ਪੀਐੱਮ ਮੋਦੀ ਦਾ ਅਮਰੀਕਾ 'ਚ ਸਵਾਗਤ ਕਰਨ ਲਈ ਇਕ ਵੀ ਪ੍ਰਵਾਸੀ ਸਿੱਖ ਜਾਂ ਕਿਸਾਨ ਨਹੀਂ ਪਹੁੰਚਿਆ
Published : Sep 24, 2021, 10:05 am IST
Updated : Sep 24, 2021, 10:05 am IST
SHARE ARTICLE
 Not a single NRI Sikh or farmer has come to the US to welcome PM Modi
Not a single NRI Sikh or farmer has come to the US to welcome PM Modi

ਸਿਰਫ ਮੋਦੀ ਭਗਤਾਂ ਨੇ ਜੈ-ਮਾਤਾ ਦੀ ਤੇ ਮੋਦੀ-ਮੋਦੀ ਦੇ ਲਗਾਏ ਨਾਹਰੇ 


ਵਸ਼ਿੰਗਟਨ (ਸੁਰਿੰਦਰ ਗਿੱਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰ ਦਿਨਾਂ ਦੇ ਅਮਰੀਕਾ ਦੌਰੇ ’ਤੇ ਪਹੁੰਚ ਗਏ ਹਨ। ਜਿੱਥੇ ਭਾਰਤੀ ਅੰਬੈਸੀ ਵਲੋਂ ਸਵਾਗਤੀ ਟੀਮ ਦਾ ਪ੍ਰਬੰਧ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਟਰਾਂਸਪੋਰਟ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ, ਪਰ ਇਕ ਵੀ ਪ੍ਰਵਾਸੀ ਸਿੱਖ ਤੇ ਪੰਜਾਬੀ ਕਿਸਾਨ, ਮੋਦੀ ਦੇ ਸਵਾਗਤ ਲਈ ਨਹੀਂ ਪਹੁੰਚਿਆ। ਜਿਸ ਲਈ ਅੰਬੈਸੀ ਦੇ ਸਾਰੇ ਅਫ਼ਸਰਾ ਨੇ ਜ਼ੋਰ ਲਗਾ ਲਿਆ, ਪਰ ਕਿਸਾਨਾਂ ਦੀ ਹਮਾਇਤ ਕਰ ਕੇ ਸਾਰਿਆਂ ਨੇ ਮੋਦੀ ਦੇ ਸਵਾਗਤ ਕਰਨ ਤੋਂ ਇਨਕਾਰ ਕਰ ਦਿਤਾ।

PM Modi gets a warm welcome from Indian diaspora in US

ਪਰ ਕੁਝ ਮੋਦੀ ਭਗਤਾਂ ਨੇ ਕਿਸਾਨਾਂ ਦੇ ਮਸਲੇ ਸਬੰਧੀ ਇਕ ਪੱਤਰ ਲੈ ਕੇ ਮਿਲਣ ਦੀ ਪਹੁੰਚ ਭਾਰਤੀ ਅੰਬੈਸੀ ਨੂੰ ਕੀਤੀ। ਜਿਸ ਨੇ ਇਸ ਨੂੰ ਮੁੱਢੋ ਹੀ ਨਕਾਰ ਦਿਤਾ। ਜਿਸ ਕਰ ਕੇ ਪ੍ਰਵਾਸੀਆਂ ਵਿਚ ਭਾਰੀ ਰੋਸ ਹੈ। ਪਰ ਸਵਾਗਤ ਸਮੇਂ ਪ੍ਰਵਾਸੀ ਪੰਜਾਬੀ ਸਿੱਖਾਂ ਨੂੰ ਨਾ ਦੇਖ ਕੇ ਅੰਬੈਸੀ ਤੇ ਮੋਦੀ ਦੇ ਹੋਸ਼ ਉਡ ਗਏ ਹਨ। ਹੁਣ ਆਸ ਕੀਤੀ ਜਾ ਰਹੀ ਹੈ ਕਿ ਮੋਦੀ ਵਲੋਂ ਪ੍ਰਵਾਸੀ ਨਕਲੀ ਕਿਸਾਨ ਸਿੱਖਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਿਸ ਲਈ ਰਾਤੋ ਰਾਤ ਵਿਉਂਤ ਬਣਨ ਲੱਗ ਪਈ ਹੈ। ਪਰ ਪ੍ਰਧਾਨ ਮੰਤਰੀ ਨਰੇਦਰ ਮੋਦੀ ਦੇ ਸਵਾਗਤ ਵਿਚ ਪ੍ਰਵਾਸੀ ਸਿੱਖਾਂ ਦਾ ਏਅਰਪੋਰਟ ’ਤੇ ਨਾ ਹੋਣਾ ਬੇਹਦ ਸ਼ਰਮ ਵਾਲੀ ਗੱਲ ਹੈ।

PM Modi gets a warm welcome from Indian diaspora in US

ਭਾਵ ਸਿੱਖ ਮੋਦੀ ਨਾਲੋਂ ਪੂਰਨ ਤੌਰ ’ਤੇ ਟੁੱਟ ਗਏ ਹਨ। ਪ੍ਰਵਾਸੀ ਕਿਸਾਨਾਂ ਨੇ ਭਾਰਤੀ ਕਿਸਾਨਾਂ ਦੀ ਹਮਾਇਤ ’ਚ ਅਜਿਹਾ ਕਰ ਕੇ ਪੂਰੇ ਸੰਸਾਰ ਦੇ ਕਿਸਾਨਾਂ ਨੂੰ ਜਾਗਰੂਕ ਕਰ ਦਿਤਾ ਹੈ। ਹੁਣ ਕੁਝ ਸਰਕਾਰੀ ਤਬੀਅਤ ਸਿੱਖਾਂ ਕੋਲ ਪਹੁੰਚ ਕਰ ਕੇ ਮੋਦੀ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਮੋਦੀ ਭਾਰਤ ਜਾ ਕੇ ਦੱਸ ਸਕਣ ਕਿ ਪੰਜਾਬੀਆਂ ਤੇ ਕਿਸਾਨਾਂ ਨੇ ਮੋਦੀ ਨੂੰ ਮਿਲ ਕੇ ਅਪਣੀਆਂ ਮੁਸ਼ਕਲਾਂ ਦੱਸੀਆਂ ਹਨ। ਹਾਲ ਦੀ ਘੜੀ ਕਰਤਾਰਪੁਰ ਲਾਂਘਾ ਤੇ ਕਿਸਾਨ ਵਿਰਧੀ ਕਾਨੂੰਨਾਂ ਦੀ ਵਾਪਸੀ ਲਈ ਰੋਸ ਮੁਜ਼ਾਹਰਿਆਂ ਦੀ ਝੜੀ ਲਗਣੀ ਸ਼ੁਰੂ ਹੋ ਜਾਵੇਗੀ। ਜਿਸ ਲਈ ਤਿਆਰੀਆਂ ਜ਼ੋਰਾਂ ’ਤੇ ਹਨ।                  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement