
ਪੰਜਾਬ ਮੈਡੀਕਲ ਕਾਲਜ ਦੇ ਮੈਨੇਜਮੈਂਟ ਵੱਲੋਂ ਇਕ ਫੁਰਮਾਨ ਜਾਰੀ ਕੀਤਾ ਗਿਆ ਹੈ।
ਇਸਲਾਮਾਬਾਦ: ਪਾਕਿਸਤਾਨ ਦੇ ਪੰਜਾਬ ਮੈਡੀਕਲ ਕਾਲਜ ਦੇ ਮੈਨੇਜਮੈਂਟ ਵੱਲੋਂ ਇਕ ਫੁਰਮਾਨ ਜਾਰੀ ਕੀਤਾ ਗਿਆ ਹੈ। ਇਸ ਫੁਰਮਾਨ ਦੇ ਤਹਿਤ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਜੀਨਾਂ ਪਾ ਕੇ ਕਾਲਜ ਆਉਣ ਤੋਂ ਸਖਤ ਮਨਾਂ ਕਰ ਦਿੱਤਾ ਗਿਆ ਹੈ। ਕਾਲਜ ਪ੍ਰਸ਼ਾਸਨ ਨੇ ਮੈਡੀਕਲ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਲਈ ਵਰਦੀ ਲਾਗੂ ਕੀਤੀ ਹੈ।
Photo
ਪਾਕਿਸਤਾਨੀ ਮੀਡੀਆ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਸ ਬਾਰੇ ਕਾਲਜ ਮੈਨੇਜਮੈਂਟ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ। ਇਸ ਨੋਟਿਸ ‘ਚ ਕਿਹਾ ਗਿਆ ਹੈ ਕਿ ਵਿਦਿਆਰਥੀ ਅਤੇ ਵਿਦਿਆਰਥੀਆਂ ਲਈ ਜੀਨ ਦੇ ਨਾਲ-ਨਾਲ ਟੀ-ਸ਼ਰਟ, ਸਕਰਟ, ਜਾਗਰ ਆਦਿ ਚੀਜ਼ਾਂ ਪਹਿਨਣ ‘ਤੇ ਵੀ ਸਖ਼ਤ ਪਾਬੰਦੀ ਲਗਾਈ ਗਈ ਹੈ।
Photo
ਸੂਚਨਾ ਵਿਚ ਕਿਹਾ ਗਿਆ ਹੈ ਕਿ 3 ਫਰਵਰੀ ਤੋਂ ਇਹ ਪਾਬੰਦੀ ਲਾਗੂ ਹੋਵੇਗੀ। ਇਸ ਤਰੀਕ ਤੋਂ ਵਿਦਿਆਰਥਣਾਂ ਨੂੰ ਸਫੈਦ ਸਲਵਾਰ, ਸਫੇਦ ਕਮੀਜ਼, ਗੁਲਾਬੀ ਦੁਪੱਟਾ ਅਤੇ ਕਾਲੇ ਰੰਗ ਦੀਆਂ ਜੁੱਤੀਆਂ ਪਾ ਕੇ ਕਾਲਜ ਆਉਣਾ ਹੋਵੇਗਾ।
Photo
ਇਹੀ ਉਹਨਾਂ ਦੀ ਵਰਦੀ ਹੋਵੇਗੀ। ਵਿਦਿਆਰਥੀਆਂ ਨੂੰ ਸਫੈਦ ਸਲਵਾਰ, ਸਫੈਦ ਕਮੀਜ਼ ਜਾਂ ਸਫੈਦ ਸ਼ਰਟ ਜਾਂ ਗ੍ਰੇਅ ਪੈਂਟ ਪਾ ਕੇ ਮੈਡੀਕਲ ਕਾਲਜ ਵਿਚ ਪੜ੍ਹਾਈ ਕਰਨ ਲਈ ਆਉਣਾ ਹੋਵੇਗਾ। ਇਸ ਨਿਯਮ ਦਾ ਉਲੰਘਣ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ।