143.5 ਕਰੋੜ ਦੇ ਹੇਰ–ਫੇਰ ਤੇ ਮਨੁੱਖੀ ਸਮੱਗਲਿੰਗ ’ਚ UK ਦੇ ਪੰਜਾਬੀ ਗ੍ਰਿਫ਼ਤਾਰ
Published : Nov 24, 2019, 4:18 pm IST
Updated : Nov 24, 2019, 4:18 pm IST
SHARE ARTICLE
9 UK Punjabis arrested for human trafficking in 143.5 million rupees
9 UK Punjabis arrested for human trafficking in 143.5 million rupees

ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਨੈਸ਼ਨਲ ਕ੍ਰਾਈਮ ਏਜੰਸੀ (NCA), ਦੁਬਈ ਪੁਲਿਸ, ਬਾਰਡਰ ਫ਼ੋਰਸ ਅਤੇ ਸਕਾਟਲੈਂਡ ਯਾਰਡ ਨੇ ਮਿਲ ਕੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ।

ਲੰਡਨ- ਇੰਗਲੈਂਡ (UK) ਦੀ ਪੁਲਿਸ ਨੇ ਇੱਕ ਗਿਰੋਹ ਦੇ 10 ਵਿਅਕਤੀਆਂ ਉੱਤੇ ਗ਼ੈਰ–ਕਾਨੂੰਨੀ ਤਰੀਕੇ ਨਾਲ 143.5 ਕਰੋੜ ਰੁਪਏ ਦੇ ਹੇਰ–ਫੇਰ ਦਾ ਦੋਸ਼ ਲਗਾਇਆ ਹੈ। ਇਹ ਸਾਰੇ ਭਾਰਤੀ ਮੂਲ ਦੇ ਹਨ ਤੇ ਕਥਿਤ ਤੌਰ ’ਤੇ ਇੱਕ ਗਿਰੋਹ ਨਾਲ ਜੁੜੇ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਨ੍ਹਾਂ ਸਾਰਿਆਂ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਇੰਗਲੈਂਡ ਤੋਂ 15.5 ਮਿਲੀਅਨ ਪੌਂਡ ਭਾਵ 143 ਕਰੋੜ 50 ਲੱਖ ਰੁਪਏ ਸੂਟਕੇਸਾਂ ਵਿਚ ਭਰ ਕੇ ਦੁਬਈ ਭੇਜਣ ਅਤੇ 17 ਵਿਅਕਤੀਆਂ ਨੂੰ ਦੇਸ਼ ’ਚ ਲਿਆਉਣ ਦੇ ਯਤਨ ਕੀਤੇ ਸਨ।

prisoners online shopping china jail jail

ਇਨ੍ਹਾਂ ਵਿਚੋਂ ਇੱਕ ਔਰਤ ਵੀ ਸ਼ਾਮਲ ਹੈ ਅਤੇ ਇਨ੍ਹਾਂ ਸਭਨਾਂ ਦੀ ਉਮਰ 30 ਤੋਂ 44 ਸਾਲ ਹੈ। ਉਨ੍ਹਾਂ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਸਾਰੇ ਸਾਊਥ–ਹਾਲ ਅਤੇ ਹੂੰਸਲੋਅ ’ਚ ਰਹਿੰਦੇ ਰਹੇ ਹਨ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਨੈਸ਼ਨਲ ਕ੍ਰਾਈਮ ਏਜੰਸੀ (NCA), ਦੁਬਈ ਪੁਲਿਸ, ਬਾਰਡਰ ਫ਼ੋਰਸ ਅਤੇ ਸਕਾਟਲੈਂਡ ਯਾਰਡ ਨੇ ਮਿਲ ਕੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ।

 Ferozepur police arrest 1 drug smuggler smuggler

ਮੁਲਜ਼ਮਾਂ ਦੀ ਸ਼ਨਾਖ਼ਤ 41 ਸਾਲਾ ਚਰਨ ਸਿੰਘ, 30 ਸਾਲਾ ਵਲਜੀਤ ਸਿੰਘ, 28 ਸਾਲਾ ਜਸਬੀਰ ਸਿੰਘ ਢਲ, 44 ਸਾਲਾ ਸੁੰਦਰ ਵੈਂਗਾਦਾਸਲਮ, 33 ਸਾਲਾ ਜਸਬੀਰ ਸਿੰਘ ਮਲਹੋਤਰਾ, 35 ਸਾਲਾ ਪਿੰਕੀ ਕਪੂਰ ਅਤੇ 44 ਸਾਲਾ ਮਨਮੋਹਨ ਸਿੰਘ ਕਪੂਰ, 33 ਸਾਲਾ ਸਵਾਂਦੇਰ ਸਿੰਘ ਢਲ, 31 ਸਾਲਾ ਜਸਬੀਰ ਕਪੂਰ ਅਤੇ 43 ਸਾਲਾ ਦਿਲਜਾਨ ਮਲਹੋਤਰਾ ਵਜੋਂ ਹੋਈ ਹੈ। ਹੁੰਸਲੋਅ, ਹੇਅਸ, ਅਕਸਬ੍ਰਿਜ ਤੇ ਸਾਊਥਹਾਲ ਵਿਖੇ ਮਾਰੇ ਗਏ ਛਾਪਿਆਂ ਦੌਰਾਨ ਵੱਡੀ ਮਾਤਰਾ ’ਚ ਨਕਦੀ, ਗ਼ੈਰ–ਕਾਨੂੰਨੀ ਨਸ਼ੀਲੇ ਪਦਾਰਥ, ਲਗਜ਼ਰੀ ਕਾਰਾਂ (ਰੇਂਜ ਰੋਵਰਜ਼, ਔਡੀ ਅਤੇ ਬੀਐੱਮਡਬਲਿਊ) ਬਰਾਮਦ ਹੋਈਆਂ ਹਨ।
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement