੋਈ ਸੂਚਨਾ ਨਹੀਂ ਸੀ।ਜਿਸ ਤੋਂ ਬਾਅਦ ਰੱਖਿਆ ਅਤੇ ਸੁਰੱਖਿਆ ਬਲਾਂ ਨੂੰ ਸੂਚਿਤ ਕੀਤਾ ਗਿਆ ਤੇ ਬਾਅਦ ‘ਚ ਸਾਨੂੰ ਜਾਣਕਾਰੀ ਮਿਲੀ ਕਿ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਹੈ।
ਇਕ ਸੁਰੱਖਿਆ ਸੂਤਰ ਨੇ ਦੱਸਿਆ ਕਿ ਮਜ਼ਦੂਰਾਂ ਦੇ ਅਗਵਾਕਾਰ ਖੇਤਰ ਵਿਚ ਕੰਮ ਕਰਨ ਵਾਲੇ ਜੇਹਾਦੀ ਸੰਗਠਨਾਂ ਦੇ ਮੈਂਬਰ ਹਨ।ਉਸ ਨੇ ਦੱਸਿਆ ਕਿ ਅਗਵਾਕਾਰ ਮਾਲੀ ਦੀ ਸਰਹੱਦ ਵੱਲ ਗਏ ਹਨ ਅਤੇ ਅਜਿਹਾ ਲੱਗਦਾ ਹੈ ਕਿ ਉਹ ਸਰਹੱਦ ਪਾਰ ਚੱਲੇ ਗਏ ਹੋਣਗੇ। ਜ਼ਿਕਰਯੋਗ ਹੈ ਕਿ ਬੁਰਕੀਨਾ ਫਾਸੋ ਦੇ ਉੱਤਰੀ ਹਿੱਸੇ ਨੂੰ ਜੇਹਾਦੀਆਂ ਵੱਲੋਂ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਦਰਅਸਲ ਅਫ਼ਰੀਕਾ ‘ਚ ਇਸ ਤੋਂ ਪਹਿਲਾਂ ਵੀ ਵਿਦੇਸ਼ੀ ਨਾਗਰਿਕਾਂ ਨੂੰ ਅਗਵਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।
ਜਦ 2016 ‘ਵਿੱਚ ਆਸਟ੍ਰੇਲੀਅਨ ਜੋੜੇ ਕੈਨੇਥ ਏਲਿਅਟ ਅਤੇ ਉਸ ਦੀ ਪਤਨੀ ਜੈਕਲੀਨ ਨੂੰ ਜੇਬੋ ਸ਼ਹਿਰ ‘ਵਿੱਚ ਅਗਵਾ ਕੀਤਾ ਗਿਆ ਸੀ।ਹਾਲਾਂਕਿ ਇਸ ਘਟਨਾਂ ਤੋਂ ਕੱੁਝ ਸਮੇਂ ਬਾਅਦ ਜੈਕਲੀਨ ਨੂੰ ਅਗਵਾਕਾਰਾਂ ਨੇ ਰਿਹਾਅ ਕਰ ਦਿੱਤਾ ਸੀ ਜਦਕਿ ਉਸ ਦਾ ਪਤੀ ਕੈਨੇਥ ਹਾਲੇ ਵੀ ਉਨ੍ਹਾਂ ਦੀ ਗ੍ਰਿਫ਼ਤ ਵਿੱਚ ਹੈ।ਹਾਲਾਂਕਿ ਇਹ ਕੋਈ ਨਹੀਂ ਜਾਣਦਾ ਕਿ ਕੈਨੇਥ ਕਿੱਥੇ ‘ਤੇ ਕਿਵੇਂ ਹੈ। ਭਾਰਤੀ ਵਿਅਕਤੀ ਦੇ ਅਗਵਾ ਹੋਣ ਦੀ ਖਬਰ ਨੇ ਪਰਿਵਾਰ ਦੇ ਮੱਥੇ ‘ਤੇ ਚਿੰਤਾਂ ਦੀਆਂ ਲਕੀਰਾਂ ਪਾ ਦੇਣੀਆਂ ਨੇ।ਜਿਸ ਲਈ ਸਰਕਾਰ ਨੂੰ ਚਾਹੀਦਾ ਹੈ ਛੇਤੀ ਤੋਂ ਅਫ਼ਰੀਕਾ ਦੀ ਸਰਕਾਰ ਨਾਲ ਗੱਲ ਬਾਤ ਕਰ ਉਸ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸੱਤ ਸਮੁੰਦਰੋਂ ਪਾਰ ਬੈਠਾ ਉਸ ਦਾ ਪਰਿਵਾਰ ਸੁੱਖ ਦਾ ਸਾਹ ਲੈ ਸਕੇ।