ਅਮਰੀਕਾ 'ਚ 12 ਪੰਜਾਬੀ ਗ੍ਰਿਫ਼ਤਾਰ
Published : Oct 24, 2025, 12:20 pm IST
Updated : Oct 24, 2025, 1:32 pm IST
SHARE ARTICLE
12 Punjabis arrested in America
12 Punjabis arrested in America

ਵਾਸ਼ਿੰਗਟਨ ਤੇ ਕੈਲੀਫੋਰਨੀਆ 'ਚ ਕੀਤਾ ਗਿਆ ਗ੍ਰਿਫ਼ਤਾਰ

ਵਾਸ਼ਿੰਗਟਨ: ਸੇਂਟ ਬਰਨਾਰਡ ਕਾਉਂਟੀ ਸ਼ੈਰਿਫ਼ ਪੁਲਿਸ ਵਿਭਾਗ ਵਲੋਂ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ 29 ਸਾਲਾ ਪਰਮਵੀਰ ਸਿੰਘ, 26 ਸਾਲਾ ਹਰਪ੍ਰੀਤ ਸਿੰਘ, 27 ਸਾਲਾ ਅਰਸ਼ਪ੍ਰੀਤ ਸਿੰਘ ਸਾਰੇ ਵਾਸੀ ਰੈਂਚੋ ਕੂਕਾਮੋਂਗਾ ਵਜੋਂ ਹੋਈ। ਇਸ ਤੋਂ ਇਲਾਵਾ 31 ਸਾਲਾ ਸੰਦੀਪ ਸਿੰਘ ਵਾਸੀ ਸੇਂਟ ਬਰਨਾਰਡ, 42 ਸਾਲਾ ਮਨਦੀਪ ਸਿੰਘ, 38 ਸਾਲਾ ਰਣਜੋਧ ਸਿੰਘ ਦੋਵੇਂ ਵਾਸੀ ਬੇਕਰਜ਼ਫੀਲਡ, 40 ਸਾਲਾ ਗੁਰਨੇਕ ਸਿੰਘ ਚੌਹਾਨ,  30 ਸਾਲਾ ਵਿਕਰਮਜੀਤ ਸਿੰਘ, 27 ਸਾਲਾ ਨਰਾਇਣ ਸਿੰਘ ਤਿੰਨੇ ਵਾਸੀ ਫੋਨਟਾਨਾ, 27 ਸਾਲਾ ਬਿਕਰਮਜੀਤ ਸਿੰਘ ਵਾਸੀ ਸੈਕਰਾਮੈਂਟੋ, 28 ਸਾਲਾ ਹਿੰਮਤ ਸਿੰਘ ਖਾਲਸਾ ਵਾਸੀ ਰੈਂਟਨ (ਵਸ਼ਿੰਗਟਨ) ਤੇ ਉਨ੍ਹਾਂ ਦੇ ਸਾਥੀ 27 ਸਾਲਾ ਐਲਗਰ ਹਰਨਾਂਦੇਜ ਵਾਸੀ ਫੋਨਟਾਨਾ ਵਜੋਂ ਪਛਾਣ ਹੋਈ ਹੈ।

ਪੁਲਿਸ ਦੀ ਸਾਂਝੀ ਜਾਂਚ ਟੀਮ ਵਲੋਂ ਦੱਸਿਆ ਗਿਆ ਕਿ 2021 ਤੋਂ ਢੋਆ ਢੁਆਈ ਦੇ ਨਾਂਅ ਹੇਠ ਕੀਮਤੀ ਸਮਾਨ ਗਾਇਬ ਹੋਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੈਲੇਫੋਰਨੀਆ ਅਤੇ ਵਸ਼ਿੰਗਟਨ ਦੀ ਕਾਉਂਟੀ ਪੁਲਿਸ ਵਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਇਨ੍ਹਾਂ ਟੀਮਾਂ ਨੇ ਲੰਮੀ ਜਾਂਚ ਤੋਂ ਬਾਅਦ ਪਤਾ ਲਾਇਆ ਕਿ ਕੁੱਝ ਵਿਅਕਤੀਆਂ ਨੇ ਸਿੰਘ ਆਰਗੇਨਾਈਜ਼ੇਸ਼ਨ ਨਾਂਅ ਹੇਠ ਸਮੂਹ ਬਣਾਇਆ ਹੋਇਆ ਸੀ, ਜੋ ਨਾਮੀ ਟਰਾਂਸਪੋਰਟ ਕੰਪਨੀਆਂ ਦੇ ਨਾਂਅ ਹੇਠ ਕੀਮਤੀ ਸਮਾਨ ਦੀ ਢੋਆ ਢੁਆਈ ਦੇ ਠੇਕੇ ਲੈ ਕੇ ਸਮਾਨ ਲੋਡ ਕਰ ਲੈਂਦਾ ਤੇ ਟਿਕਾਣੇ ਉੱਤੇ ਪਹੁੰਚਣ ਦੀ ਥਾਂ ਵੇਚ ਦਿੰਦੇ।

ਪੁਲਿਸ ਨੇ ਦੱਸਿਆ ਕਿ ਸਬੂਤ ਇਕੱਤਰ ਕਰਕੇ ਇੱਕੋ ਵੇਲੇ ਛਾਪਾ ਮਾਰਦਿਆਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਵੱਲੋਂ ਚਾਰ ਸਾਲਾਂ ਦੌਰਾਨ ਕੀਤੀਆਂ ਠੱਗੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਪਤਾ ਵੀ ਲਾਇਆ ਜਾ ਰਿਹਾ ਹੈ ਕਿ ਇਹ ਲੋਕ ਚੋਰੀ ਕੀਤਾ ਕੀਮਤੀ ਸਮਾਨ ਆਪ ਵੇਚਦੇ ਸਨ ਜਾਂ ਕਿਸੇ ਵਿਕਰੇਤਾ ਨੂੰ ਸਸਤੇ ਰੇਟ ’ਤੇ ਵੇਚਦੇ ਸਨ। ਇਹ ਕਾਰਵਾਈ ਫੈਡਰਲ ਜਾਂਚ ਬਿਊਰੋ, ਰਿਵਰਸਾਈਡ ਆਈਲੈਂਡ ਟਾਸਕ ਫੋਰਸ, ਲਾਸ ਏਂਜਲ ਕੌਂਟੀ ਸ਼ੈਰਿਫ ਵਿਭਾਗ, ਫੋਨਟਾਨਾ ਪੁਲਿਸ ਅਤੇ ਕੈਲੇਫੋਰਨੀਆ ਹਾਈਵੇਅ ਪੈਟਰੋਲ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement