
ਉਹ ਇਸ ਸਮੇਂ ਇੱਕ ਜਿਊਲਰੀ ਫਰਮ ਵਿੱਚ ਡਰਾਈਵਰ ਵਜੋਂ ਕੰਮ ਕਰਦੇ ਹੋਏ 3200 ਦਿਰਹਾਮ ਪ੍ਰਤੀ ਮਹੀਨਾ ਕਮਾਉਂਦਾ ਹੈ...
ਦੁਬਈ: ਦੁਬਈ ਵਿਚ ਭਾਰਤੀ ਡਰਾਈਵਰ ਅਜੈ ਓਗੁਲਾ ਨੇ ਅਮੀਰਾਤ ਡਰਾਅ ਵਿੱਚ 15 ਮਿਲੀਅਨ ਦਿਰਹਮ (33 ਕਰੋੜ ਰੁਪਏ) ਦਾ ਇਨਾਮ ਜਿੱਤਿਆ ਹੈ। ਲਾਟਰੀ ਇਨਾਮ ਜਿੱਤਣ ਤੋਂ ਬਾਅਦ ਓਗੁਲਾ ਨੇ ਕਿਹਾ, "ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜੈਕਪਾਟ ਜਿੱਤ ਗਿਆ ਹਾਂ।'
ਓਗੁਲਾ, ਜੋ ਕਿ ਦੱਖਣੀ ਭਾਰਤ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ, ਚਾਰ ਸਾਲ ਪਹਿਲਾਂ ਹਰੇ ਭਰੇ ਚਰਾਗਾਹਾਂ ਦੀ ਭਾਲ ਵਿੱਚ ਯੂਏਈ ਚਲਾ ਗਿਆ ਸੀ। ਮੀਡੀਆ ਮੁਤਾਬਕ ਉਹ ਇਸ ਸਮੇਂ ਇੱਕ ਜਿਊਲਰੀ ਫਰਮ ਵਿੱਚ ਡਰਾਈਵਰ ਵਜੋਂ ਕੰਮ ਕਰਦੇ ਹੋਏ 3200 ਦਿਰਹਾਮ ਪ੍ਰਤੀ ਮਹੀਨਾ ਕਮਾਉਂਦਾ ਹੈ।
ਓਗੁਲਾ ਨੇ ਕਿਹਾ, "ਮੈਂ ਇਸ ਰਕਮ ਨਾਲ ਆਪਣਾ ਚੈਰਿਟੀ ਟਰੱਸਟ ਬਣਾਉਣਾ ਚਾਹੁੰਦਾ ਹਾਂ। ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਮੇਰੇ ਜੱਦੀ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਬੁਨਿਆਦੀ ਲੋੜਾਂ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।" ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਭਾਰਤ ਵਿੱਚ ਆਪਣੇ ਪਰਿਵਾਰ ਨੂੰ ਇਹ ਖ਼ਬਰ ਦਿੱਤੀ ਕਿ ਉਹ ਜੈਕਪਾਟ ਜਿੱਤ ਗਏ ਹਨ ਅਤੇ ਕਰੋੜਪਤੀ ਬਣ ਗਏ ਹਨ ਤਾਂ ਉਨ੍ਹਾਂ ਦੀ ਮਾਂ ਅਤੇ ਭੈਣ-ਭਰਾ ਨੇ ਉਨ੍ਹਾਂ 'ਤੇ ਵਿਸ਼ਵਾਸ ਨਹੀਂ ਕੀਤਾ। ਇਸੇ ਡਰਾਅ ਵਿੱਚ, 50 ਸਾਲਾ ਬ੍ਰਿਟਿਸ਼ ਨਾਗਰਿਕ ਪੌਲਾ ਲੀਚ ਨੇ 77,777 ਦਿਰਹਮ ਜਿੱਤੇ ਹਨ।