95ਵੇਂ ਸਾਲ ਦੇ ਵਿਅਕਤੀ 'ਤੇ 36,000 ਕਤਲਾਂ ਦਾ ਇਲਜ਼ਾਮ 
Published : Nov 24, 2018, 4:24 pm IST
Updated : Nov 24, 2018, 4:24 pm IST
SHARE ARTICLE
36,000 Murders accused
36,000 Murders accused

ਜਰਮਨੀ 'ਚ 94 ਸਾਲ ਦੇ ਇਕ ਬਜ਼ੁਰਗ ਵਿਅਕਤੀ 'ਤੇ ਨਾਜ਼ੀ ਤਸ਼ਦਦ ਕੈਂਪ 'ਚ 36 ਹਜ਼ਾਰ ਲੋਕਾਂ ਦਾ ਕਤਲ ਕਰਨ ਦਾ ਦੋਸ਼ ਲਗਿਆ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਇਹ ...

ਜਰਮਨੀ (ਭਾਸ਼ਾ): ਜਰਮਨੀ 'ਚ 94 ਸਾਲ ਦੇ ਇਕ ਬਜ਼ੁਰਗ ਵਿਅਕਤੀ 'ਤੇ ਨਾਜ਼ੀ ਤਸ਼ਦਦ ਕੈਂਪ 'ਚ 36 ਹਜ਼ਾਰ ਲੋਕਾਂ ਦਾ ਕਤਲ ਕਰਨ ਦਾ ਦੋਸ਼ ਲਗਿਆ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਇਹ ਵਿਅਕਤੀ ਕੈਂਪ ਦੇ ਗਾਰਡ ਦੇ ਰੂਪ 'ਚ ਤਾਇਨਾਤ ਸੀ। ਜਰਮਨੀ ਦੇ ਵਕੀਲ ਪੱਖ ਨੇ ਬਰਲਿਨ ਦੇ ਰਹਿਣ ਵਾਲੇ ਹੈਂਸ ਐਚ ਨਾਮ ਦੇ ਵਿਅਕਤੀ 'ਤੇ ਇਹ ਦੋਸ਼ ਲਗਾਏ ਹਨ।

Murder Case  95 year old man

ਹੈਂਸ 'ਤੇ ਦੋਸ਼ ਹੈ ਕਿ ਉਸ ਨੇ ਆਸਟਰੀਆ ਦੇ ਮੌਥੈਸੇਨ ਕੈਂਪ 'ਚ ਇਸ ਅਪਰਾਧ ਨੂੰ ਅੰਜਾਮ ਦਿਤਾ ਗਿਆ ਸੀ।ਇਹ ਜਾਣਕਾਰੀ ਬਰਲਿਨ ਦੇ ਲੋਕ ਵਕੀਲ ਦਫਤਰ ਵਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ 'ਚ ਦਿੱਤੀ ਗਈ ਹੈ। ਡੈੱਥ ਹੈੱਡ ਬਟਾਲੀਅਨ ਨਾਲ ਸਬੰਧਤ ਹੈਂਸ 1944 ਤੋਂ 1945 ਦੌਰਾਨ ਕੈਂਪ ਦੇ ਗਾਰਡ ਵਜੋਂ ਤਾਇਨਾਤ ਰਿਹਾ। ਇਸ ਦੌਰਾਨ ਕੈਂਪ 'ਚ 36,223 ਕੈਦੀਆਂ ਦੀ ਮੌਤ ਹੋ ਗਈ ਸੀ।

Murder Case Murder Case

ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੇ ਇਕ ਹੀ ਤਰੀਕੇ ਨਾਲ ਨਹੀਂ ਸਗੋਂ ਕਈ ਤਰੀਕਿਆਂ ਨਾਲ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਉਸ ਨੇ ਕਈਆਂ ਨੂੰ ਗੋਲੀਆਂ ਮਾਰੀਆਂ, ਕਈਆਂ ਨੂੰ ਜ਼ਹਿਰੀਲੇ ਟੀਕੇ ਲਗਾਏ, ਕਈਆਂ ਨੂੰ ਉਹ ਭੁੱਖੇ ਰੱਖਦਾ ਸੀ ਅਤੇ ਕਈਆਂ ਨੂੰ ਠੰਡ 'ਚ ਮਰਨ ਲਈ ਛੱਡ ਦਿੰਦਾ ਸੀ। ਉਸ ਨੇ ਬਹੁਤ ਬੇਰਹਿਮੀ ਨਾਲ 36,000 ਲੋਕਾਂ ਦੀ ਜਾਨ ਲੈ ਲਈ।

Murder Case  Nazi concentration camp guard'

ਦੱਸ ਦਈਏ ਕਿ ਮੌਥੌਸੇਨ ਨਾਜਿਆਂ 'ਚ ਕਈ ਕੈਂਪ ਦਾ ਇਕ ਵੱਡਾ ਨੈਟਵਰਕ ਸੀ। ਜਿੱਥੇ ਕੈਦੀਆਂ ਨੂੰ ਗੁਲਾਮ ਅਤੇ ਮਜਦੂਰਾਂ ਦੀ ਤਰ੍ਹਾਂ ਕੰਮ ਕਰਵਾਉਂਦੇ ਸੀ। ਉਥੇ ਹੀ ਬਚਾ ਪਾਤਰਾਂ ਨੇ ਦੱਸਿਆ ਕਿ ਉਥੇ ਹਾਰਡ ਦੇ ਰੂਪ 'ਚ ਕੰਮ ਕਰਦੇ ਹੋਏ ਮੁਲਜ਼ਮ ਨੇ ਹਜ਼ਾਰਾਂ ਕੈਦੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement