ਹਰੀਨੀ ਅਮਰਸੂਰੀਆ ਬਣੀ ਸ਼੍ਰੀਲੰਕਾ ਦੀ ਨਵੀਂ ਪ੍ਰਧਾਨ ਮੰਤਰੀ
Published : Sep 24, 2024, 5:59 pm IST
Updated : Sep 24, 2024, 5:59 pm IST
SHARE ARTICLE
ਹਰੀਨੀ ਅਮਰਸੂਰੀਆ ਬਣੀ ਸ਼੍ਰੀਲੰਕਾ ਦੀ ਨਵੀਂ ਪ੍ਰਧਾਨ ਮੰਤਰੀ
ਹਰੀਨੀ ਅਮਰਸੂਰੀਆ ਬਣੀ ਸ਼੍ਰੀਲੰਕਾ ਦੀ ਨਵੀਂ ਪ੍ਰਧਾਨ ਮੰਤਰੀ

Harini Amarsuriya ਯੂਨੀਵਰਸਿਟੀ ਹੈ ਲੈਕਚਰਾਰ

ਸ਼੍ਰੀਲੰਕਾ: ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਨੇ ਹਰੀਨੀ ਅਮਰਸੂਰੀਆ ਨੂੰ ਸ਼੍ਰੀਲੰਕਾ ਦਾ 16ਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਨੈਸ਼ਨਲ ਪੀਪਲਜ਼ ਪਾਵਰ (ਐਨਪੀਪੀ) ਪਾਰਟੀ ਦੀ ਅਮਰਸੂਰੀਆ ਇੱਕ ਅਕਾਦਮਿਕ, ਅਧਿਕਾਰ ਕਾਰਕੁਨ ਅਤੇ ਯੂਨੀਵਰਸਿਟੀ ਲੈਕਚਰਾਰ ਹੈ ਅਤੇ ਸਿੱਖਿਆ ਅਤੇ ਸਮਾਜਿਕ ਨਿਆਂ ਦੇ ਖੇਤਰਾਂ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦੀ ਨਿਯੁਕਤੀ ਸ਼੍ਰੀਲੰਕਾ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਮੀਡੀਆ ਰਿਪੋਰਟ ਮੁਤਾਬਕ ਸਿਰੀਮਾਵੋ ਬੰਦਰਨਾਇਕ ਅਤੇ ਚੰਦਰਿਕਾ ਬੰਦਰਨਾਇਕ ਕੁਮਾਰਤੁੰਗਾ ਤੋਂ ਬਾਅਦ ਉਹ ਸ਼੍ਰੀਲੰਕਾ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਹੈ। ਸ੍ਰੀਲੰਕਾ ਦਾ ਨਵਾਂ ਪ੍ਰਧਾਨ ਮੰਤਰੀ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਅਕਾਦਮਿਕ ਤੋਂ ਸਿਆਸਤਦਾਨ ਬਣੇ ਹਨ। ਹਰੀਨੀ ਅਮਰਸੂਰੀਆ ਨੇ 2020 ਵਿੱਚ ਐਨਪੀਪੀ ਦੀ ਰਾਸ਼ਟਰੀ ਸੂਚੀ ਰਾਹੀਂ ਸੰਸਦ ਵਿੱਚ ਪ੍ਰਵੇਸ਼ ਕੀਤਾ।

ਜਨਤਾ ਵਿਮੁਕਤੀ ਪੇਰਾਮੁਨਾ ਦੀ ਅਨੁਰਾ ਕੁਮਾਰਾ ਦਿਸਾਯੰਕੇ ਯਾਨੀ ਜੇਵੀਪੀ ਨੇ ਸ਼੍ਰੀਲੰਕਾ ਵਿੱਚ ਹੋਈਆਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਇਸ ਵਾਰ ਸ੍ਰੀਲੰਕਾ ਵਿੱਚ ਚੋਣ ਮੈਦਾਨ ਵਿੱਚ ਕਈ ਤਾਕਤਵਰ ਸਨ। ਪਰ ਇਸ ਸਭ ਦੇ ਵਿਚਕਾਰ, ਦਿਸਾਨਾਇਕ, ਜੋ ਇੱਕ ਆਮ ਪਰਿਵਾਰ ਤੋਂ ਆਉਂਦਾ ਹੈ, ਨੇ ਜਿੱਤ ਪ੍ਰਾਪਤ ਕੀਤੀ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਕਿਸੇ ਵੀ ਉਮੀਦਵਾਰ ਨੂੰ ਬਹੁਮਤ ਨਹੀਂ ਮਿਲਿਆ। ਦਰਅਸਲ ਸ਼੍ਰੀਲੰਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਲਈ 50 ਫੀਸਦੀ ਤੋਂ ਵੱਧ ਵੋਟਾਂ ਹਾਸਲ ਕਰਨੀਆਂ ਜ਼ਰੂਰੀ ਹਨ। ਪਰ ਇਸ ਚੋਣ ਵਿੱਚ ਕਿਸੇ ਵੀ ਉਮੀਦਵਾਰ ਨੂੰ 50 ਫੀਸਦੀ ਵੋਟਾਂ ਨਹੀਂ ਮਿਲੀਆਂ। ਜਿਸ ਤੋਂ ਬਾਅਦ ਦੁਬਾਰਾ ਵੋਟਾਂ ਦੀ ਗਿਣਤੀ ਹੋਈ ਅਤੇ ਦਿਸਾਨਾਇਕ ਜਿੱਤ ਗਏ।

Location: Sri Lanka, Central

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement